DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਨਿਸ਼ਾਨੇਬਾਜ਼ੀ: ਸੋਨਮ ਤੇ ਈਲਾਵੈਨਿਲ ਫਾਈਨਲ ’ਚ ਪੁੱਜੀਆਂ

ਭਾਰਤ ਦੀ ਸੋਨਮ ਉੱਤਮ ਮਾਸਕਰ ਅਤੇ ਓਲੰਪੀਅਨ ਈਲਾਵੈਨਿਲ ਵਾਲਾਰੀਵਾਨ ਅੱਜ ਇੱਥੇ ਆਈ ਐੱਸ ਐੱਸ ਐੱਫ ਆਲਮੀ ਕੱਪ (ਰਾਈਫਲ/ਪਿਸਤੌਲ/ਸ਼ਾਟਗਨ) ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਹਿਲਾਵਾਂ ਦੇ 10 ਮੀਟਰ ਏਅਰ ਰਾਈਫਲ ਦੇ ਫਾਈਨਲ ਵਿੱਚ ਪੁੱਜੀਆਂ, ਪਰ ਤਗ਼ਮੇ ਜਿੱਤਣ ਵਿੱਚ ਅਸਫਲ ਰਹੀਆਂ। ਉਹ ਕ੍ਰਮਵਾਰ...

  • fb
  • twitter
  • whatsapp
  • whatsapp
featured-img featured-img
ਸੋਨਮ ਉੱਤਰ ਮਾਸਕਰ
Advertisement

ਭਾਰਤ ਦੀ ਸੋਨਮ ਉੱਤਮ ਮਾਸਕਰ ਅਤੇ ਓਲੰਪੀਅਨ ਈਲਾਵੈਨਿਲ ਵਾਲਾਰੀਵਾਨ ਅੱਜ ਇੱਥੇ ਆਈ ਐੱਸ ਐੱਸ ਐੱਫ ਆਲਮੀ ਕੱਪ (ਰਾਈਫਲ/ਪਿਸਤੌਲ/ਸ਼ਾਟਗਨ) ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਹਿਲਾਵਾਂ ਦੇ 10 ਮੀਟਰ ਏਅਰ ਰਾਈਫਲ ਦੇ ਫਾਈਨਲ ਵਿੱਚ ਪੁੱਜੀਆਂ, ਪਰ ਤਗ਼ਮੇ ਜਿੱਤਣ ਵਿੱਚ ਅਸਫਲ ਰਹੀਆਂ। ਉਹ ਕ੍ਰਮਵਾਰ ਪੰਜਵੇਂ ਅਤੇ ਛੇਵੇਂ ਸਥਾਨ ’ਤੇ ਰਹੀਆਂ। ਇਸ ਖੇਡ ਵਿੱਚ ਕੋਈ ਵੀ ਤਗ਼ਮਾ ਨਾ ਮਿਲਣ ਕਾਰਨ, ਭਾਰਤ ਕੋਲ ਇਸ ਮੁਕਾਬਲੇ ਵਿੱਚ ਅਜੇ ਤੱਕ ਸਿਰਫ਼ ਇੱਕ ਚਾਂਦੀ ਦਾ ਤਗ਼ਮਾ ਹੈ, ਜੋ ਸ਼ੁੱਕਰਵਾਰ ਨੂੰ ਮਹਿਲਾਵਾਂ ਦੀ 10 ਮੀਟਰ ਏਅਰ ਪਿਸਤੌਲ ਵਿੱਚ ਸੈਨਯਮ ਨੇ ਜਿੱਤਿਆ ਸੀ। ਨਵੀਂ ਦਿੱਲੀ ਵਿੱਚ 2024 ਆਈ ਐੱਸ ਐੱਸ ਐੱਫ ਆਲਮੀ ਕੱਪ ਫਾਈਨਲ ਦੀ ਚਾਂਦੀ ਤਗ਼ਮਾ ਜੇਤੂ ਸੋਨਮ ਨੇ ਕੁਆਲੀਫਿਕੇਸ਼ਨ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ, ਜਿਸ ਨੇ 634.3 ਅੰਕ ਬਣਾ ਕੇ ਚੀਨ ਦੀ ਦੂ ਯੁਚੇਨ ਤੋਂ ਬਾਅਦ ਦੂਜਾ ਸਥਾਨ ਹਾਸਲ ਕੀਤਾ। ਦੂ ਯੁਚੇਨ ਨੇ 634.4 ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਦੋ ਵਾਰ ਦੀ ਓਲੰਪੀਅਨ ਅਤੇ ਕਈ ਆਲਮੀ ਕੱਪ ਸੋਨ ਤਗ਼ਮੇ ਜਿੱਤ ਚੁੱਕੀ ਈਲਾਵੈਨਿਲ ਨੇ ਵੀ 632.8 ਅੰਕਾਂ ਨਾਲ ਛੇਵੇਂ ਸਥਾਨ ’ਤੇ ਰਹਿ ਕੇ ਆਸਾਨੀ ਨਾਲ ਕੁਆਲੀਫਾਈ ਕੀਤਾ। ਹਾਲਾਂਕਿ, ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ਵਿੱਚ ਭਾਰਤੀ ਜੋੜੀ ਆਪਣੇ ਕੁਆਲੀਫਿਕੇਸ਼ਨ ਵਾਲੇ ਫਾਰਮ ਨੂੰ ਦੁਹਰਾ ਨਹੀਂ ਸਕੀ। ਸੋਨਮ ਪੰਜਵੇਂ ਸਥਾਨ ’ਤੇ ਬਾਹਰ ਹੋ ਗਈ, ਜਦੋਂ ਕਿ ਈਲਾਵੈਨਿਲ ਛੇਵੇਂ ਸਥਾਨ ’ਤੇ ਰਹੀ, ਕਿਉਂਕਿ ਚੀਨੀ ਨਿਸ਼ਾਨੇਬਾਜ਼ਾਂ ਨੇ ਤਗ਼ਮਾ ਦੌੜ ਵਿੱਚ ਪੂਰਾ ਦਬਦਬਾ ਬਣਾਇਆ। 16 ਸਾਲਾ ਦੂ ਯੁਚੇਨ ਨੇ ਫਾਈਨਲ ਵਿੱਚ 254.6 ਅੰਕ ਬਣਾ ਕੇ ਸੋਨ ਤਗ਼ਮਾ ਜਿੱਤਿਆ ਅਤੇ ਆਪਣੇ ਕਰੀਅਰ ਦਾ ਪਹਿਲਾ ਆਈ ਐੱਸ ਐੱਸ ਐੱਫ ਆਲਮੀ ਕੱਪ ਤਗ਼ਮਾ ਹਾਸਲ ਕੀਤਾ।

Advertisement
Advertisement
×