DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖਿਡਾਰੀਆਂ ’ਤੇ ਕੇਂਦਰਿਤ ਨੀਤੀਆਂ ਜ਼ਰੂਰੀ: ਊਸ਼ਾ

ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਪੀ ਟੀ ਉੂਸ਼ਾ ਨੇ ਕਿਹਾ ਹੈ ਕਿ ਭਾਰਤ ਵਿੱਚ ਖੇਡ ਪ੍ਰਸ਼ਾਸਨ ਲਈ ਨੀਤੀਆਂ ਅਜਿਹੀਆਂ ਹੋਣੀਆਂ ਚਾਹੀਦੀਆਂ ਹਨ ਕਿ ਫੈਸਲੇ ਲੈਣ ਵੇਲੇ ਖਿਡਾਰੀਆਂ ਨੂੰ ਕੇਂਦਰ ਵਿੱਚ ਰੱਖਿਆ ਜਾਵੇ। ਭਾਰਤੀ ਖੇਡ ਪੱਤਰਕਾਰ ਫੈਡਰੇਸ਼ਨ ਦੇ ਗੋਲਡਨ ਜੁਬਲੀ ਸਮਾਗਮ...

  • fb
  • twitter
  • whatsapp
  • whatsapp
Advertisement
ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਪੀ ਟੀ ਉੂਸ਼ਾ ਨੇ ਕਿਹਾ ਹੈ ਕਿ ਭਾਰਤ ਵਿੱਚ ਖੇਡ ਪ੍ਰਸ਼ਾਸਨ ਲਈ ਨੀਤੀਆਂ ਅਜਿਹੀਆਂ ਹੋਣੀਆਂ ਚਾਹੀਦੀਆਂ ਹਨ ਕਿ ਫੈਸਲੇ ਲੈਣ ਵੇਲੇ ਖਿਡਾਰੀਆਂ ਨੂੰ ਕੇਂਦਰ ਵਿੱਚ ਰੱਖਿਆ ਜਾਵੇ।

ਭਾਰਤੀ ਖੇਡ ਪੱਤਰਕਾਰ ਫੈਡਰੇਸ਼ਨ ਦੇ ਗੋਲਡਨ ਜੁਬਲੀ ਸਮਾਗਮ ਦੇ ਤੀਜੇ ਦਿਨ ਉੂਸ਼ਾ ਨੇ ਕਿਹਾ ਕਿ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਪ੍ਰਸ਼ਾਸਕਾਂ ਅਤੇ ਖੇਡ ਇਕਾਈਆਂ ਦੀ ਸਭ ਤੋਂ ਪਹਿਲੀ ਤਰਜੀਹ ਖਿਡਾਰੀਆਂ ਦੀ ਤਿਆਰੀ, ਭਲਾਈ ਅਤੇ ਵਿਕਾਸ ਹੋਵੇ। ਉਨ੍ਹਾਂ ਐਤਵਾਰ ਨੂੰ ਖੇਡ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਭਾਰਤੀ ਖੇਡਾਂ ਦੇ ਭਵਿੱਖ ਦੀ ਦਿਸ਼ਾ ਖਿਡਾਰੀਆਂ ਨੂੰ ਕੇਂਦਰ ਵਿੱਚ ਰੱਖਣ ਵਾਲੇ ਖੇਡ ਪ੍ਰਸ਼ਾਸਨ ਨਾਲ ਤੈਅ ਹੋਣੀ ਚਾਹੀਦੀ ਹੈ। ਉਨ੍ਹਾਂ ਦੀ ਤਿਆਰੀ, ਭਲਾਈ ਅਤੇ ਵਿਕਾਸ ਸਾਡੀ ਸਰਵਉੱਚ ਤਰਜੀਹ ਹੋਣੀ ਚਾਹੀਦੀ ਹੈ।’’

Advertisement

ਉਨ੍ਹਾਂ ਅੱਗੇ ਕਿਹਾ ਕਿ ਭਾਰਤ ਇਸ ਸਮੇਂ ਖੇਡਾਂ ਦੇ ਆਪਣੇ ਸਫ਼ਰ ਦੇ ਅਹਿਮ ਪੜਾਅ ’ਤੇ ਹੈ ਅਤੇ ਬਿਹਤਰ ਬੁਨਿਆਦੀ ਢਾਂਚੇ, ਵਿਗਿਆਨਕ ਸਿਖਲਾਈ ਅਤੇ ਮਜ਼ਬੂਤ ਸੰਸਥਾਈ ਸਹਿਯੋਗ ਦੇ ਨਾਲ ਖਿਡਾਰੀ ਵਿਸ਼ਵ ਪੱਧਰ ’ਤੇ ਆਤਮ-ਵਿਸ਼ਵਾਸ ਨਾਲ ਮੁਕਾਬਲਿਆਂ ’ਚ ਹਿੱਸਾ ਲੈ ਰਹੇ ਹਨ।

Advertisement

Advertisement
×