DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Shot Putter ਤੇਜਿੰਦਰਪਾਲ ਤੂਰ ਨੇ 22 meter ਦਾ ਟੀਚਾ ਮਿਥਿਆ

ਭਾਰਤੀ ਸ਼ਾਟ ਪੁੱਟ ਖਿਡਾਰੀ (ਗੋਲਾ ਸੁਟਾਵਾ) ਤੇਜਿੰਦਰਪਾਲ ਸਿੰਘ ਤੂਰ 22 ਮੀਟਰ ਦਾ ਟੀਚਾ ਹਾਸਲ ਕਰ ਕੇ ਨਵੀਂ ਪੀੜ੍ਹੀ ਲਈ ਅਜਿਹਾ ਮਿਆਰ ਕਾਇਮ ਕਰਨਾ ਚਾਹੁੰਦਾ ਹੈ, ਜਿਵੇਂ ਨੀਰਜ ਚੋਪੜਾ ਨੇ ਜੈਵਲਿਨ ਥਰੋਅ (ਨੇਜ਼ਾਬਾਜ਼ੀ) ਵਿੱਚ ਕੀਤਾ ਹੈ। 31 ਸਾਲਾ ਤੂਰ ਦਾ ਸਰਵੋਤਮ...

  • fb
  • twitter
  • whatsapp
  • whatsapp
Advertisement

ਭਾਰਤੀ ਸ਼ਾਟ ਪੁੱਟ ਖਿਡਾਰੀ (ਗੋਲਾ ਸੁਟਾਵਾ) ਤੇਜਿੰਦਰਪਾਲ ਸਿੰਘ ਤੂਰ 22 ਮੀਟਰ ਦਾ ਟੀਚਾ ਹਾਸਲ ਕਰ ਕੇ ਨਵੀਂ ਪੀੜ੍ਹੀ ਲਈ ਅਜਿਹਾ ਮਿਆਰ ਕਾਇਮ ਕਰਨਾ ਚਾਹੁੰਦਾ ਹੈ, ਜਿਵੇਂ ਨੀਰਜ ਚੋਪੜਾ ਨੇ ਜੈਵਲਿਨ ਥਰੋਅ (ਨੇਜ਼ਾਬਾਜ਼ੀ) ਵਿੱਚ ਕੀਤਾ ਹੈ। 31 ਸਾਲਾ ਤੂਰ ਦਾ ਸਰਵੋਤਮ ਪ੍ਰਦਰਸ਼ਨ 21.77 ਮੀਟਰ ਹੈ।

ਉਸ ਨੇ ਨੀਰਜ ਚੋਪੜਾ ਦੀ ਮਿਸਾਲ ਦਿੰਦਿਆਂ ਕਿਹਾ ਕਿ ਜਿਵੇਂ ਨੀਰਜ ਦੇ 90 ਮੀਟਰ ਦੇ ਨੇੜੇ ਪੁੱਜਣ ਨਾਲ ਹੁਣ ਬਾਕੀ ਭਾਰਤੀ ਖਿਡਾਰੀਆਂ ਲਈ 80-82 ਮੀਟਰ ਆਮ ਗੱਲ ਹੋ ਗਈ ਹੈ ਅਤੇ ਕਈ ਖਿਡਾਰੀ 85 ਮੀਟਰ ਤੋਂ ਉੱਪਰ ਨੇਜ਼ਾ ਸੁੱਟ ਰਹੇ ਹਨ, ਉਹ ਸ਼ਾਟ ਪੁੱਟ ਵਿੱਚ ਵੀ ਅਜਿਹਾ ਹੀ ਮਿਆਰ ਕਾਇਮ ਕਰਨਾ ਚਾਹੁੰਦਾ ਹੈ।

Advertisement

ਲਗਾਤਾਰ ਸੱਟਾਂ ਤੋਂ ਪ੍ਰੇਸ਼ਾਨ ਤੂਰ ਨੇ ਮੰਨਿਆ ਕਿ ਉਸ ਨੂੰ ਆਪਣੀ ਪੂਰੀ ਸਮਰੱਥਾ ਅਨੁਸਾਰ ਪ੍ਰਦਰਸ਼ਨ ਕਰਨ ਦਾ ਮੌਕਾ ਨਹੀਂ ਮਿਲਿਆ। ਉਸ ਨੇ ਦੱਸਿਆ ਕਿ ਰਾਸ਼ਟਰਮੰਡਲ ਖੇਡਾਂ ਤੋਂ 12 ਦਿਨ ਪਹਿਲਾਂ ਉਸ ਦੀ ਲੱਤ ਦੀ ਮਾਸਪੇਸ਼ੀ ਫਟ ਗਈ ਸੀ, ਜਿਸ ਕਾਰਨ ਉਹ 20.27 ਮੀਟਰ ਦੇ ਥਰੋਅ ਨਾਲ ਪੰਜਵੇਂ ਸਥਾਨ ’ਤੇ ਰਿਹਾ ਅਤੇ ਤਗ਼ਮੇ ਤੋਂ ਖੁੰਝ ਗਿਆ। ਉਸ ਨੂੰ 2021 ਵਿੱਚ ਗੁੱਟ ਅਤੇ 2024 ਵਿੱਚ ਗਿੱਟੇ ਦੀ ਸੱਟ ਦਾ ਵੀ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ ਹੁਣ ਉਹ ਪੂਰੀ ਤਰ੍ਹਾਂ ਫਿੱਟ ਹੈ ਅਤੇ 19 ਸਤੰਬਰ ਤੋਂ ਜਪਾਨ ਵਿੱਚ ਸ਼ੁਰੂ ਹੋਣ ਵਾਲੀਆਂ ਏਸ਼ਿਆਈ ਖੇਡਾਂ ਵਿੱਚ ਲਗਾਤਾਰ ਤੀਜਾ ਸੋਨ ਤਗ਼ਮਾ ਜਿੱਤ ਕੇ ਹੈਟ੍ਰਿਕ ਲਾਉਣ ਲਈ ਤਿਆਰ ਹੈ।

Advertisement

Advertisement
×