DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Srilankan ਟੀਮ Manav ਦੀ Spin ਵਿੱਚ ਫਸੀ

ਭਾਰਤ ਨੇ ਇਤਿਹਾਸਕ 600ਵਾਂ ਟੈਸਟ ਮੈਚ 165 ਦੌਡ਼ਾਂ ਨਾਲ ਜਿੱਤਿਆ; ਖੱਬੂ ਸਪਿੰਨਰ ਨੇ 10 ਵਿਕਟਾਂ ਲਈਆਂ

  • fb
  • twitter
  • whatsapp
  • whatsapp
featured-img featured-img
ਵਿਕਟ ਲੈਣ ਮਗਰੋਂ ਖ਼ੁਸ਼ੀ ਮਨਾਉਂਦਾ ਹੋਇਆ ਭਾਰਤੀ ਸਪਿੰਨਰ ਮਾਨਵ ਸੁਥਾਰ। -ਫੋਟੋ: ਪੀਟੀਆਈ
Advertisement

ਖੱਬੂ ਸਪਿੰਨਰ ਮਾਨਵ ਸੁਥਾਰ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਭਾਰਤੀ ਕ੍ਰਿਕਟ ਟੀਮ ਨੇ ਅੱਜ ਇੱਥੇ ਪਹਿਲੇ ਟੈਸਟ ਮੈਚ ’ਚ ਸ੍ਰੀਲੰਕਾ ਨੂੰ 165 ਦੌੜਾਂ ਨਾਲ ਹਰਾ ਕੇ 2 ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਲੈ ਲਈ ਹੈ। ਪੰਜਵੇਂ ਅਤੇ ਆਖ਼ਰੀ ਦਿਨ ਮਾਨਵ ਨੇ ਮੈਚ ਵਿੱਚ ਆਪਣੀਆਂ 10 ਵਿਕਟਾਂ ਪੂਰੀਆਂ ਕੀਤੀਆਂ। ਭਾਰਤ ਦਾ ਇਹ 600ਵਾਂ ਟੈਸਟ ਮੈਚ ਹੋਣ ਕਰ ਕੇ ਜਿੱਤ ਹੋਰ ਵੀ ਖ਼ਾਸ ਮੰਨੀ ਜਾ ਰਹੀ ਹੈ। ਮੈਚ ਖ਼ਤਮ ਹੋਣ ਤੋਂ ਪੰਜ ਮਿੰਟ ਬਾਅਦ ਹੀ ਮੈਦਾਨ ਵਿੱਚ ਭਾਰੀ ਮੀਂਹ ਸ਼ੁਰੂ ਹੋ ਗਿਆ, ਜਿਸ ਮਗਰੋਂ ਕਪਤਾਨ ਸ਼ੁਭਮਨ ਗਿੱਲ ਨੇ ਸੁੱਖ ਦਾ ਸਾਹ ਲਿਆ।

ਇਸ ਮੈਚ ਵਿੱਚ ਭਾਰਤ ਨੇ ਪਹਿਲੀ ਪਾਰੀ ਵਿੱਚ 462 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਸੀ, ਜਿਸ ਦੇ ਜਵਾਬ ਵਿੱਚ ਸ੍ਰੀਲੰਕਾ ਦੀ ਟੀਮ 284 ਦੌੜਾਂ ’ਤੇ ਢੇਰ ਹੋ ਗਈ ਸੀ। ਇਸ ਮਗਰੋਂ ਭਾਰਤ ਨੇ ਦੂਜੀ ਪਾਰੀ ਵਿੱਚ 193 ਦੌੜਾਂ ਬਣਾ ਕੇ ਮੇਜ਼ਬਾਨ ਟੀਮ ਨੂੰ ਜਿੱਤ ਲਈ 371 ਦੌੜਾਂ ਦਾ ਟੀਚਾ ਦਿੱਤਾ। ਇਸ ਟੀਚੇ ਦਾ ਪਿੱਛਾ ਕਰਦਿਆਂ ਆਖ਼ਰੀ ਦਿਨ ਸ੍ਰੀਲੰਕਾ ਨੇ ਚਾਰ ਵਿਕਟਾਂ ਉੱਤੇ 84 ਦੌੜਾਂ ਤੋਂ ਖੇਡਣਾ ਸ਼ੁਰੂ ਕੀਤਾ ਪਰ ਪੂਰੀ ਟੀਮ 206 ਦੌੜਾਂ ਹੀ ਬਣਾ ਸਕੀ।

Advertisement

ਮਾਨਵ ਨੇ ਦੂਜੀ ਪਾਰੀ ਵਿੱਚ 55 ਦੌੜਾਂ ਦੇ ਕੇ ਛੇ ਵਿਕਟਾਂ ਲਈਆਂ; ਪਹਿਲੀ ਪਾਰੀ ਵਿੱਚ ਵੀ ਉਸ ਨੇ ਚਾਰ ਖਿਡਾਰੀ ਆਊਟ ਕੀਤੇ ਸਨ। ਮੇਜ਼ਬਾਨ ਟੀਮ ਵੱਲੋਂ ਕਪਤਾਨ ਧਨੰਜੈ ਡੀ ਸਿਲਵਾ ਨੇ 59 ਅਤੇ ਸੋਨਲ ਦਿਨੂਸ਼ਾ ਨੇ 84 ਦੌੜਾਂ ਬਣਾਉਂਦਿਆਂ ਭਾਰਤੀ ਗੇਂਦਬਾਜ਼ਾਂ ਦਾ ਡਟ ਕੇ ਸਾਹਮਣਾ ਕੀਤਾ। ਦੋਵਾਂ ਨੇ 95 ਦੌੜਾਂ ਦੀ ਅਹਿਮ ਭਾਈਵਾਲੀ ਕੀਤੀ ਪਰ ਰਵਿੰਦਰ ਜਡੇਜਾ ਨੇ ਡੀ ਸਿਲਵਾ ਨੂੰ ਆਊਟ ਕਰ ਦਿੱਤਾ, ਜਿਸ ਤੋਂ ਬਾਅਦ ਸ੍ਰੀਲੰਕਾ ਦੀਆਂ ਇੱਕ ਤੋਂ ਬਾਅਦ ਇੱਕ ਵਿਕਟਾਂ ਡਿੱਗਦੀਆਂ ਗਈਆਂ।

Advertisement

Advertisement
×