DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਫਲਤਾ ਯਤਨਾਂ ’ਤੇ ਨਿਰਭਰ: Sachin Tendulkar

Dantewada ਜ਼ਿਲ੍ਹੇ ਦੇ ਪਿੰਡ ’ਚ ਸਾਬਕਾ ਕ੍ਰਿਕਟਰ ਵੱਲੋਂ ਖੇਡ ਮੈਦਾਨ ਦਾ ਉਦਘਾਟਨ

  • fb
  • twitter
  • whatsapp
  • whatsapp
featured-img featured-img
ਮੈਦਾਨ ਦੇ ਉਦਘਾਟਨ ਮੌਕੇ ਬੱਚਿਆਂ ਨਾਲ ਰੱਸਾਕਸ਼ੀ ਦੇ ਮੁਕਾਬਲੇ ’ਚ ਹਿੱਸਾ ਲੈਂਦੇ ਹੋਏ ਕ੍ਰਿਕਟਰ ਸਚਿਨ ਤੇਂਦੁਲਕਰ। -ਫੋਟੋ: ਪੀਟੀਆਈ
Advertisement

ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਬੁੱਧਵਾਰ ਨੂੰ ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ਵਿੱਚ ਕਿਹਾ ਕਿ ਹੁਨਰ ਰੱਬ ਦਾ ਤੋਹਫ਼ਾ ਹੋ ਸਕਦਾ ਹੈ, ਪਰ ਸਫ਼ਲਤਾ ਵਿਅਕਤੀਗਤ ਮਿਹਨਤ ’ਤੇ ਮੁਨੱਸਰ ਹੈ। ਤੇਂਦੁਲਕਰ ਇਥੇ ਖੇਡ ਮੈਦਾਨ ਦੇ ਉਦਘਾਟਨ ਲਈ ਆਏ ਸੀ ਜਿਸ ਦਾ ਮੁੱਖ ਮਕਸਦ ਜ਼ਮੀਨੀ ਪੱਧਰ ਉੱਤੇ ਖੇਡਾਂ ਨੂੰ ਹੱਲਾਸ਼ੇਰੀ ਦੇਣਾ ਤੇ ਮਾਓਵਾਦੀਆਂ ਦਾ ਗੜ੍ਹ ਰਹੇ ਇਸ ਇਲਾਕੇ ਨੂੰ ਪ੍ਰਮੁੱਖ ਖੇਡ ਕੇਂਦਰ ਵਿੱਚ ਬਦਲਣਾ ਤੇ ਨੌਜਵਾਨਾਂ ਲਈ ਨਵੇਂ ਰਾਹ ਖੋਲ੍ਹਣਾ ਹੈ। ਸਾਬਕਾ ਕ੍ਰਿਕਟਰ ਨਾਲ ਇਸ ਮੌਕੇ ਉਨ੍ਹਾਂ ਦੀ ਧੀ ਸਾਰਾ ਤੇ ਨੂੰਹ ਸਾਨੀਆ ਚੰਢੋਕ ਵੀ ਮੌਜੂਦ ਸੀ। ਜ਼ਿਲ੍ਹੇ ਦੇ ਛਿੰਦਨਾਰ ਪਿੰਡ ਵਿੱਚ ਸਵਾਮੀ ਆਤਮਾਨੰਦ ਹਿੰਦੀ ਮੀਡੀਅਮ ਹਾਈ ਸਕੂਲ ਵਿੱਚ ਬਹੁਪੱਖੀ-ਖੇਡ ਮੈਦਾਨ ਦੇ ਉਦਘਾਟਨ ਮੌਕੇ ਤੇਂਦੁਲਕਰ ਨੇ ਕਿਹਾ ਕਿ ਸਫ਼ਲਤਾ ਲਈ ਸਖ਼ਤ ਮਿਹਨਤ, ਅਨੁਸ਼ਾਸਨ ਤੇ ਪ੍ਰੈਕਟਿਸ ਬਹੁਤ ਜ਼ਰੂਰੀ ਹਨ ਤੇ ਟੀਚਿਆਂ ਦੀ ਪ੍ਰਾਪਤੀ ਲਈ ਕੋਈ ਸ਼ਾਰਟਕੱਟ ਨਹੀਂ ਹੈ। ਉਨ੍ਹਾਂ ਬੱਚਿਆਂ ਨੂੰ ਸਲਾਹ ਦਿੱਤੀ ਕਿ ਉਹ ਸਮਝਦਾਰੀ ਨਾਲ ਦੋਸਤਾਂ ਦੀ ਚੋਣ ਕਰਨ ਤੇ ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਕਰਨ। ਇਹ ਖੇਡ ਮੈਦਾਨ ਜ਼ਮੀਨੀ ਪੱਧਰ ਦੀ ਖੇਡ ਪਹਿਲਕਦਮੀ ਤਹਿਤ ਵਿਕਸਤ ਕੀਤਾ ਗਿਆ ਸੀ ਜਿਸ ਦਾ ਉਦੇਸ਼ ਮਾਓਵਾਦੀ ਪ੍ਰਭਾਵਿਤ ਖੇਤਰ ਨੂੰ ਖੇਡ ਕੇਂਦਰ ਵਿੱਚ ਬਦਲਣਾ ਹੈ।

Advertisement
Advertisement
×