DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿੰਧੂ ਤੇ ਲਕਸ਼ੈ ਸੇਨ ਇੰਡੋਨੇਸ਼ੀਆ ਮਾਸਟਰਜ਼ ਦੇ ਕੁਆਰਟਰ ਫਾਈਨਲ ’ਚ

ਭਾਰਤ ਦੀ ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀ ਵੀ ਸਿੰਧੂ ਨੇ ਚੱਲ ਰਹੇ ਇੰਡੋਨੇਸ਼ੀਆ ਮਾਸਟਰਜ਼ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਸਿੰਧੂ ਨੇ ਡੈਨਮਾਰਕ ਦੀ ਲਾਈਨ ਹੋਜਮਾਰਕ ਕਜਾਰਸਫੀਲਡ ਨੂੰ ਸਿੱਧੇ ਸੈੱਟਾਂ ਵਿੱਚ 21-19, 21-18 ਦੇ ਕਰੀਬੀ...

  • fb
  • twitter
  • whatsapp
  • whatsapp
Advertisement

ਭਾਰਤ ਦੀ ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀ ਵੀ ਸਿੰਧੂ ਨੇ ਚੱਲ ਰਹੇ ਇੰਡੋਨੇਸ਼ੀਆ ਮਾਸਟਰਜ਼ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਸਿੰਧੂ ਨੇ ਡੈਨਮਾਰਕ ਦੀ ਲਾਈਨ ਹੋਜਮਾਰਕ ਕਜਾਰਸਫੀਲਡ ਨੂੰ ਸਿੱਧੇ ਸੈੱਟਾਂ ਵਿੱਚ 21-19, 21-18 ਦੇ ਕਰੀਬੀ ਮੁਕਾਬਲੇ ਵਿੱਚ ਹਰਾ ਕੇ ਜਿੱਤ ਦਰਜ ਕੀਤੀ। ਹੁਣ ਕੁਆਰਟਰ ਫਾਈਨਲ ਵਿੱਚ ਉਨ੍ਹਾਂ ਦਾ ਸਾਹਮਣਾ ਚੀਨ ਦੀ ਚੇਨ ਯੂ ਫੇਈ ਨਾਲ ਹੋਵੇਗਾ, ਜੋ ਵਿਸ਼ਵ ਦੀ ਚੌਥੇ ਨੰਬਰ ਦੀ ਖਿਡਾਰਨ ਤੇ ਟੋਕੀਓ ਓਲੰਪਿਕ 2020 ਦੀ ਸੋਨ ਤਗ਼ਮਾ ਜੇਤੂ ਹੈ। ਸਿੰਧੂ ਨੇ ਪਹਿਲੇ ਮੁਕਾਬਲੇ ਵਿੱਚ 11-7 ਤੇ 15-11 ਦੀ ਲੀਡ ਬਣਾਈ ਸੀ; ਹਾਲਾਂਕਿ ਡੈਨਮਾਰਕ ਦੀ ਖਿਡਾਰਨ ਨੇ ਵਾਪਸੀ ਕਰਦਿਆਂ ਸਕੋਰ 15-15 ਕਰ ਦਿੱਤਾ, ਪਰ ਸਿੰਧੂ ਨੇ ਸੰਜਮ ਬਣਾਈ ਰੱਖਿਆ ਅਤੇ ਮੈਚ ਜਿੱਤ ਲਿਆ। ਦੂਜੇ ਮੁਕਾਬਲੇ ਵਿੱਚ ਵੀ ਲਾਈਨ ਨੇ ਸ਼ੁਰੂਆਤੀ ਲੀਡ ਬਣਾਈ ਸੀ, ਪਰ ਸਿੰਧੂ ਨੇ ਲਗਾਤਾਰ ਚਾਰ ਅੰਕ ਲੈ ਕੇ ਵਾਪਸੀ ਕੀਤੀ ਤੇ ਅੰਤ ਵਿੱਚ ਆਪਣੀ ਮੁਹਾਰਤ ਨਾਲ ਮੈਚ ਜਿੱਤ ਲਿਆ।

Advertisement

Advertisement
Advertisement
×