Sports Ministry ਨੇ ਟ੍ਰਿਬਿਊਨਲ ਤੇ ਬੋਰਡ ਲਈ ਨਿਯਮ ਨੋਟੀਫਾਈ ਕੀਤੇ
ਖੇਡ ਮੰਤਰਾਲੇ ਨੇ ਅੱਜ ਛੇਤੀ ਹੀ ਕਾਈਮ ਕੀਤੇ ਜਾਣ ਵਾਲੇ ਕੌਮੀ ਖੇਡ ਟ੍ਰਿਬਿਊਨਲ (ਐੱਨ ਐੱਸ ਟੀ) ਅਤੇ ਕੌਮੀ ਖੇਡ ਬੋਰਡ (ਐੱਨ ਐੱਸ ਬੀ) ਦੇ ਕੰਮਕਾਜ ਦੇ ਨਿਯਮਾਂ ਨੂੰ ਨੋਟੀਫਾਈ ਕਰ ਦਿੱਤਾ ਹੈ। ਮੰਤਰਾਲੇ ਨੇ ਦੱਸਿਆ ਕਿ ਵਿਵਾਦ ਦਾਇਰ ਕਰਨ ਅਤੇ...
Advertisement
ਖੇਡ ਮੰਤਰਾਲੇ ਨੇ ਅੱਜ ਛੇਤੀ ਹੀ ਕਾਈਮ ਕੀਤੇ ਜਾਣ ਵਾਲੇ ਕੌਮੀ ਖੇਡ ਟ੍ਰਿਬਿਊਨਲ (ਐੱਨ ਐੱਸ ਟੀ) ਅਤੇ ਕੌਮੀ ਖੇਡ ਬੋਰਡ (ਐੱਨ ਐੱਸ ਬੀ) ਦੇ ਕੰਮਕਾਜ ਦੇ ਨਿਯਮਾਂ ਨੂੰ ਨੋਟੀਫਾਈ ਕਰ ਦਿੱਤਾ ਹੈ। ਮੰਤਰਾਲੇ ਨੇ ਦੱਸਿਆ ਕਿ ਵਿਵਾਦ ਦਾਇਰ ਕਰਨ ਅਤੇ ਕਾਨੂੰਨੀ ਰਿਕਾਰਡ ਰੱਖਣ ਲਈ ਸਮਰਪਿਤ ਪੋਰਟਲ ਸਥਾਪਤ ਕੀਤਾ ਜਾਵੇਗਾ। ਪਿਛਲੇ ਸਾਲ ਪਾਸ ਕੀਤੇ ਗਏ ਕੌਮੀ ਖੇਡ ਪ੍ਰਸ਼ਾਸਨ ਐਕਟ ਤਹਿਤ ਗਠਿਤ ਹੋਣ ਵਾਲੀਆਂ ਇਨ੍ਹਾਂ ਦੋਵਾਂ ਸੰਸਥਾਵਾਂ ਦੀਆਂ ਭੂਮਿਕਾਵਾਂ ਬਾਰੇ ਵੱਖ-ਵੱਖ ਨੋਟੀਫਿਕੇਸ਼ਨਾਂ ਵਿੱਚ, ਖੇਡ ਮੰਤਰਾਲੇ ਨੇ ਦੁਹਰਾਇਆ ਕਿ ਕੈਬਨਿਟ ਸਕੱਤਰ ਦੀ ਅਗਵਾਈ ਵਿੱਚ ਖੋਜ-ਕਮ-ਚੋਣ ਕਮੇਟੀ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ।
ਕੌਮੀ ਖੇਡ ਬੋਰਡ ਜੋ ਕਿ ਕੌਮੀ ਖੇਡ ਸੰਸਥਾਵਾਂ ਨੂੰ ਮਾਨਤਾ ਦੇਣ ਅਤੇ ਪ੍ਰਸ਼ਾਸਨ, ਵਿੱਤੀ ਤੇ ਨੈਤਿਕ ਮਿਆਰਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕੇਂਦਰੀ ਅਥਾਰਿਟੀ ਵਜੋਂ ਕੰਮ ਕਰੇਗਾ, ਵਿੱਚ ਚੇਅਰਪਰਸਨ ਅਤੇ ਦੋ ਮੈਂਬਰ ਸ਼ਾਮਲ ਹੋਣਗੇ। ਇਸ ਦਾ ਕਾਰਜਕਾਲ ਤਿੰਨ ਸਾਲ ਦਾ ਹੋਵੇਗਾ।
Advertisement
Advertisement
Advertisement
×

