DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

South Africa ਨੇ West Indies ਨੂੰ 9 ਵਿਕਟਾਂ ਨਾਲ ਹਰਾਇਆ

ਸੈਮੀਫਾਈਨਲ ਦੀ ਦਾਅਵੇਦਾਰੀ ਕੀਤੀ ਮਜ਼ਬੂਤ

  • fb
  • twitter
  • whatsapp
  • whatsapp
featured-img featured-img
Ahmedabad: South Africa's captain Aiden Markram and teammate Ryan Rickelton being greeted by West Indies' players after the former's team won the ICC Men's T20 World Cup 2026 cricket match against West Indies, at Narendra Modi Stadium, in Ahmedabad, Thursday, Feb. 26, 2026. (PTI Photo/Arun Sharma)(PTI02_26_2026_000538B)
Advertisement

ਅਹਿਮਦਾਬਾਦ ਵਿੱਚ ਖੇਡੇ ਗਏ ਸੁਪਰ-8 ਦੇ ਅਹਿਮ ਮੁਕਾਬਲੇ ਵਿੱਚ ਦੱਖਣੀ ਅਫ਼ਰੀਕਾ ਨੇ ਵੈਸਟਇੰਡੀਜ਼ ਨੂੰ 9 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ ਹੈ। ਇਸ ਜਿੱਤ ਨਾਲ ਹੀ ਦੱਖਣੀ ਅਫ਼ਰੀਕਾ ਨੇ ਟੂਰਨਾਮੈਂਟ ਵਿੱਚ ਆਪਣੀ ਜਿੱਤ ਦੀ ਲੈਅ ਬਰਕਰਾਰ ਰੱਖੀ ਹੈ ਅਤੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਲਗਪਗ ਪੱਕੀ ਕਰ ਲਈ ਹੈ। ਪਹਿਲਾਂ ਦੱਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ਾਂ ਨੇ ਵੈਸਟਇੰਡੀਜ਼ ਦੇ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਨਾ ਖੇਡਣ ਦਿੱਤਾ ਅਤੇ ਫਿਰ ਬੱਲੇਬਾਜ਼ਾਂ ਨੇ ਮਹਿਜ਼ 16.1 ਓਵਰਾਂ ਵਿੱਚ ਟੀਚਾ ਹਾਸਲ ਕਰਕੇ ਆਪਣੀ ਛੇਵੀਂ ਲਗਾਤਾਰ ਜਿੱਤ ਦਰਜ ਕੀਤੀ। ਇਸ ਹਾਰ ਨਾਲ ਵੈਸਟਇੰਡੀਜ਼ ਦੀ ਨੈੱਟ ਰਨ ਰੇਟ ਵੀ ਡਿੱਗ ਗਈ ਹੈ।

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਵੈਸਟਇੰਡੀਜ਼ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ। ਕਾਗੀਸੋ ਰਬਾਡਾ ਅਤੇ ਲੁੰਗੀ ਐਨਗਿਡੀ ਦੀ ਗੇਂਦਬਾਜ਼ੀ ਕਾਰਨ ਵੈਸਟਇੰਡੀਜ਼ ਦੀਆਂ 7 ਵਿਕਟਾਂ ਸਿਰਫ਼ 83 ਦੌੜਾਂ ’ਤੇ ਡਿੱਗ ਗਈਆਂ ਸਨ ਪਰ ਅੱਠਵੀਂ ਵਿਕਟ ਲਈ ਰੋਮਾਰੀਓ ਸ਼ੈਫਰਡ (52) ਅਤੇ ਜੇਸਨ ਹੋਲਡਰ (49 ਦੌੜਾਂ) ਨੇ ਰਿਕਾਰਡ 89 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ 176 ਦੇ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ। ਦੱਖਣੀ ਅਫ਼ਰੀਕਾ ਵੱਲੋਂ ਐਨਗਿਡੀ ਨੇ 3 ਅਤੇ ਰਬਾਡਾ ਨੇ 2 ਵਿਕਟਾਂ ਹਾਸਲ ਕੀਤੀਆਂ।

Advertisement

177 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫ਼ਰੀਕਾ ਦੀ ਟੀਮ ਨੇ ਪਾਵਰਪਲੇਅ ਵਿੱਚ ਹੀ 69 ਦੌੜਾਂ ਬਣਾ ਕੇ ਵੈਸਟਇੰਡੀਜ਼ ਦੇ ਗੇਂਦਬਾਜ਼ਾਂ ਦਾ ਮਨੋਬਲ ਤੋੜ ਦਿੱਤਾ। ਕਵਿੰਟਨ ਡੀ ਕਾਕ ਨੇ 24 ਗੇਂਦਾਂ ਵਿੱਚ 47 ਦੌੜਾਂ ਦੀ ਤੇਜ਼ ਪਾਰੀ ਖੇਡੀ। ਇਸ ਤੋਂ ਬਾਅਦ ਕਪਤਾਨ ਏਡਨ ਮਾਰਕਰਮ ਨੇ 82 ਅਤੇ ਰਿਆਨ ਰਿਕੇਲਟਨ ਨੇ 45 ਦੌੜਾਂ ਬਣਾ ਕੇ ਟੀਮ ਨੂੰ ਆਸਾਨੀ ਨਾਲ ਜਿੱਤ ਦਿਵਾਈ। ਮਾਰਕਰਮ ਨੂੰ ਸ਼ਾਨਦਾਰ ਬੱਲੇਬਾਜ਼ੀ ਲਈ 'ਪਲੇਅਰ ਆਫ ਦਿ ਮੈਚ' ਚੁਣਿਆ ਗਿਆ। ਇਸ ਨਤੀਜੇ ਨੇ ਭਾਰਤੀ ਟੀਮ ਲਈ ਵੀ ਸੈਮੀਫਾਈਨਲ ਦੇ ਰਾਹ ਸੁਖਾਲੇ ਕਰ ਦਿੱਤੇ ਹਨ।

Advertisement

Advertisement
×