DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੱਟ ਕਾਰਨ ਸ਼ੁਭਮਨ ਗਿੱਲ ਟੀ-20 ਤੋਂ ਬਾਹਰ

ਅਭਿਆਸ ਸੈਸ਼ਨ ਦੌਰਾਨ ਭਾਰਤੀ ਟੀਮ ਦੇ ਉਪ ਕਪਤਾਨ ਸ਼ੁਭਮਨ ਗਿੱਲ ਦੇ ਪੈਰ ਦੇ ਅੰਗੂਠੇ ’ਤੇ ਸੱਟ ਲੱਗ ਗਈ ਹੈ, ਜਿਸ ਕਾਰਨ ਉਨ੍ਹਾਂ ਨੂੰ ਦੱਖਣੀ ਅਫਰੀਕਾ ਵਿਰੁੱਧ ਟੀ-20 ਦੇ ਆਖਰੀ ਮੈਚਾਂ ਤੋਂ ਬਾਹਰ ਕਰ ਦਿੱਤਾ ਹੈ। ਟੀਮ ਦੇ ਸੂਤਰਾਂ ਨੇ ਦੱਸਿਆ...

  • fb
  • twitter
  • whatsapp
  • whatsapp
Advertisement

ਅਭਿਆਸ ਸੈਸ਼ਨ ਦੌਰਾਨ ਭਾਰਤੀ ਟੀਮ ਦੇ ਉਪ ਕਪਤਾਨ ਸ਼ੁਭਮਨ ਗਿੱਲ ਦੇ ਪੈਰ ਦੇ ਅੰਗੂਠੇ ’ਤੇ ਸੱਟ ਲੱਗ ਗਈ ਹੈ, ਜਿਸ ਕਾਰਨ ਉਨ੍ਹਾਂ ਨੂੰ ਦੱਖਣੀ ਅਫਰੀਕਾ ਵਿਰੁੱਧ ਟੀ-20 ਦੇ ਆਖਰੀ ਮੈਚਾਂ ਤੋਂ ਬਾਹਰ ਕਰ ਦਿੱਤਾ ਹੈ। ਟੀਮ ਦੇ ਸੂਤਰਾਂ ਨੇ ਦੱਸਿਆ ਕਿ ਚੌਥੇ ਟੀ-20 ਮੈਚ ਤੋਂ ਪਹਿਲਾਂ ਨੈੱਟ ਪ੍ਰੈਕਟਿਸ ਦੌਰਾਨ ਬੱਲੇਬਾਜ਼ੀ ਕਰਦੇ ਸਮੇਂ ਗੇਂਦ ਗਿੱਲ ਦੇ ਅੰਗੂਠੇ ’ਤੇ ਜਾ ਲੱਗੀ। ਗਿੱਲ ਨੂੰ ਕਾਫ਼ੀ ਦਰਦ ਸੀ, ਜਿਸ ਕਾਰਨ ਉਨ੍ਹਾਂ ਦਾ ਬੁੱਧਵਾਰ ਨੂੰ ਮੈਚ ਖੇਡਣਾ ਅਸੰਭਵ ਸੀ। ਅਹਿਮਦਾਬਾਦ ਵਿੱਚ ਹੋਣ ਵਾਲੇ ਅਗਲੇ ਮੈਚ ਵਿੱਚ ਵੀ ਉਨ੍ਹਾਂ ਦੇ ਬਾਹਰ ਹੋਣ ਦਾ ਖ਼ਦਸ਼ਾ ਹੈ। ਸ਼ੁਭਮਨ ਗਿੱਲ ਮੁੱਖ ਬੱਲੇਬਾਜ਼ ਹੋਣ ਕਾਰਨ ਫਰਵਰੀ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਧਿਆਨ ਵਿੱਚ ਰੱਖਦੇ ਹੋਏ ਚੋਣ ਕਮੇਟੀ ਸਾਵਧਾਨੀਆਂ ਵਰਤ ਰਹੀ ਹੈ। ਇਸ ਤੋਂ ਪਹਿਲਾਂ ਗਰਦਨ ਦੀ ਸੱਟ ਕਾਰਨ ਗਿੱਲ ਦੱਖਣੀ ਅਫਰੀਕਾ ਵਿਰੁੱਧ ਟੈਸਟ ਤੇ ਇੱਕ ਰੋਜ਼ਾ ਸੀਰੀਜ਼ ਵੀ ਨਹੀਂ ਖੇਡ ਸਕੇ ਸਨ।

Advertisement
Advertisement
×