ਸਕੁਐਸ਼: ਅਨਾਹਤ ਨੇ ਇਤਿਹਾਸ ਰਚਿਆ
ਭਾਰਤ ਦੀ 15 ਸਾਲਾ ਸਕੁਐਸ਼ ਖਿਡਾਰਨ ਅਨਾਹਤ ਸਿੰਘ ਨੇ ਵਾਸ਼ਿੰਗਟਨ ਵਿੱਚ ਹੋਏ ‘ਸਕੁਐਸ਼ ਆਨ ਫਾਇਰ ਓਪਨ’ ਵਿੱਚ ਇਤਿਹਾਸ ਰਚਦਿਆਂ ਆਪਣਾ ਪਹਿਲਾ ਪੀ ਐੱਸ ਏ ਕਾਂਸੇ ਪੱਧਰ ਦਾ ਖਿਤਾਬ ਜਿੱਤ ਲਿਆ ਹੈ। ਦਿੱਲੀ ਦੀ ਇਸ ਹੋਣਹਾਰ ਖਿਡਾਰਨ ਨੇ ਫਾਈਨਲ ਵਿੱਚ ਸਿਖਰਲਾ...
Advertisement
ਭਾਰਤ ਦੀ 15 ਸਾਲਾ ਸਕੁਐਸ਼ ਖਿਡਾਰਨ ਅਨਾਹਤ ਸਿੰਘ ਨੇ ਵਾਸ਼ਿੰਗਟਨ ਵਿੱਚ ਹੋਏ ‘ਸਕੁਐਸ਼ ਆਨ ਫਾਇਰ ਓਪਨ’ ਵਿੱਚ ਇਤਿਹਾਸ ਰਚਦਿਆਂ ਆਪਣਾ ਪਹਿਲਾ ਪੀ ਐੱਸ ਏ ਕਾਂਸੇ ਪੱਧਰ ਦਾ ਖਿਤਾਬ ਜਿੱਤ ਲਿਆ ਹੈ। ਦਿੱਲੀ ਦੀ ਇਸ ਹੋਣਹਾਰ ਖਿਡਾਰਨ ਨੇ ਫਾਈਨਲ ਵਿੱਚ ਸਿਖਰਲਾ ਦਰਜਾ ਪ੍ਰਾਪਤ ਅਤੇ ਵਿਸ਼ਵ ਦੀ 10ਵੇਂ ਨੰਬਰ ਦੀ ਖਿਡਾਰਨ ਇੰਗਲੈਂਡ ਦੀ ਜੌਰਜੀਨਾ ਕੈਨੇਡੀ ਨੂੰ ਸਿੱਧੇ ਸੈੱਟਾਂ ਵਿੱਚ 12-10, 11-5, 11-7 ਨਾਲ ਹਰਾਇਆ। ਪਹਿਲੀ ਗੇਮ ਵਿੱਚ ਉਹ 8-10 ਨਾਲ ਪੱਛੜ ਰਹੀ ਸੀ, ਪਰ ਉਸ ਨੇ ਲਗਾਤਾਰ ਚਾਰ ਅੰਕ ਲੈ ਕੇ ਵਾਪਸੀ ਕੀਤੀ ਅਤੇ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ। ਇਹ ਅਨਾਹਤ ਦੇ ਕਰੀਅਰ ਦਾ ਸਭ ਤੋਂ ਵੱਡਾ ਖਿਤਾਬ ਹੈ ਤੇ ਪੀ ਐੱਸ ਏ ਟੂਰ ’ਤੇ ਉਸ ਦੀ 15ਵੀਂ ਜਿੱਤ ਹੈ। ਜਿੱਤ ਮਗਰੋਂ ਅਨਾਹਤ ਨੇ ਕਿਹਾ ਕਿ ਉਹ ਆਪਣੀ ਰੈਂਕਿੰਗ ਸੁਧਾਰਨ ਤੇ ਵਧੀਆ ਪ੍ਰਦਰਸ਼ਨ ਕਰਨ ਲਈ ਦ੍ਰਿੜ੍ਹ ਸੀ।
Advertisement
Advertisement
×

