DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਟੀ-20 ਟੀਮ ’ਚੋਂ ਕੱਢਣ ’ਤੇ Suryakumar Yadav ਨਿਰਾਸ਼

ਲਗਾਤਾਰ ਲਡ਼ੀਆਂ ਜਿੱਤਣ ਦੇ ਬਾਵਜੂਦ ਟੀਮ ’ਚੋਂ ਬਾਹਰ ਕਰਨ ’ਤੇ ਸਵਾਲ ਚੁੱਕੇ

  • fb
  • twitter
  • whatsapp
  • whatsapp
Advertisement
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੂਰਿਆਕੁਮਾਰ ਯਾਦਵ ਨੇ ਪੁਰਸ਼ ਟੀ-20 ਵਿਸ਼ਵ ਕੱਪ ਖ਼ਿਤਾਬ ਦਾ ਬਚਾਅ ਕਰਨ ਦੇ ਕੁਝ ਮਹੀਨਿਆਂ ਮਗਰੋਂ ਹੀ ਕੌਮੀ ਟੀਮ ’ਚੋਂ ਬਾਹਰ ਕੀਤੇ ਜਾਣ ’ਤੇ ਨਿਰਾਸ਼ਾ ਜਤਾਈ ਹੈ। 35 ਸਾਲਾ ਇਸ ਖਿਡਾਰੀ ਨੇ 2024 ਵਿੱਚ ਟੀਮ ਦੀ ਕਪਤਾਨੀ ਸੰਭਾਲੀ ਸੀ ਅਤੇ ਉਸ ਦੀ ਅਗਵਾਈ ਹੇਠ ਟੀਮ ਨੇ 50 ’ਚੋਂ 42 ਜਿੱਤਾਂ ਦਰਜ ਕੀਤੀਆਂ। ਇਸ ਦੇ ਨਾਲ ਹੀ ਉਸ ਦੀ ਕਮਾਨ ਹੇਠ ਭਾਰਤੀ ਟੀਮ ਪੁਰਸ਼ ਟੀ-20 ਵਿਸ਼ਵ ਕੱਪ ਬਰਕਰਾਰ ਰੱਖਣ ਵਾਲੀ ਪਹਿਲੀ ਟੀਮ ਬਣੀ ਸੀ।

ਇਸ ਸ਼ਾਨਦਾਰ ਸਫ਼ਰ ਤੋਂ ਬਾਅਦ ਮਾਰਚ ਮਹੀਨੇ ਨਿਊਜ਼ੀਲੈਂਡ ਖ਼ਿਲਾਫ਼ ਖੇਡਿਆ ਗਿਆ ਫਾਈਨਲ ਮੁਕਾਬਲਾ ਸੂਰਿਆਕੁਮਾਰ ਦਾ ਆਖ਼ਰੀ ਟੀ-20 ਮੈਚ ਸਾਬਤ ਹੋਇਆ ਅਤੇ ਟੀਮ ਪ੍ਰਬੰਧਨ ਨੇ ਉਸ ਦੀ ਥਾਂ ਸ਼੍ਰੇਅਸ ਅਈਅਰ ਨੂੰ ਕਪਤਾਨੀ ਸੌਂਪ ਦਿੱਤੀ। ਇੱਕ ਯੂਟਿਊਬ ਸ਼ੋਅ ਦੌਰਾਨ ਇਸ ਬਾਰੇ ਗੱਲ ਕਰਦਿਆਂ ਸੂਰਿਆਕੁਮਾਰ ਨੇ ਸਪੱਸ਼ਟ ਕੀਤਾ ਕਿ ਉਸ ਨੂੰ ਅਈਅਰ ਦੇ ਕਪਤਾਨ ਬਣਨ ’ਤੇ ਕੋਈ ਇਤਰਾਜ਼ ਨਹੀਂ। ਉਹ ਬਹੁਤ ਵਧੀਆ ਖਿਡਾਰੀ ਅਤੇ ਇਨਸਾਨ ਹੈ।

Advertisement

ਹਾਲਾਂਕਿ ਉਸ ਨੇ ਫ਼ੈਸਲੇ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜਦੋਂ ਟੀਮ ਲਗਾਤਾਰ ਦੋ ਸਾਲ ਕੋਈ ਲੜੀ ਨਹੀਂ ਹਾਰੀ ਅਤੇ ਏਸ਼ੀਆ ਕੱਪ ਸਮੇਤ ਵਿਸ਼ਵ ਕੱਪ ਜਿੱਤਿਆ ਹੈ, ਤਾਂ ਫਿਰ ਅਚਾਨਕ ਇਹ ਤਬਦੀਲੀ ਕਿਉਂ ਕੀਤੀ ਗਈ। ਦੂਜੇ ਪਾਸੇ, ਨਵੇਂ ਕਪਤਾਨ ਅਈਅਰ ਦੀ ਅਗਵਾਈ ਹੇਠ ਭਾਰਤ ਨੂੰ ਜੂਨ ਵਿੱਚ ਆਇਰਲੈਂਡ ਤੋਂ ਟੀ-20 ਲੜੀ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇੰਗਲੈਂਡ ਨੇ ਵੀ 4-0 ਨਾਲ ਮਾਤ ਦਿੱਤੀ। ਵਿਸ਼ਵ ਕੱਪ ਜਿੱਤਣ ਮਗਰੋਂ ਭਾਰਤ ਨੇ ਸਿਰਫ਼ ਜ਼ਿੰਬਾਬਵੇ ਖ਼ਿਲਾਫ਼ 3-0 ਨਾਲ ਇੱਕੋ-ਇੱਕ ਲੜੀ ਜਿੱਤੀ ਹੈ।

Advertisement

ਆਪਣੀ ਖੇਡ ਦਾ ਜ਼ਿਕਰ ਕਰਦਿਆਂ ਸੂਰਿਆਕੁਮਾਰ ਨੇ ਮੰਨਿਆ ਕਿ ਉਸ ਦਾ ਪ੍ਰਦਰਸ਼ਨ ਕੁਝ ਖ਼ਾਸ ਨਹੀਂ ਰਿਹਾ। ਉਸ ਨੇ ਵਿਸ਼ਵ ਕੱਪ ਦੇ 9 ਮੁਕਾਬਲਿਆਂ ਵਿੱਚ 30.25 ਦੀ ਔਸਤ ਨਾਲ ਸਿਰਫ਼ 242 ਦੌੜਾਂ ਬਣਾਈਆਂ ਸਨ। ਇਸੇ ਤਰ੍ਹਾਂ ਆਈ ਪੀ ਐੱਲ ਦੌਰਾਨ ਵੀ ਮੁੰਬਈ ਇੰਡੀਅਨਜ਼ ਵੱਲੋਂ ਖੇਡਦਿਆਂ ਉਹ 270 ਦੌੜਾਂ ਹੀ ਬਣਾ ਸਕਿਆ ਸੀ। ਉਸ ਨੇ ਭਾਵੁਕ ਹੁੰਦਿਆਂ ਕਿਹਾ ਕਿ ਡੇਢ ਮਹੀਨੇ ਤੱਕ ਉਹ ਇਹੀ ਸੋਚਦਾ ਰਿਹਾ ਕਿ ਵਿਸ਼ਵ ਕੱਪ ਜਿੱਤਣ ਦੇ ਬਾਵਜੂਦ ਉਸ ਨਾਲ ਅਜਿਹਾ ਕਿਵੇਂ ਹੋ ਸਕਦਾ ਹੈ।

Advertisement
×