ਦੁਬਈ ’ਚ ਫਸੀ ਸਿੰਧੂ ਨੇ ਸਥਿਤੀ ਨੂੰ ‘ਤਣਾਅਪੂਰਨ ਤੇ ਡਰਾਉਣੀ’ ਦੱਸਿਆ
ਉਲੰਪਿਕ ਤਗਮਾ ਜੇਤੂੁ ਭਾਰਤ ਦੀ ਬੈਡਮਿੰਟਨ ਖਿਡਾਰਨ ਪੀ ਵੀ ਸਿੰਧੂ ਨੇ ਦੁਬਈ ਕੌਮਾਂਤਰੀ ਹਵਾਈ ਅੱਡੇ ’ਤੇ ਸਥਿਤੀ ਨੂੰ ‘ਤਣਾਅਪੂਰਨ ਤੇ ਡਰਾਉਣੀ’ ਦੱਸਿਆ ਹੈ। ਸਿੰਧੂ ਤੇ ਉਸ ਦਾ ਇੰਡੋਨੇਸ਼ਿਆਈ ਕੋਚ ਹਵਾਈ ਅੱਡੇ ਨੇੜਲੇ ਖੇਤਰ ਵਿਚ ਧਮਾਕਾ ਹੋਣ ਕਾਰਨ ਉੱਥੇ ਫਸ ਗਏ...
Advertisement
ਉਲੰਪਿਕ ਤਗਮਾ ਜੇਤੂੁ ਭਾਰਤ ਦੀ ਬੈਡਮਿੰਟਨ ਖਿਡਾਰਨ ਪੀ ਵੀ ਸਿੰਧੂ ਨੇ ਦੁਬਈ ਕੌਮਾਂਤਰੀ ਹਵਾਈ ਅੱਡੇ ’ਤੇ ਸਥਿਤੀ ਨੂੰ ‘ਤਣਾਅਪੂਰਨ ਤੇ ਡਰਾਉਣੀ’ ਦੱਸਿਆ ਹੈ। ਸਿੰਧੂ ਤੇ ਉਸ ਦਾ ਇੰਡੋਨੇਸ਼ਿਆਈ ਕੋਚ ਹਵਾਈ ਅੱਡੇ ਨੇੜਲੇ ਖੇਤਰ ਵਿਚ ਧਮਾਕਾ ਹੋਣ ਕਾਰਨ ਉੱਥੇ ਫਸ ਗਏ ਸਨ। ਇਰਾਨ ’ਤੇ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਹਮਲਾ ਕਰਨ ਤੋਂ ਬਾਅਦ ਤਹਿਰਾਨ ਨੇ ਵੀ ਜਵਾਬੀ ਕਾਰਵਾਈ ਕੀਤੀ ਹੈ। ਯੂਏਈ ਸਣੇ ਖਾੜੀ ਦੇ ਕਈ ਦੇਸ਼ਾਂ ’ਚ ਇਰਾਨ ਨੇ ਮਿਜ਼ਾਈਲ ਹਮਲੇ ਕੀਤੇ ਹਨ। ਇਸ ਤੋਂ ਬਾਅਦ ਕਈ ਏਅਰਲਾਈਨ ਕੰਪਨੀਆਂ ਨੇ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ ਤੇ ਕਈਆਂ ਨੇ ਰੂਟ ਬਦਲ ਦਿੱਤੇ ਹਨ। ਸਿੰਧੂ ਨੇ 3 ਮਾਰਚ ਤੋਂ ਸ਼ੁਰੂ ਹੋਣ ਵਾਲੇ ਆਲ ਇੰਗਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ ਵਿਚ ਹਿੱਸਾ ਲੈਣਾ ਹੈੇ।
Advertisement
Advertisement
×

