Shubman Gill ਸੰਸਾਰ ਦੇ Number 1 Batsman ਤੋਂ ਮਹਿਜ਼ ਇੱਕ ਪੁਆਇੰਟ ਪਿੱਛੇ
ਕੋਹਲੀ ਤੇ ਰੋਹਿਤ ਸ਼ਰਮਾ ਵੀ ਸਿਖਰਲੇ ਪੰਜਾਂ ’ਚ ਸ਼ਾਮਲ
ਇੰਗਲੈਂਡ ਖ਼ਿਲਾਫ਼ ਲੜੀ ਤੋਂ ਬਾਅਦ ਅੱਜ ਜਾਰੀ ਕੀਤੀ ਗਈ ਆਈ ਸੀ ਸੀ ਦੀ ਤਾਜ਼ਾ ਇਕ ਰੋਜ਼ਾ ਬੱਲੇਬਾਜ਼ੀ ਰੈਂਕਿੰਗਜ਼ ’ਚ ਭਾਰਤ ਦੇ ਤਿੰਨ ਬੱਲੇਬਾਜ਼ ਸ਼ੁਭਮਨ ਗਿੱਲ, ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਸਿਖਰਲੇ ਪੰਜਾਂ ਵਿੱਚ ਸ਼ਾਮਲ ਹਨ। ਕਪਤਾਨ ਗਿੱਲ ਨਿਊਜ਼ੀਲੈਂਡ ਦੇ ਡੈਰਿਲ ਮਿਚੇਲ ਤੋਂ ਮਹਿਜ਼ ਇਕ ਰੇਟਿੰਗ ਪੁਆਇੰਟ ਪਿੱਛੇ ਹੈ, ਜੋ ਪਹਿਲੇ ਨੰਬਰ ’ਤੇ ਹੈ। ਸ਼ੁਭਮਨ ਗਿੱਲ ਨੇ ਇੰਗਲੈਂਡ ਵਿਰੁੱਧ 1-2 ਨਾਲ ਮਿਲੀ ਲੜੀ ਹਾਰ ਵਿੱਚ ਤਿੰਨ ਮੈਚਾਂ ’ਚ 188 ਦੌੜਾਂ ਬਣਾਈਆਂ। ਉਹ ਹੁਣ 802 ਪੁਆਇੰਟਾਂ ਨਾਲ ਸਿਖਰ ’ਤੇ ਮੌਜੂਦ ਮਿਚੇਲ ਤੋਂ ਸਿਰਫ਼ ਇੱਕ ਪੁਆਇੰਟ ਪਿੱਛੇ ਹੈ। ਦੂਜੇ ਪਾਸੇ ਵਿਰਾਟ ਕੋਹਲੀ (767) ਅਤੇ ਰੋਹਿਤ ਸ਼ਰਮਾ (758) ਕ੍ਰਮਵਾਰ ਤੀਜੇ ਅਤੇ ਚੌਥੇ ਸਥਾਨ ’ਤੇ ਹਨ। ਇੰਗਲੈਂਡ ਦਾ ਜੋ ਰੂਟ, ਜਿਸ ਨੇ ਨਾਬਾਦ 249 ਦੌੜਾਂ ਬਣਾ ਕੇ ‘ਪਲੇਅਰ ਆਫ ਦਿ ਸੀਰੀਜ਼’ ਦਾ ਖ਼ਿਤਾਬ ਜਿੱਤਿਆ, ਚਾਰ ਦਰਜੇ ਦੀ ਛਾਲ ਮਾਰ ਕੇ ਅੱਠਵੇਂ ਨੰਬਰ ’ਤੇ ਪਹੁੰਚ ਗਿਆ ਹੈ। ਉਸ ਦਾ ਸਾਥੀ ਖਿਡਾਰੀ ਬੈਨ ਡਕੈਟ 11 ਸਥਾਨਾਂ ਦੇ ਸੁਧਾਰ ਨਾਲ ਸਾਂਝੇ ਤੌਰ ’ਤੇ 19ਵੇਂ ਅਤੇ ਜੈਕਬ ਬੈਥਲ ਪੰਜ ਦਰਜੇ ਉੱਪਰ ਚੜ੍ਹ ਕੇ 64ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਭਾਰਤ ਦਾ ਨਵਾਂ ਬਣਿਆ ਟੀ-20 ਕਪਤਾਨ ਸ਼੍ਰੇਅਸ ਅਈਅਰ ਇਕ ਰੋਜ਼ਾ ਬੱਲੇਬਾਜ਼ੀ ਰੈਂਕਿੰਗ ਵਿੱਚ ਦੋ ਦਰਜੇ ਚੜ੍ਹ ਕੇ 13ਵੇਂ ਸਥਾਨ ’ਤੇ ਪਹੁੰਚ ਗਿਆ ਹੈ।

