ਕੁਸ਼ਤੀ ’ਚ ਸੁਨੀਲ ਨੂੰ ਕਾਂਸੀ ਦਾ ਤਗ਼ਮਾ
ਸੁਨੀਲ ਕੁਮਾਰ ਦੋ ਏਸ਼ਿਆਈ ਖੇਡਾਂ ਵਿੱਚ ਤਗ਼ਮਾ ਜਿੱਤਣ ਵਾਲੇ ਭਾਰਤ ਦੇ ਪਹਿਲੇ ਗ੍ਰੀਕੋ ਰੋਮਨ ਪਹਿਲਵਾਨ ਬਣ ਗਏ ਹਨ। ਉਨ੍ਹਾਂ ਬੁੱਧਵਾਰ ਨੂੰ ਇੱਥੇ ਪੁਰਸ਼ਾਂ ਦੇ 87 ਕਿਲੋਗ੍ਰਾਮ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਜਦਕਿ ਨਿਸ਼ਾ ਦਹੀਆ ਮੁਕਾਬਲੇ ਦੇ ਪਹਿਲੇ ਹੀ...
ਸੁਨੀਲ ਕੁਮਾਰ ਦੋ ਏਸ਼ਿਆਈ ਖੇਡਾਂ ਵਿੱਚ ਤਗ਼ਮਾ ਜਿੱਤਣ ਵਾਲੇ ਭਾਰਤ ਦੇ ਪਹਿਲੇ ਗ੍ਰੀਕੋ ਰੋਮਨ ਪਹਿਲਵਾਨ ਬਣ ਗਏ ਹਨ। ਉਨ੍ਹਾਂ ਬੁੱਧਵਾਰ ਨੂੰ ਇੱਥੇ ਪੁਰਸ਼ਾਂ ਦੇ 87 ਕਿਲੋਗ੍ਰਾਮ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਜਦਕਿ ਨਿਸ਼ਾ ਦਹੀਆ ਮੁਕਾਬਲੇ ਦੇ ਪਹਿਲੇ ਹੀ ਦਿਨ ਹਾਰ ਕੇ ਬਾਹਰ ਹੋ ਗਈ। ਸੁਨੀਲ ਨੇ ਫਿਲਪੀਨਜ਼ ਦੇ ਪਹਿਲਵਾਨ ਨੂੰ ਤਕਨੀਕੀ ਆਧਾਰ ’ਤੇ ਹਰਾ ਕੇ ਤਗ਼ਮਾ ਜਿੱਤਿਆ। ਉਨ੍ਹਾਂ ਆਪਣੇ ਵਿਰੋਧੀ ’ਤੇ ਜਲਦੀ ਹੀ 4-0 ਦੀ ਲੀਡ ਬਣਾ ਲਈ। ਭਾਰਤੀ ਪਹਿਲਵਾਨ ਨੇ ਇਹ ਮੁਕਾਬਲਾ ਅੰਤ ਵਿੱਚ 9-0 ਦੇ ਫਰਕ ਨਾਲ ਜਿੱਤਿਆ। ਸੁਨੀਲ ਨੇ 2023 ਦੀਆਂ ਖੇਡਾਂ ਵਿੱਚ ਵੀ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਉਨ੍ਹਾਂ ਗ੍ਰੀਕੋ ਰੋਮਨ ਵਰਗ ਵਿੱਚ ਭਾਰਤ ਦਾ ਤਗ਼ਮੇ ਦਾ 13 ਸਾਲ ਦਾ ਇੰਤਜ਼ਾਰ ਖਤਮ ਕੀਤਾ ਸੀ। ਇਸ ਤੋਂ ਪਹਿਲਾਂ ਰਵਿੰਦਰ ਸਿੰਘ ਤੇ ਸੁਨੀਲ ਕੁਮਾਰ ਨੇ 2010 ਵਿੱਚ ਗੁਆਂਗਜ਼ੂ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਸੁਨੀਲ ਨੇ ਕਾਂਸੀ ਦਾ ਤਗ਼ਮਾ ਜਿੱਤਣ ਤੋਂ ਬਾਅਦ ਕਿਹਾ, ‘‘ਮੈਂ ਖ਼ੁਸ਼ ਹਾਂ ਪਰ ਸੰਤੁਸ਼ਤ ਨਹੀਂ।’’ ਇਸੇ ਦੌਰਾਨ ਔਰਤਾਂ ਦੇ 68 ਕਿਲੋਗ੍ਰਾਮ ਭਾਰ ਵਰਗ ਦੇ ਪ੍ਰੀ ਕੁਆਰਟਰ ਫਾਈਨਲ ਵਿੱਚ ਨਿਸ਼ਾ ਨੂੰ ਇਕ ਵਾਰ ਮੁੜ ਹਾਰ ਝੱਲਣੀ ਪਈ। -ਪੀਟੀਆਈ

