ਕੁਝ ਖਿਡਾਰੀਆਂ ਦਾ ਪੱਤਾ ਕੱਟਿਆ ਜਾਵੇਗਾ, ਕਈਆਂ ਨੂੰ ਫਾਇਦਾ ਹੋਵੇਗਾ: Pullela Gopichand
ਬੈਡਮਿੰਟਨ ਦੀ ਨਵੀਂ ਸਕੋਰਿੰਗ ਪ੍ਰਣਾਲੀ ’ਤੇ ਬੋਲੇ ਭਾਰਤੀ ਕੋਚ
Advertisement
ਪੁਲੇਲਾ ਗੋਪੀਚੰਦ ਨੂੰ ਆਪਣੇ ਖੇਡ ਕਰੀਅਰ ਦੌਰਾਨ ਬੈਡਮਿੰਟਨ ਦੀ ਸਕੋਰਿੰਗ ਪ੍ਰਣਾਲੀ ਵਿੱਚ ਤਬਦੀਲੀ ਕਾਰਨ ਆਏ ਅੜਿੱਕੇ ਅਜੇ ਵੀ ਯਾਦ ਹਨ ਅਤੇ ਜਿਵੇਂ-ਜਿਵੇਂ ਇਹ ਖੇਡ ਇੱਕ ਹੋਰ ਰਣਨੀਤਕ ਤਬਦੀਲੀ ਅਪਣਾਉਣ ਦੀ ਤਿਆਰੀ ਕਰ ਰਹੀ ਹੈ, ਭਾਰਤੀ ਕੋਚ ਦਾ ਮੰਨਣਾ ਹੈ ਕਿ ਕੁਝ ਖਿਡਾਰੀਆਂ ਦਾ ਪੱਤਾ ਕੱਟਿਆ ਜਾਵੇਗਾ। ਅਗਲੇ ਸਾਲ 15x3 ਸਿਸਟਮ (ਹਰੇਕ 15 ਅੰਕਾਂ ਦੀਆਂ ਤਿੰਨ ਗੇਮਾਂ) ਮੌਜੂਦਾ 21x3 ਫਾਰਮੈਟ (ਹਰੇਕ 21 ਅੰਕਾਂ ਦੀਆਂ ਤਿੰਨ ਗੇਮਾਂ) ਦੀ ਥਾਂ ਲਵੇਗਾ। ਬੈਡਮਿੰਟਨ ਵਿਸ਼ਵ ਫੈਡਰੇਸ਼ਨ ਨੇ ਕਿਹਾ ਕਿ ਛੋਟਾ ਫਾਰਮੈਟ ਵਿਅਸਤ ਕੈਲੰਡਰ ਵਿੱਚ ਖਿਡਾਰੀਆਂ ਦੇ ਕੰਮ ਦੇ ਬੋਝ ਦੇ ਪ੍ਰਬੰਧਨ ਵਿੱਚ ਮਦਦ ਕਰੇਗਾ। ਗੋਪੀਚੰਦ ਨੇ ਚੇਤੇ ਕੀਤਾ ਕਿ ਕਿਵੇਂ ਉਨ੍ਹਾਂ ਨੇ 2001 ਵਿੱਚ ਰਵਾਇਤੀ 15-ਅੰਕਾਂ ਵਾਲੇ ਫਾਰਮੈਟ ਤਹਿਤ ਆਲ ਇੰਗਲੈਂਡ ਦਾ ਖਿਤਾਬ ਜਿੱਤਿਆ ਸੀ, ਜਿਸ ਮਗਰੋਂ ਬੈਡਮਿੰਟਨ ਨੇ ਥੋੜ੍ਹੇ ਸਮੇਂ ਲਈ 7x5 ਸਕੋਰਿੰਗ ਸਿਸਟਮ ਅਪਣਾ ਲਿਆ ਸੀ। ਉਸ ਤਜਰਬੇ ਨੂੰ ਇੱਕ ਸਾਲ ਦੇ ਅੰਦਰ ਹੀ ਬੰਦ ਕਰ ਦਿੱਤਾ ਗਿਆ। -
Advertisement
Advertisement
×

