Sinquefield Cup: ਪ੍ਰਗਨਾਨੰਦਾ ਨੇ ਸਿੰਦਰੋਵ ਨੂੰ ਹਰਾਇਆ
ਭਾਰਤੀ ਗਰੈਂਡਮਾਸਟਰ ਆਰ ਪ੍ਰਗਨਾਨੰਦਾ ਨੇ ਗਰੈਂਡ ਚੈੱਸ ਟੂਰ ਦੇ ਅਹਿਮ ਮੁਕਾਬਲੇ ਸਿੰਕਫੀਲਡ ਕੱਪ ਦੇ ਦੂਜੇ ਗੇੜ ਵਿੱਚ ਉਜ਼ਬੇਕਿਸਤਾਨ ਦੇ ਜਾਵੋਖਿਰ ਸਿੰਦਰੋਵ ਨੂੰ ਹਰਾ ਕੇ ਪਹਿਲੀ ਜਿੱਤ ਦਰਜ ਕੀਤੀ ਹੈ। ‘ਕੁਈਨ ਪੌਨ’ ਓਪਨਿੰਗ ਨਾਲ ਸ਼ੁਰੂ ਹੋਏ ਇਸ ਮੁਕਾਬਲੇ ਵਿੱਚ ਪ੍ਰਗਨਾਨੰਦਾ ਨੇ...
Advertisement
ਭਾਰਤੀ ਗਰੈਂਡਮਾਸਟਰ ਆਰ ਪ੍ਰਗਨਾਨੰਦਾ ਨੇ ਗਰੈਂਡ ਚੈੱਸ ਟੂਰ ਦੇ ਅਹਿਮ ਮੁਕਾਬਲੇ ਸਿੰਕਫੀਲਡ ਕੱਪ ਦੇ ਦੂਜੇ ਗੇੜ ਵਿੱਚ ਉਜ਼ਬੇਕਿਸਤਾਨ ਦੇ ਜਾਵੋਖਿਰ ਸਿੰਦਰੋਵ ਨੂੰ ਹਰਾ ਕੇ ਪਹਿਲੀ ਜਿੱਤ ਦਰਜ ਕੀਤੀ ਹੈ। ‘ਕੁਈਨ ਪੌਨ’ ਓਪਨਿੰਗ ਨਾਲ ਸ਼ੁਰੂ ਹੋਏ ਇਸ ਮੁਕਾਬਲੇ ਵਿੱਚ ਪ੍ਰਗਨਾਨੰਦਾ ਨੇ ਸ਼ਾਨਦਾਰ ਖੇਡ ਦਿਖਾਈ। ਸਿੰਦਰੋਵ ਇਸ ਸਾਲ ਆਲਮੀ ਖ਼ਿਤਾਬ ਲਈ ਡੀ ਗੁਕੇਸ਼ ਦਾ ਸਾਹਮਣਾ ਕਰੇਗਾ। ਉਸ ਨੇ ਪ੍ਰਗਨਾਨੰਦਾ ਖ਼ਿਲਾਫ਼ ਮੁਕਾਬਲਾ ਡਰਾਅ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਕੰਪਿਊਟਰ ਅਨੁਸਾਰ ਵੀ ਇਹ ਬਾਜ਼ੀ ਡਰਾਅ ਵੱਲ ਵਧ ਰਹੀ ਸੀ, ਪਰ ਭਾਰਤੀ ਖਿਡਾਰੀ ਨੇ 95 ਚਾਲਾਂ ਤੱਕ ਚੱਲੇ ਮੁਕਾਬਲੇ ਨੂੰ ਜਿੱਤ ਵਿੱਚ ਬਦਲ ਦਿੱਤਾ। ਇਸ ਜਿੱਤ ਨਾਲ ਪ੍ਰਗਨਾਨੰਦਾ ਦੇ ਦੋ ਮੈਚਾਂ ’ਚ 1.5 ਅੰਕ ਹੋ ਗਏ ਹਨ। ਟੂਰਨਾਮੈਂਟ ਵਿੱਚ ਹਾਲੇ ਸੱਤ ਗੇੜ ਹੋਣੇ ਬਾਕੀ ਹਨ। ਪਹਿਲੇ ਦਿਨ ਸਿਖਰ ’ਤੇ ਰਹਿਣ ਵਾਲੇ ਅਮਰੀਕਾ ਦੇ ਫੈਬੀਆਨੋ ਕਰੂਆਨਾ ਨੇ ਹਾਲੈਂਡ ਦੇ ਅਨੀਸ਼ ਗਿਰੀ ਨਾਲ ਡਰਾਅ ਖੇਡਿਆ।
Advertisement
Advertisement
×

