DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿੰਧੂ ਤੇ ਲਕਸ਼ੈ Singapore Open ਦੇ ਕੁਆਰਟਰ ਫਾਈਨਲ ’ਚ ਪੁੱਜੇ

ਐੱਚ ਐੱਸ ਪ੍ਰਣਯ ਹਾਰ ਕੇ ਬਾਹਰ

  • fb
  • twitter
  • whatsapp
  • whatsapp
Advertisement
ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀ ਵੀ ਸਿੰਧੂ ਅਤੇ ਲਕਸ਼ੈ ਸੇਨ ਨੇ ਸ਼ਾਨਦਾਰ ਜਿੱਤਾਂ ਦਰਜ ਕਰ ਕੇ ਸਿੰਗਾਪੁਰ ਓਪਨ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ, ਜਦਕਿ ਐੱਚ ਐੱਸ ਪ੍ਰਣਯ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਨੇ ਦੂਜੇ ਦੌਰ ਦੇ ਮੈਚ ਵਿੱਚ ਜਪਾਨ ਦੀ ਰਿਕੋ ਗੁੰਜੀ ਨੂੰ 21-9, 21-12 ਨਾਲ ਹਰਾਇਆ। ਕੁਆਰਟਰ ਫਾਈਨਲ ਵਿੱਚ ਸਿੰਧੂ ਦਾ ਮੁਕਾਬਲਾ ਕੋਰੀਆ ਦੀ ਐਨ ਸੇ ਯੰਗ ਨਾਲ ਹੋਵੇਗਾ।

ਵਿਸ਼ਵ ਚੈਂਪੀਅਨਸ਼ਿਪ-2021 ਦਾ ਕਾਂਸੀ ਤਗ਼ਮਾ ਜੇਤੂ ਲਕਸ਼ੈ ਸੇਨ ਵੀ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ ਹੈ। ਉਸ ਦਾ ਵਿਰੋਧੀ ਅਤੇ ਦੂਜਾ ਦਰਜਾ ਪ੍ਰਾਪਤ ਕੁਨਲਾਵੁਤ ਵਿਦਿਤਸਾਰਨ ਪਿੱਠ ਦੀ ਸਮੱਸਿਆ ਕਾਰਨ ਸਿਰਫ਼ ਦੋ ਅੰਕਾਂ ਤੋਂ ਬਾਅਦ ਮੈਚ ਤੋਂ ਹਟ ਗਿਆ। ਅਲਮੋੜਾ ਦੇ ਇਸ ਸ਼ਟਲਰ ਦਾ ਅਗਲਾ ਮੁਕਾਬਲਾ ਹੁਣ ਜਪਾਨ ਦੇ ਕੋਕੀ ਵਾਤਾਨਾਬੇ ਨਾਲ ਹੋਵੇਗਾ। ਦੂਜੇ ਪਾਸੇ ਐੱਚ ਐੱਸ ਪ੍ਰਣਯ ਨੂੰ ਸਿੰਗਾਪੁਰ ਦੇ ਖਿਡਾਰੀ ਲੋਹ ਕੀਨ ਯੂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।

Advertisement

ਇਸੇ ਤਰ੍ਹਾਂ ਚੌਥਾ ਦਰਜਾ ਪ੍ਰਾਪਤ ਭਾਰਤੀ ਪੁਰਸ਼ ਡਬਲਜ਼ ਜੋੜੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਚੀਨੀ ਤੈਪਈ ਦੀ ਜੋੜੀ ਲੀ ਜ਼ੇ-ਹੁਈ ਅਤੇ ਯਾਂਗ ਪੋ-ਸੁਆਨ ਨੂੰ ਹਰਾਇਆ। ਹੁਣ ਕੁਆਰਟਰ ਫਾਈਨਲ ’ਚ ਉਨ੍ਹਾਂ ਦਾ ਸਾਹਮਣਾ ਮਲੇਸ਼ੀਆ ਦੇ ਖਾਈ ਸ਼ਿੰਗ ਕਾਂਗ ਅਤੇ ਆਰੋਨ ਤਾਈ ਨਾਲ ਹੋਵੇਗਾ। ਭਾਰਤੀ ਮਿਕਸਡ ਡਬਲਜ਼ ਜੋੜੀ ਧਰੁਵ ਕਪਿਲਾ ਅਤੇ ਤਨੀਸ਼ਾ ਕ੍ਰਾਸਟੋ ਨੇ ਵੀ ਜਪਾਨੀ ਜੋੜੀ ਯੂਤਾ ਵਾਤਾਨਾਬੇ ਅਤੇ ਮਾਇਆ ਤਾਗੁਚੀ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ ਹੈ।

Advertisement

Advertisement
×