Suryakumar Yadav ਦੀ ਥਾਂ Shreyas Iyer ਨੇ ਸੰਭਾਲੀ T-20 ਦੀ captaincy
ਆਇਰਲੈਂਡ ਅਤੇ ਇੰਗਲੈਂਡ ਦੌਰੇ ਲਈ ਸੂਰਿਆਵੰਸ਼ੀ ਟੀਮ ’ਚ ਸ਼ਾਮਲ
ਭਾਰਤ ਦੇ ਟੀ-20 ਢਾਂਚੇ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲੀ ਹੈ। ਸ਼੍ਰੇਅਸ ਅਈਅਰ ਨੇ ਅੱਜ ਸੂਰਿਆਕੁਮਾਰ ਯਾਦਵ ਦੀ ਜਗ੍ਹਾ ਕਪਤਾਨੀ ਸੰਭਾਲ ਲਈ ਹੈ, ਜਦਕਿ ਹੋਣਹਾਰ ਨੌਜਵਾਨ ਖਿਡਾਰੀ ਵੈਭਵ ਸੂਰਿਆਵੰਸ਼ੀ ਨੂੰ ਆਇਰਲੈਂਡ ਅਤੇ ਇੰਗਲੈਂਡ ਦੇ ਦੋਹਰੇ ਦੌਰੇ ਲਈ ਟੀਮ ਵਿੱਚ ਜਗ੍ਹਾ ਮਿਲੀ ਹੈ।
ਪੰਦਰਾਂ ਸਾਲ ਅਤੇ 71 ਦਿਨਾਂ ਦੀ ਉਮਰ ਵਿੱਚ, ਸੂਰਿਆਵੰਸ਼ੀ ਭਾਰਤੀ ਕ੍ਰਿਕਟ ਟੀਮ ’ਚ ਸ਼ਾਮਲ ਹੋਣ ਵਾਲਾ ਸਭ ਤੋਂ ਨੌਜਵਾਨ ਖਿਡਾਰੀ ਬਣ ਗਿਆ ਹੈ। ਉਸ ਨੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦਾ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਰਿਕਾਰਡ ਤੋੜ ਦਿੱਤਾ ਹੈ। ਸਚਿਨ ਤੇਂਦੁਲਕਰ ਨੇ 15 ਨਵੰਬਰ 1989 ਨੂੰ ਕਰਾਚੀ ਵਿੱਚ ਪਾਕਿਸਤਾਨ ਖ਼ਿਲਾਫ਼ ਜਦੋਂ ਆਪਣਾ ਪਹਿਲਾ ਟੈਸਟ ਮੈਚ ਖੇਡਿਆ ਸੀ, ਉਦੋਂ ਉਸ ਦੀ ਉਮਰ 16 ਸਾਲ ਅਤੇ 205 ਦਿਨ ਸੀ। ਭਾਰਤੀ ਟੀਮ ਪਹਿਲਾਂ ਆਇਰਲੈਂਡ ਦਾ ਦੌਰਾ ਕਰੇਗੀ, ਜਿੱਥੇ ਉਹ ਦੋ ਟੀ-20 ਮੈਚ (26 ਤੇ 28 ਜੂਨ) ਖੇਡੇਗੀ। ਉਪਰੰਤ, 1 ਤੋਂ 11 ਜੁਲਾਈ ਦਰਮਿਆਨ ਇੰਗਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਟੀ-20 ਲੜੀ ਖੇਡੀ ਜਾਵੇਗੀ। ਸ਼੍ਰੇਅਸ ਅਈਅਰ 3 ਦਸੰਬਰ 2023 ਨੂੰ ਬੰਗਲੂਰੂ ਵਿੱਚ ਆਸਟਰੇਲੀਆ ਖ਼ਿਲਾਫ਼ ਖੇਡੇ ਗਏ ਮੈਚ ਤੋਂ ਬਾਅਦ ਪਹਿਲੀ ਵਾਰ ਕੌਮੀ ਟੀ-20 ਟੀਮ ਵਿੱਚ ਪਰਤੇ ਹਨ।
ਵੱਖ-ਵੱਖ ਟੂਰਨਾਮੈਂਟਾਂ ਲਈ ਚੁਣੀਆਂ ਟੀਮਾਂ
ਆਇਰਲੈਂਡ ਅਤੇ ਇੰਗਲੈਂਡ ਟੀ-20 ਦੌਰੇ ਲਈ ਚੁਣੀ ਟੀਮ ਵਿੱਚ ਸ਼੍ਰੇਅਸ ਅਈਅਰ (ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ, ਇਸ਼ਾਨ ਕਿਸ਼ਨ, ਸ਼ਿਵਮ ਦੂਬੇ, ਤਿਲਕ ਵਰਮਾ (ਉਪ ਕਪਤਾਨ), ਨਿਤੀਸ਼ ਕੁਮਾਰ ਰੈੱਡੀ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਵਰੁਨ ਚੱਕਰਵਰਤੀ, ਰਵੀ ਬਿਸ਼ਨੋਈ, ਮੁਹੰਮਦ ਸਿਰਾਜ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ, ਪ੍ਰਿੰਸ ਯਾਦਵ ਅਤੇ ਵੈਭਵ ਸੂਰਿਆਵੰਸ਼ੀ ਸ਼ਾਮਲ ਹਨ। ਇਸੇ ਤਰ੍ਹਾਂ ਏਸ਼ਿਆਈ ਖੇਡਾਂ ਲਈ ਚੁਣੀ ਟੀਮ ’ਚ ਸ਼੍ਰੇਅਸ ਅਈਅਰ (ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ, ਇਸ਼ਾਨ ਕਿਸ਼ਨ, ਸ਼ਿਵਮ ਦੂਬੇ, ਤਿਲਕ ਵਰਮਾ (ਉਪ ਕਪਤਾਨ), ਨਿਤੀਸ਼ ਕੁਮਾਰ ਰੈੱਡੀ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਵਰੁਨ ਚੱਕਰਵਰਤੀ, ਰਵੀ ਬਿਸ਼ਨੋਈ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ ਅਤੇ ਵੈਭਵ ਸੂਰਿਆਵੰਸ਼ੀ ਸ਼ਾਮਲ ਹਨ।

