DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Simran Jhorar ਦੀ ਆਲਮੀ ਕੁਸ਼ਤੀ ਲਈ Selection

ਇੱਥੋਂ ਦੇ ਪਿੰਡ ਵਣੀ ਦੀ ਰਹਿਣ ਵਾਲੀ ਸਿਮਰਨ ਝੋਰੜ ਨੂੰ ਸੀਨੀਅਰ ਆਲਮੀ ਕੁਸ਼ਤੀ ਚੈਂਪੀਅਨਸ਼ਿਪ ਲਈ ਚੁਣਿਆ ਗਿਆ ਹੈ। ਕੌਮਾਂਤਰੀ ਪੱਧਰ ਦੀ ਇਸ ਚੈਂਪੀਅਨਸ਼ਿਪ ਲਈ ਉਸ ਦੀ ਚੋਣ ਹੋਣ ਨਾਲ ਪੂਰੇ ਪਿੰਡ ਵਿੱਚ ਖ਼ੁਸ਼ੀ ਦਾ ਮਾਹੌਲ ਹੈ। ਕੋਚ ਜਸਬੀਰ ਸਿੰਘ ਢਾਕਾ...

  • fb
  • twitter
  • whatsapp
  • whatsapp
Advertisement

ਇੱਥੋਂ ਦੇ ਪਿੰਡ ਵਣੀ ਦੀ ਰਹਿਣ ਵਾਲੀ ਸਿਮਰਨ ਝੋਰੜ ਨੂੰ ਸੀਨੀਅਰ ਆਲਮੀ ਕੁਸ਼ਤੀ ਚੈਂਪੀਅਨਸ਼ਿਪ ਲਈ ਚੁਣਿਆ ਗਿਆ ਹੈ। ਕੌਮਾਂਤਰੀ ਪੱਧਰ ਦੀ ਇਸ ਚੈਂਪੀਅਨਸ਼ਿਪ ਲਈ ਉਸ ਦੀ ਚੋਣ ਹੋਣ ਨਾਲ ਪੂਰੇ ਪਿੰਡ ਵਿੱਚ ਖ਼ੁਸ਼ੀ ਦਾ ਮਾਹੌਲ ਹੈ। ਕੋਚ ਜਸਬੀਰ ਸਿੰਘ ਢਾਕਾ ਨੇ ਦੱਸਿਆ ਕਿ ਸਿਮਰਨ 24 ਅਕਤੂਬਰ ਤੋਂ ਪਹਿਲੀ ਨਵੰਬਰ ਤੱਕ ਕਜ਼ਾਖ਼ਿਸਤਾਨ ਦੇ ਅਸਤਾਨਾ ਵਿੱਚ ਹੋਣ ਵਾਲੀ ਸੀਨੀਅਰ ਆਲਮੀ ਕੁਸ਼ਤੀ ਚੈਂਪੀਅਨਸ਼ਿਪ ਵਿੱਚ 57 ਕਿਲੋ ਭਾਰ ਵਰਗ ਵਿੱਚ ਦੇਸ਼ ਦੀ ਅਗਵਾਈ ਕਰੇਗੀ। ਇਹ ਚੈਂਪੀਅਨਸ਼ਿਪ ਆਲਮੀ ਪੱਧਰ ’ਤੇ ਉਸ ਦੀ ਪ੍ਰਤਿਭਾ ਦਾ ਪ੍ਰਦਰਸ਼ਨ ਕਰੇਗੀ। ਸਿਮਰਨ ਨੇ ਜੁਲਾਈ 2026 ਵਿੱਚ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਵਿੱਚ ਹੋਈ ਸੀਨੀਅਰ ਕੌਮੀ ਕੁਸ਼ਤੀ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸੋਨੇ ਦਾ ਤਗ਼ਮਾ ਜਿੱਤਿਆ ਸੀ। ਉਸ ਦਾ ਚੋਣ ਟੈਸਟ ਹਾਲ ਹੀ ਵਿੱਚ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਸਪੋਰਟਸ ਸਟੇਡੀਅਮ ਵਿੱਚ ਹੋਇਆ ਸੀ, ਜਿੱਥੇ ਉਸ ਨੇ ਕੌਮਾਂਤਰੀ ਚੈਂਪੀਅਨਸ਼ਿਪ ਲਈ ਆਪਣੀ ਜਗ੍ਹਾ ਪੱਕੀ ਕੀਤੀ।

Advertisement
Advertisement
×