DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੱਖਣੀ ਅਫਰੀਕਾ ਨੇ ਪਹਿਲਾ ਟੀ20 ਮੈਚ ਜਿੱਤਿਆ

ਨਿਊਜ਼ੀਲੈਂਡ ਨੂੰ ਸੱਤ ਵਿਕਟਾਂ ਨਾਲ ਹਰਾਇਆ

  • fb
  • twitter
  • whatsapp
  • whatsapp
Advertisement

ਚਾਰ ਨਵੇਂ ਖਿਡਾਰੀਆਂ ਵਾਲੀ ਦੱਖਣੀ ਅਫਰੀਕਾ ਦੀ ਟੀਮ ਨੇ ਅੱਜ ਵਿਸ਼ਵ ਕੱਪ ਦੀ ਉਪ ਜੇਤੂ ਟੀਮ ਨਿਊਜ਼ੀਲੈਂਡ ਨੂੰ ਸਿਰਫ਼ 14.3 ਓਵਰਾਂ ਵਿੱਚ 91 ਦੌੜਾਂ ’ਤੇ ਆਊਟ ਕਰ ਕੇ ਪਹਿਲਾ ਟੀ-20 ਕੌਮਾਂਤਰੀ ਮੈਚ ਸੱਤ ਵਿਕਟਾਂ ਨਾਲ ਜਿੱਤ ਲਿਆ।

ਸਲਾਮੀ ਬੱਲੇਬਾਜ਼ ਕੋਨਰ ਐਸਟਰਹੂਈਜ਼ਨ ਨੇ 48 ਗੇਂਦਾਂ ਵਿੱਚ ਨਾਬਾਦ 45 ਦੌੜਾਂ ਬਣਾ ਕੇ ਦੱਖਣੀ ਅਫਰੀਕਾ ਦੀ ਪਾਰੀ ਸੰਭਾਲੀ, ਜਿਸ ਸਦਕਾ ਮਹਿਮਾਨ ਟੀਮ ਦੱਖਣੀ ਅਫਰੀਕਾ ਨੇ 20 ਗੇਂਦਾਂ ਬਾਕੀ ਰਹਿੰਦਿਆਂ ਮੇਜ਼ਬਾਨਾਂ ’ਤੇ ਜਿੱਤ ਦਰਜ ਕੀਤੀ। ਐਸਟਰਹੂਈਜ਼ਨ ਦਾ ਸਾਥ ਆਪਣਾ ਪਹਿਲਾ ਮੈਚ ਖੇਡ ਰਹੇ ਡਾਇਨ ਫੋਰੈਸਟਰ ਨੇ ਦਿੱਤਾ, ਜੋ ਛੇ ਓਵਰਾਂ ਤੋਂ ਵੱਧ ਸਮੇਂ ਤੱਕ ਕ੍ਰੀਜ਼ ’ਤੇ ਡਟਿਆ ਰਿਹਾ ਅਤੇ 16 ਦੌੜਾਂ ਬਣਾ ਕੇ ਨਾਬਾਦ ਰਿਹਾ। ਐਸਟਰਹੂਈਜ਼ਨ ਨੇ 17ਵੇਂ ਓਵਰ ਦੀ ਚੌਥੀ ਗੇਂਦ ’ਤੇ ਛੱਕਾ ਮਾਰ ਕੇ ਮੈਚ ਖ਼ਤਮ ਕੀਤਾ। ਨਿਊਜ਼ੀਲੈਂਡ ਦੇ ਸਪਿੰਨਰਾਂ ਨੇ ਮੈਚ ਵਿੱਚ ਵਾਪਸੀ ਦੀ ਕੋਸ਼ਿਸ਼ ਕੀਤੀ ਅਤੇ ਕਪਤਾਨ ਮਿਸ਼ੇਲ ਸੈਂਟਨਰ ਨੇ ਬੇਅ ਓਵਲ ਦੀ ਘੁੰਮਦੀ ਪਿੱਚ ’ਤੇ ਆਪਣੇ ਚਾਰ ਓਵਰਾਂ ਵਿੱਚ 1-8 ਦੇ ਸ਼ਾਨਦਾਰ ਅੰਕੜਿਆਂ ਨਾਲ ਸਪੈੱਲ ਖ਼ਤਮ ਕੀਤਾ।

Advertisement

ਦੱਖਣੀ ਅਫਰੀਕਾ ਦੇ ਕਪਤਾਨ ਕੇਸ਼ਵ ਮਹਾਰਾਜ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਸਾਡੀਆਂ ਸਾਰੀਆਂ ਯੋਜਨਾਵਾਂ ਸਫਲ ਰਹੀਆਂ ਅਤੇ ਸਾਡੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।’’ ਨਿਊਜ਼ੀਲੈਂਡ ਦੀ ਟੀਮ ਵਿੱਚੋਂ ਵਿਸ਼ਵ ਕੱਪ ਸਕੁਐਡ ਦੇ ਅੱਠ ਖਿਡਾਰੀ ਗੈਰ-ਹਾਜ਼ਰ ਸਨ, ਜਿਨ੍ਹਾਂ ਵਿੱਚ ਚੋਟੀ ਦੇ ਛੇ ਬੱਲੇਬਾਜ਼ ਵੀ ਸ਼ਾਮਲ ਸਨ ਜਿਨ੍ਹਾਂ ਨੇ ਭਾਰਤ ਵਿਰੁੱਧ ਫਾਈਨਲ ਖੇਡਿਆ ਸੀ।

Advertisement

Advertisement
×