DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

160 ਕਿਲੋਮੀਟਰ ਘੰਟੇ ਦੀ ਰਫ਼ਤਾਰ ਵਿਕਟ ਲੈਣ ਨਾਲੋਂ ਅਹਿਮ: ਬ੍ਰੈੱਟ ਲੀ

ਨੌਂ ਸਾਲ ਦੀ ੳੁਮਰ ਵਿੱਚ ਹੀ ਮਿੱਥ ਲਿਆ ਸੀ ਟੀਚਾ

  • fb
  • twitter
  • whatsapp
  • whatsapp
Advertisement

ਆਸਟਰੇਲੀਆ ਦੇ ਸਾਬਕਾ ਗੇਂਦਬਾਜ਼ ਬ੍ਰੈੱਟ ਲੀ ਤੇਜ਼ ਗੇਂਦਬਾਜ਼ੀ ਪ੍ਰਤੀ ਐਨੇ ਜਨੂੰਨੀ ਸਨ ਕਿ ਉਨ੍ਹਾਂ ਨੇ ਨੌਂ ਸਾਲ ਦੀ ਉਮਰ ਵਿੱਚ ਹੀ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਹਾਸਲ ਕਰਨ ਦਾ ਟੀਚਾ ਮਿੱਥ ਲਿਆ ਸੀ ਅਤੇ ਜਦੋਂ ਤੱਕ ਉਨ੍ਹਾਂ ਨੇ ਇਹ ਰਫ਼ਤਾਰੀ ਹਾਸਲ ਨਾ ਕਰ ਲਈ, ਉਦੋਂ ਤੱਕ ਉਨ੍ਹਾਂ ਲਈ ਕੋਈ ਵੀ ਨਿੱਜੀ ਪ੍ਰਾਪਤੀ ਜਾਂ ਸਰਬੋਤਮ ਬੱਲੇਬਾਜ਼ਾਂ ਦੀਆਂ ਵਿਕਟਾਂ ਲੈਣਾ ਕੋਈ ਮਾਇਨਾ ਨਹੀਂ ਰੱਖਦਾ ਸੀ।

ਆਸਟਰੇਲਿਆਈ ਕ੍ਰਿਕਟ ਦੇ ਹਾਲ ਆਫ ਫੇਮ ਵਿੱਚ ਸ਼ਾਮਲ ਕੀਤੇ 49 ਸਾਲਾ ਲੀ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਜੀਵਨ ਆਪਣੇ ਇਸ ਸੁਫ਼ਨੇ ਨੂੰ ਸੱਚ ਬਣਾਉਣ ਲਈ ਸਮਰਪਿਤ ਕਰ ਦਿੱਤਾ ਸੀ। ਇਸ ਦਾ ਸਿਹਰਾ ਉਨ੍ਹਾਂ ਆਪਣੀ ਮਾਂ ਹੈਲੇਨ ਸਿਰ ਸਜਾਇਆ, ਜੋ ਤੇਜ਼ ਦੌੜਾਕ ਸੀ।

Advertisement

ਕ੍ਰਿਕਟ.ਕਾਮ.ਏ ਯੂ. ਮੁਤਾਬਕ ਲੀ ਨੇ ਕਿਹਾ, ‘‘ਉਹ (160 ਕਿਲੋਮੀਟਰ ਪ੍ਰਤੀ ਘੰਟਾ) ਮੇਰੇ ਲਈ ਕਿਸੇ ਵੀ ਵਿਕਟ ਨਾਲੋਂ ਕਿਤੇ ਵੱਧ ਮਾਇਨੇ ਰੱਖਦਾ ਹੈ। ਨਿਸ਼ਚਿਤ ਤੌਰ ’ਤੇ ਟੀਮ ਸਭ ਤੋਂ ਉੱਪਰ ਹੁੰਦੀ ਹੈ ਅਤੇ ਵਿਸ਼ਵ ਕੱਪ (2003) ਜਿੱਤਣਾ, ਲਗਾਤਾਰ 16 ਟੈਸਟ ਮੈਚ ਜਿੱਤਣਾ। ਇਹ ਸਭ ਤੋਂ ਵੱਡੀਆਂ ਪ੍ਰਾਪਤੀਆਂ ਹਨ। ਇਸ ਵਾਸਤੇ ਹੀ ਤਾਂ ਖੇਡ ਖੇਡਿਆ ਜਾਂਦਾ ਹੈ ਪਰ ਵਿਅਕਤੀਗਤ ਪ੍ਰਾਪਤੀਆਂ ਦੀਆਂ ਗੱਲਾਂ ਕਰੀਏ ਤਾਂ ਮੇਰੇ ਲਈ ਵਿਕਟ ਲੈਣਾ ਓਨਾ ਅਹਿਮ ਨਹੀਂ ਸੀ ਕਿਉਂਕਿ ਮੈਂ ਬਹੁਤ ਘੱਟ ਉਮਰ ਵਿੱਚ ਹੀ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਹਾਸਲ ਕਰਨ ਅਤੇ ਉਸ ਤੋਂ ਅੱਗੇ ਲੰਘਣ ਦਾ ਟੀਚਾ ਨਿਰਧਾਰਤ ਕੀਤਾ ਸੀ।’’

Advertisement

Advertisement
×