ਸ਼੍ਰੇਅਸ ਅਈਅਰ ਨੇ 4,000 ਦੌੜਾਂ ਪੂਰੀਆਂ ਕੀਤੀਆਂ
ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਅੱਜ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਆਪਣੀਆਂ 4,000 ਦੌੜਾਂ ਪੂਰੀਆਂ ਕਰ ਲਈਆਂ ਹਨ। ਅਈਅਰ ਨੇ ਇਹ ਪ੍ਰਾਪਤੀ ਦਿੱਲੀ ਕੈਪੀਟਲਜ਼ ਵਿਰੁੱਧ ਖੇਡੇ ਗਏ ਮੈਚ ਦੌਰਾਨ ਹਾਸਲ ਕੀਤੀ। 265 ਦੌੜਾਂ ਦੇ ਰਿਕਾਰਡ ਟੀਚੇ ਦਾ ਪਿੱਛਾ ਕਰਦੇ...
Advertisement
ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਅੱਜ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਆਪਣੀਆਂ 4,000 ਦੌੜਾਂ ਪੂਰੀਆਂ ਕਰ ਲਈਆਂ ਹਨ। ਅਈਅਰ ਨੇ ਇਹ ਪ੍ਰਾਪਤੀ ਦਿੱਲੀ ਕੈਪੀਟਲਜ਼ ਵਿਰੁੱਧ ਖੇਡੇ ਗਏ ਮੈਚ ਦੌਰਾਨ ਹਾਸਲ ਕੀਤੀ। 265 ਦੌੜਾਂ ਦੇ ਰਿਕਾਰਡ ਟੀਚੇ ਦਾ ਪਿੱਛਾ ਕਰਦੇ ਹੋਏ ਜਦੋਂ ਪੰਜਾਬ ਦੀ ਟੀਮ 145/3 ਦੇ ਸਕੋਰ ’ਤੇ ਕੁਝ ਮੁਸ਼ਕਲ ਵਿੱਚ ਸੀ, ਤਾਂ ਅਈਅਰ ਨੇ ਪਾਰੀ ਨੂੰ ਸੰਭਾਲਿਆ। ਉਸ ਨੇ 197.22 ਦੀ ਸਟ੍ਰਾਈਕ ਰੇਟ ਨਾਲ ਮਹਿਜ਼ 36 ਗੇਂਦਾਂ ਵਿੱਚ ਨਾਬਾਦ 71 ਦੌੜਾਂ ਬਣਾਈਆਂ, ਜਿਸ ਵਿੱਚ ਤਿੰਨ ਚੌਕੇ ਅਤੇ ਸੱਤ ਛੱਕੇ ਸ਼ਾਮਲ ਸਨ। ਹੁਣ ਅਈਅਰ ਦੇ ਨਾਮ 140 ਮੈਚਾਂ ਦੀਆਂ 138 ਪਾਰੀਆਂ ਵਿੱਚ 4,010 ਦੌੜਾਂ ਦਰਜ ਹਨ।
Advertisement
Advertisement
×

