DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Spain vs Argentina:ਫੀਫਾ ਨੇ ਫਾਈਨਲ ਮਗਰੋਂ ਖਿਡਾਰੀਆਂ ਦੀ ਝੜਪ ਦੀ ਜਾਂਚ ਵਿੱਢੀ

ਫੁਟਬਾਲ ਦੀ ਆਲਮੀ ਸੰਸਥਾ ਫੀਫਾ ਨੇ ਸਪੇਨ ਅਤੇ ਅਰਜਨਟੀਨਾ ਵਿਚਾਲੇ ਖੇਡੇ ਗਏ ਫੁਟਬਾਲ ਆਲਮੀ ਕੱਪ-2026 ਦੇ ਫਾਈਨਲ ਮੈਚ ਮਗਰੋਂ ਦੋਵਾਂ ਟੀਮਾਂ ਦੇ ਖਿਡਾਰੀਆਂ ਵਿਚਾਲੇ ਹੋਈ ਝੜਪ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਪੇਨ ਨੇ ਅਰਜਨਟੀਨਾ ਨੂੰ 1-0 ਹਰਾ ਕੇ ਖ਼ਿਤਾਬ...

  • fb
  • twitter
  • whatsapp
  • whatsapp
featured-img featured-img
ਆਲਮੀ ਫੁੱਟਬਾਲ ਕੱਪ ਦੇ ਫਾਈਨਲ ਦੌਰਾਨ ਅਰਜਨਟੀਨਾ ਤੇ ਸਪੇਨ ਦੇ ਖਿਡਾਰੀਆਂ ਦਰਮਿਆਨ ਹੋਈ ਝੜਪ ਸਮੇਂ ਦੀ ਤਸਵੀਰ। -ਫੋਟੋ: ਰਾਇਟਰਜ਼
Advertisement
ਫੁਟਬਾਲ ਦੀ ਆਲਮੀ ਸੰਸਥਾ ਫੀਫਾ ਨੇ ਸਪੇਨ ਅਤੇ ਅਰਜਨਟੀਨਾ ਵਿਚਾਲੇ ਖੇਡੇ ਗਏ ਫੁਟਬਾਲ ਆਲਮੀ ਕੱਪ-2026 ਦੇ ਫਾਈਨਲ ਮੈਚ ਮਗਰੋਂ ਦੋਵਾਂ ਟੀਮਾਂ ਦੇ ਖਿਡਾਰੀਆਂ ਵਿਚਾਲੇ ਹੋਈ ਝੜਪ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਪੇਨ ਨੇ ਅਰਜਨਟੀਨਾ ਨੂੰ 1-0 ਹਰਾ ਕੇ ਖ਼ਿਤਾਬ ਆਪਣੇ ਨਾਮ ਕੀਤਾ ਸੀ। ਆਖ਼ਰੀ ਸੀਟੀ ਵੱਜਣ ਮਗਰੋਂ ਦੋਵਾਂ ਟੀਮਾਂ ਦੇ ਖਿਡਾਰੀਆਂ ਦੀ ਝੜਪ ਹੋ ਗਈ, ਜਿਸ ਨਾਲ ਜਸ਼ਨ ਦੇ ਮਾਹੌਲ ’ਚ ਖਲਲ ਪੈ ਗਿਆ।

ਵੀਡੀਓ ਰੀਪਲੇਅ ’ਚ ਅਰਜਨਟੀਨਾ ਦੇ ਮਿਡਫੀਲਡਰ ਲਿਏਂਡਰੋ ਪੈਰੇਡਸ ਸਣੇ ਕਈ ਖਿਡਾਰੀ ਹੱਥੋਪਾਈ ’ਚ ਸ਼ਾਮਲ ਦਿਖਾਈ ਦਿੱਤੇ। ਵੀਡੀਓ ਮੁਤਾਬਕ ਲੱਗਦਾ ਹੈ, ਪੈਰੇਡਸ ਨੇ ਸਪੇਨ ਦੇ ਐਰਿਕ ਗਾਰਸੀਆ ਦਾ ਗਲਾ ਫੜਿਆ ਸੀ ਅਤੇ ਜਦੋਂ ਸਪੇਨ ਦਾ ਖਿਡਾਰੀ ਗਾਵੀ ਬਚਾਅ ਲਈ ਆਇਆ ਤਾਂ ਪੈਰੇਡਸ ਨੇ ਉਸ ਨੂੰ ਧੱਕਾ ਮਾਰ ਕੇ ਸੁੱਟ ਦਿੱਤਾ। ਸਪੇਨ ਦੇ ਕਪਤਾਨ ਰੌਡਰੀ ਨੇ ਅਰਜਨਟੀਨਾ ਦੇ ਡਿਫੈਂਡਰ ਨਾਹੂਏਲ ਮੋਲੀਨਾ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਮੋਲੀਨਾ ਨੇ ਵੀ ਉਸ ਨੂੰ ਘੇਰ ਲਿਆ।

Advertisement

ਫੀਫਾ ਨੇ ਕਿਹਾ ਕਿ ਉਸ ਦੀ ਅਨੁਸ਼ਾਸਨੀ ਕਮੇਟੀ ਨੇ ਮੈਚ ਤੋਂ ਬਾਅਦ ਦੀਆਂ ਘਟਨਾਵਾਂ ਸਬੰਧੀ (ਫੀਫਾ ਅਨੁਸ਼ਾਸਨੀ ਜ਼ਾਬਤੇ ਦੀ) ਉਲੰਘਣਾ ਦੀ ਜਾਂਚ ਲਈ ਅਨੁਸ਼ਾਸਨੀ ਅਤੇ ਨੈਤਿਕ ਪ੍ਰੌਸੀਕਿਊਟਰ ਨਿਯੁਕਤ ਕੀਤਾ ਹੈ। ਜਾਂਚ ਲਈ ਕੋਈ ਮਿਆਦ ਤੈਅ ਨਹੀਂ ਕੀਤੀ ਗਈ ਅਤੇ ਨਾ ਹੀ ਪੈਰੇਡਸ ਦਾ ਨਾਮ ਲਿਆ ਹੈ।

Advertisement

Advertisement
×