ਦੱਖਣੀ ਅਫਰੀਕਾ ਨੇ ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਹਰਾਇਆ

ਦੱਖਣੀ ਅਫਰੀਕਾ ਨੇ ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਹਰਾਇਆ

ਦੱਖਣੀ ਅਫ਼ਰੀਕਾ ਦਾ ਐਡਨ ਮਾਰਕਰਾਮ ਸ਼ਾਟ ਮਾਰਦਾ ਹੋਇਆ। -ਪੀਟੀਆਈ

ਦੁਬਈ: ਐਨਰਿਚ ਨੋਰਕੀਆ ਦੀ ਅਗਵਾਈ ’ਚ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਐਡਨ ਮਾਰਕਰਾਮ ਦੀਆਂ ਨਾਬਾਦ 51 ਦੌੜਾਂ ਦੀ ਬਦੌਲਤ ਦੱਖਣੀ ਅਫ਼ਰੀਕਾ ਨੇ ਟੀ20 ਵਿਸ਼ਵ ਕੱਪ ਵਿਚ ਅੱਜ ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਇਸ ਤੋਂ ਪਹਿਲਾਂ ਐਵਿਨ ਲੁਇਸ ਦੇ ਅਰਧ ਸੈਂਕੜੇ ਦੀ ਬਦੌਲਤ ਵੈਸਟਇੰਡੀਜ਼ ਨੇ 8 ਵਿਕਟਾਂ ’ਤੇ 143 ਦੌੜਾਂ ਬਣਾਈਆਂ। ਹਾਲਾਂਕਿ ਟੀਮ ਦੀ ਬੱਲੇਬਾਜ਼ੀ ਬੁਰੀ ਤਰ੍ਹਾਂ ਬਿਖਰ ਗਈ। ਜਵਾਬ ਵਿਚ ਦੱਖਣੀ ਅਫ਼ਰੀਕਾ ਨੇ ਸਿਰਫ਼ ਦੋ ਵਿਕਟਾਂ ਗੁਆ ਕੇ ਮੈਚ ਦਸ ਗੇਂਦਾਂ ਬਾਕੀ ਰਹਿੰਦਿਆਂ ਜਿੱਤ ਲਿਆ। ਦੱਖਣੀ ਅਫਰੀਕਾ ਦੀ ਸ਼ੁਰੂਆਤ ਖਰਾਬ ਰਹੀ ਤੇ ਪਹਿਲੇ ਹੀ ਓਵਰ ਵਿਚ ਆਖ਼ਰੀ ਗੇਂਦ ’ਤੇ ਕਪਤਾਨ ਤੇਂਬਾ ਬਾਵੁਮਾ ਨੂੰ ਆਂਦਰੇ ਰਸਲ ਨੇ ਰਨ-ਆਊਟ ਕਰ ਦਿੱਤਾ। ਇਸ ਤੋਂ ਬਾਅਦ ਰੀਜਾ ਹੈਂਡਰਿਕਸ ਤੇ ਰਾਸੀ ਵਾਨ ਡੇਰ ਡੁਸੇਨ ਨੇ 56 ਦੌੜਾਂ ਦੀ ਭਾਈਵਾਲੀ ਕੀਤੀ। ਹੈਂਡਰਿਕਸ ਨੇ 39 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਲਈ ਨੋਰਕੀਆ ਨੇ ਚਾਰ ਓਵਰ ਵਿਚ 14 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਪ੍ਰਿਟੋਰੀਅਸ ਨੇ ਤਿੰਨ ਤੇ ਕੇਸ਼ਵ ਨੂੰ ਦੋ ਵਿਕਟ ਮਿਲੇ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਸ਼ਹਿਰ

View All