DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Surjit Hockey Tournament ਨਵੰਬਰ ’ਚ

ਜੇਤੂ ਟੀਮ ਨੂੰ ਮਿਲਣਗੇ 6 ਲੱਖ; ਦੇਸ਼ ਦੀਆਂ 14 ਨਾਮਵਰ ਟੀਮਾਂ ਲੈਣਗੀਆਂ ਹਿੱਸਾ

  • fb
  • twitter
  • whatsapp
  • whatsapp
Advertisement

ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ-2026 ਦੇ ਮੱਦੇਨਜ਼ਰ ਸੰਸਾਰ ਪ੍ਰਸਿੱਧ 43ਵਾਂ ਸੁਰਜੀਤ ਹਾਕੀ ਟੂਰਨਾਮੈਂਟ ਇਸ ਸਾਲ ਅਕਤੂਬਰ ਦੀ ਬਜਾਏ ਨਵੰਬਰ ਮਹੀਨੇ ਦੇ ਦੂਜੇ ਹਫਤੇ ਕਰਵਾਇਆ ਜਾਵੇਗਾ। ਇਹ ਫੈਸਲਾ ਅੱਜ ਡਿਪਟੀ ਕਮਿਸ਼ਨਰ ਜਲੰਧਰ ਅਤੇ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਵਰਜੀਤ ਸਿੰਘ ਵਾਲੀਆ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਲਿਆ ਗਿਆ। ਸੁਸਾਇਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ ਈ ਓ) ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਹਾਕੀ ਇੰਡੀਆ ਵੱਲੋਂ ਟੂਰਨਾਮੈਂਟ ਲਈ ਪਹਿਲਾਂ 3 ਤੋਂ 10 ਅਕਤੂਬਰ 2026 ਦੀਆਂ ਤਰੀਕਾਂ ਅਲਾਟ ਕੀਤੀਆਂ ਗਈਆਂ ਸਨ ਪਰ 25 ਅਕਤੂਬਰ ਤੋਂ ਪੰਜਾਬ ਸਰਕਾਰ ਵੱਲੋਂ ਸੁਰਜੀਤ ਹਾਕੀ ਸਟੇਡੀਅਮ ਵਿੱਚ ਕਰਵਾਈ ਜਾ ਰਹੀ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਨੂੰ ਧਿਆਨ ਵਿੱਚ ਰੱਖਦਿਆਂ ਟੂਰਨਾਮੈਂਟ ਨੂੰ ਨਵੰਬਰ ਮਹੀਨੇ ਵਿੱਚ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਟੂਰਨਾਮੈਂਟ ਆਪਣੀ ਪੁਰਾਣੀ ਰਵਾਇਤ ਅਨੁਸਾਰ ਸੁਰਜੀਤ ਹਾਕੀ ਸਟੇਡੀਅਮ, ਬਰਲਟਨ ਪਾਰਕ, ਜਲੰਧਰ ਵਿੱਚ ਹੀ ਕਰਵਾਇਆ ਜਾਵੇਗਾ, ਜੋ ਉਸ ਸਮੇਂ ਤੱਕ ਪੂਰੀ ਤਰ੍ਹਾਂ ਤਿਆਰ ਹੋਵੇਗਾ। ਸੰਧੂ ਨੇ ਦੱਸਿਆ ਕਿ ਪਰਵਾਸੀ ਭਾਰਤੀ ਅਮੋਲਕ ਸਿੰਘ ਗਾਖਲ ਜੋ ਪਿਛਲੇ ਦੋ ਦਹਾਕਿਆਂ ਤੋਂ ਜੇਤੂ ਟੀਮ ਲਈ ਨਕਦ ਪੁਰਸਕਾਰ ਸਪਾਂਸਰ ਕਰ ਰਹੇ ਹਨ, ਨੇ ਇਸ ਸਾਲ ਇਨਾਮੀ ਰਾਸ਼ੀ 5.50 ਲੱਖ ਤੋਂ ਵਧਾ ਕੇ 6 ਲੱਖ ਰੁਪਏ ਕਰਨ ਲਈ ਸਹਿਮਤੀ ਦਿੱਤੀ ਹੈ। ਇਸ ਦੇ ਨਾਲ-ਨਾਲ ਹਾਕੀ ਪ੍ਰੇਮੀਆਂ ਲਈ ਯੋਜਨਾ ‘ਸੁਰਜੀਤ ਹਾਕੀ ਦੇਖੋ - ਆਲਟੋ ਕਾਰ ਜਿੱਤੋ’ ਵੀ ਪਹਿਲਾਂ ਵਾਂਗ ਜਾਰੀ ਰਹੇਗੀ। ਸੁਸਾਇਟੀ ਦੇ ਕਾਰਜਕਾਰੀ ਪ੍ਰਧਾਨ ਐੱਲ ਆਰ ਨਈਅਰ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਮੌਜੂਦਾ ਚੈਂਪੀਅਨ ਇੰਡੀਅਨ ਆਇਲ ਮੁੰਬਈ, ਰਨਰ-ਅੱਪ ਭਾਰਤ ਪੈਟਰੋਲੀਅਮ ਮੁੰਬਈ, ਪੰਜਾਬ ਪੁਲੀਸ, ਜਲੰਧਰ, ਇੰਡੀਅਨ ਰੇਲਵੇ, ਇੰਡੀਅਨ ਨੇਵੀ, ਆਰ ਸੀ ਐੱਫ, ਕਪੂਰਥਲਾ, ਪੰਜਾਬ ਨੈਸ਼ਨਲ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਬੀ ਐੱਸ ਐੱਫ, ਇੰਡੀਅਨ ਆਰਮੀ ਸ਼ਾਮਲ ਹੋਣਗੀਆਂ।

Advertisement
Advertisement
×