DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Wimbledon Final ਵਿੱਚ ਅੱਜ Sinner ਤੇ Zverev ਵਿਚਾਲੇ ਟੱਕਰ

ਦੁਨੀਆ ਦੇ ਸਿਖਰਲੇ ਟੈਨਿਸ ਖਿਡਾਰੀ ਜਾਨਿਕ ਸਿਨਰ ਨੇ ਵਿੰਬਲਡਨ ਦੇ ਸੈਮੀਫਾਈਨਲ ਵਿੱਚ ਸੱਤ ਵਾਰ ਦੇ ਚੈਂਪੀਅਨ ਨੋਵਾਕ ਜੋਕੋਵਿਚ ਨੂੰ ਲਗਾਤਾਰ ਸੈੱਟਾਂ ਵਿੱਚ 6-4, 6-4, 6-4 ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਐਤਵਾਰ ਨੂੰ ਹੋਣ ਵਾਲੇ ਖ਼ਿਤਾਬੀ ਮੁਕਾਬਲੇ...

  • fb
  • twitter
  • whatsapp
  • whatsapp
featured-img featured-img
ਮੈਚ ਜਿੱਤਣ ਮਗਰੋਂ ਖ਼ੁਸ਼ੀ ਮਨਾਉਂਦਾ ਹੋਇਆ ਜਾਨਿਕ ਸਿਨਰ। -ਫੋਟੋ: ਰਾਇਟਰਜ਼
Advertisement

ਦੁਨੀਆ ਦੇ ਸਿਖਰਲੇ ਟੈਨਿਸ ਖਿਡਾਰੀ ਜਾਨਿਕ ਸਿਨਰ ਨੇ ਵਿੰਬਲਡਨ ਦੇ ਸੈਮੀਫਾਈਨਲ ਵਿੱਚ ਸੱਤ ਵਾਰ ਦੇ ਚੈਂਪੀਅਨ ਨੋਵਾਕ ਜੋਕੋਵਿਚ ਨੂੰ ਲਗਾਤਾਰ ਸੈੱਟਾਂ ਵਿੱਚ 6-4, 6-4, 6-4 ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਐਤਵਾਰ ਨੂੰ ਹੋਣ ਵਾਲੇ ਖ਼ਿਤਾਬੀ ਮੁਕਾਬਲੇ ਵਿੱਚ ਸਿਨਰ ਦਾ ਸਾਹਮਣਾ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨਾਲ ਹੋਵੇਗਾ, ਜਿਸ ਨੇ ਦੂਜੇ ਸੈਮੀਫਾਈਨਲ ਵਿੱਚ ਬਤਾਨੀਆ ਦੇ ਵਾਈਲਡ ਕਾਰਡ ਖਿਡਾਰੀ ਆਰਥਰ ਫੇਰੀ ਨੂੰ 7-6, 6-2, 6-4 ਨਾਲ ਹਰਾਇਆ। ਫਰੈਂਚ ਓਪਨ ਜਿੱਤਣ ਮਗਰੋਂ ਜ਼ਵੇਰੇਵ ਲਗਾਤਾਰ ਦੂਜਾ ਵੱਡਾ ਖ਼ਿਤਾਬ ਜਿੱਤਣ ਦੀ ਕੋਸ਼ਿਸ਼ ਕਰੇਗਾ, ਹਾਲਾਂਕਿ ਸਿਨਰ ਨੇ ਜ਼ਵੇਰੇਵ ਖ਼ਿਲਾਫ਼ ਆਪਣੇ ਪਿਛਲੇ ਨੌਂ ਮੁਕਾਬਲੇ ਜਿੱਤੇ ਹਨ।

ਹਾਰ ਤੋਂ ਬਾਅਦ 39 ਸਾਲਾ ਜੋਕੋਵਿਚ ਨੇ ਕਿਹਾ ਕਿ ਜੇ ਉਹ ਸਿਹਤਮੰਦ ਰਿਹਾ ਤਾਂ ਉਹ 40 ਸਾਲ ਦੀ ਉਮਰ ਵਿੱਚ ਘੱਟੋ-ਘੱਟ ਇੱਕ ਵਾਰ ਹੋਰ ਵਿੰਬਲਡਨ ਖੇਡਣਾ ਚਾਹੇਗਾ। 2023 ਦੇ ਯੂ ਐੱਸ ਓਪਨ ਤੋਂ ਬਾਅਦ ਕੋਈ ਗਰੈਂਡ ਸਲੈਮ ਨਾ ਜਿੱਤ ਸਕਣ ਵਾਲੇ ਜੋਕੋਵਿਚ ਨੇ ਮੰਨਿਆ ਕਿ ਉਸ ਦੀਆਂ ਆਪਣੇ ਆਪ ਤੋਂ ਉਮੀਦਾਂ ਬਹੁਤ ਉੱਚੀਆਂ ਹਨ, ਇਸ ਲਈ ਸੈਮੀਫਾਈਨਲ ਤੱਕ ਪਹੁੰਚਣਾ ਉਸ ਲਈ ਕਾਫ਼ੀ ਨਹੀਂ ਹੈ। ਦੂਜੇ ਪਾਸੇ, ਸਿਨਰ ਨੇ ਇਸ ਜਿੱਤ ਨੂੰ ਆਸਟਰੇਲਿਆਈ ਓਪਨ ਦੀ ਹਾਰ ਦਾ ਬਦਲਾ ਦੱਸਦਿਆਂ ਜੋਕੋਵਿਚ ਨੂੰ ਪ੍ਰੇਰਨਾ ਸਰੋਤ ਕਿਹਾ।

Advertisement

ਫੈਡਰਰ ਮੇਰਾ ਪਸੰਦੀਦਾ ਖਿਡਾਰੀ: ਗਿੱਲ 

Advertisement

ਵਿੰਬਲਡਨ ਦਾ ਸੈਮੀਫਾਈਨਲ ਦੇਖਣ ਪੁੱਜੇ ਭਾਰਤੀ ਟੈਸਟ ਅਤੇ ਇੱਕ ਰੋਜ਼ਾ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੇ ਸਪੇਨ ਦੇ ਕਾਰਲੋਸ ਅਲਕਰਾਜ਼ ਦੇ ‘ਡ੍ਰੌਪ ਸ਼ਾਟ’ ਦੀ ਤੁਲਨਾ ਕ੍ਰਿਕਟ ਵਿੱਚ ਆਪਣੇ ਮਸ਼ਹੂਰ ‘ਸ਼ਾਰਟ-ਆਰਮ ਜੈਬ’ ਸ਼ਾਟ ਨਾਲ ਕੀਤੀ। ਉਸ ਨੇ ਦੱਸਿਆ ਕਿ ਰੋਜਰ ਫੈਡਰਰ ਉਸ ਦਾ ਪਸੰਦੀਦਾ ਖਿਡਾਰੀ ਹੈ, ਜਿਸ ਦੀ ਖੇਡ ਵਿੱਚ ਬਹੁਤ ਸਾਦਗੀ ਸੀ। ਉਸ ਨੇ ਸਚਿਨ ਤੇਂਦੁਲਕਰ, ਵਿਵ ਰਿਚਰਡਸ, ਫੈਡਰਰ ਅਤੇ ਸੈਰੇਨਾ ਵਿਲੀਅਮਜ਼ ਨਾਲ ਡਿਨਰ ਕਰਨ ਦੀ ਖ਼ਾਹਿਸ਼ ਵੀ ਜ਼ਾਹਰ ਕੀਤੀ।

Advertisement
×