DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਕੁਐਸ਼: ਅਨਾਹਤ ਬ੍ਰਿਟਿਸ਼ ਜੂਨੀਅਰ ਓਪਨ ਦੇ ਸੈਮੀਫਾਈਨਲ ’ਚ

ਭਾਰਤ ਦੀ ਉੱਭਰਦੀ ਸਟਾਰ ਅਨਾਹਤ ਸਿੰਘ ਇੱਥੇ ਚੱਲ ਰਹੇ ਬ੍ਰਿਟਿਸ਼ ਜੂਨੀਅਰ ਅੰਡਰ-19 ਓਪਨ ਸਕੁਐਸ਼ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਬਰਮਿੰਘਮ ਯੂਨੀਵਰਸਿਟੀ ਵਿੱਚ ਖੇਡੇ ਗਏ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਸਿਖਰਲਾ ਦਰਜਾ ਪ੍ਰਾਪਤ ਅਨਾਹਤ ਨੇ ਮਿਸਰ ਦੀ ਬਾਰਬ ਸਮੇਹ ਨੂੰ...

  • fb
  • twitter
  • whatsapp
  • whatsapp
Advertisement

ਭਾਰਤ ਦੀ ਉੱਭਰਦੀ ਸਟਾਰ ਅਨਾਹਤ ਸਿੰਘ ਇੱਥੇ ਚੱਲ ਰਹੇ ਬ੍ਰਿਟਿਸ਼ ਜੂਨੀਅਰ ਅੰਡਰ-19 ਓਪਨ ਸਕੁਐਸ਼ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਬਰਮਿੰਘਮ ਯੂਨੀਵਰਸਿਟੀ ਵਿੱਚ ਖੇਡੇ ਗਏ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਸਿਖਰਲਾ ਦਰਜਾ ਪ੍ਰਾਪਤ ਅਨਾਹਤ ਨੇ ਮਿਸਰ ਦੀ ਬਾਰਬ ਸਮੇਹ ਨੂੰ 11-4, 10-12, 11-9, 11-3 ਨਾਲ ਹਰਾਇਆ। ਦੂਜੇ ਪਾਸੇ, ਲੜਕਿਆਂ ਦੇ ਅੰਡਰ-17 ਵਰਗ ਵਿੱਚ ਦੂਜਾ ਦਰਜਾ ਪ੍ਰਾਪਤ ਭਾਰਤੀ ਖਿਡਾਰੀ ਆਰਿਆਵੀਰ ਦੀਵਾਨ ਵੀ ਸੈਮੀਫਾਈਨਲ ਵਿੱਚ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਿਹਾ। ਉਸ ਨੇ ਕੁਆਰਟਰਫਾਈਨਲ ਵਿੱਚ ਮਿਸਰ ਦੇ ਯਾਸਿਨ ਕੌਰੀਤਮ ਨੂੰ 9-11, 11-3, 10-12, 11-9, 12-10 ਨਾਲ ਮਾਤ ਦਿੱਤੀ।

Advertisement
Advertisement
×