ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਿਸ਼ਾਨੇਬਾਜ਼ੀ: ਸਿਮਰਨਪ੍ਰੀਤ ਦਾ ਫਾਈਨਲ ਅੱਜ

ਕਤਰ ’ਚ ਆਈ ਐੱਸ ਐੱਸ ਐੱਫ ਵਿਸ਼ਵ ਕੱਪ ’ਚ ਭਾਰਤ ਦੀ ਕਰੇਗੀ ਨੁਮਾਇੰਦਗੀ
Advertisement

ਦਸਮੇਸ਼ ਕਾਲਜ (ਕੁੜੀਆਂ) ਬਾਦਲ ਦੀ ਵਿਦਿਆਰਥਣ ਸਿਮਰਨਪ੍ਰੀਤ ਕੌਰ ਬਰਾੜ ਭਲਕੇ ਐਤਵਾਰ ਨੂੰ ਦੋਹਾ (ਕਤਰ) ਵਿੱਚ ਆਈ ਐੱਸ ਐੱਸ ਐੱਫ ਵਿਸ਼ਵ ਕੱਪ ਦੇ ਫਾਈਨਲ ’ਚ 25 ਮੀਟਰ ਪਿਸਟਲ ਮੁਕਾਬਲੇ ‘ਚ ਭਾਰਤ ਦੀ ਨੁਮਾਇੰਦਗੀ ਕਰੇਗੀ। ਸਿਮਰਨਪ੍ਰੀਤ ਦੇ ਨਾਲ ਓਲੰਪੀਅਨ ਮਨੂ ਭਾਕਰ ਤੇ ਓਲੰਪੀਅਨ ਈਸ਼ਾ ਸਿੰਘ ਵੀ ਭਾਰਤ ਵੱਲੋਂ ਹਿੱਸਾ ਲੈ ਰਹੀਆਂ ਹਨ। ਦਸਮੇਸ਼ ਕਾਲਜ ਦੇ ਸਮੂਹ ਵਿਦਿਆਰਥੀਆਂ ਤੇ ਸਟਾਫ਼ ਨੇ ਅੱਜ ਸਿਮਰਨਪ੍ਰੀਤ ਦੀ ਜਿੱਤ ਲਈ ਅਰਦਾਸ ਕੀਤੀ ਹੈ। ਦਸਮੇਸ਼ ਕਾਲਜ ਦੇ ਪ੍ਰਿੰਸੀਪਲ ਡਾ. ਐੱਸ ਐੱਸ ਸੰਘਾ ਨੇ ਦੱਸਿਆ ਕਿ ਬੀ ਏ ਸਾਲ ਤੀਜੇ ਦੀ ਵਿਦਿਆਰਥਣ ਸਿਮਰਨਪ੍ਰੀਤ ਕੌਰ ਬਰਾੜ ਨਿਸ਼ਾਨੇਬਾਜ਼ੀ ਵਿੱਚ ਮੁਹਾਰਤ ਹਾਸਲ ਕਰਨ ਮਗਰੋਂ ਵਿਦੇਸ਼ ਵਿੱਚ ਜਾ ਕੇ ਆਪਣੇ ਦੇਸ਼ ਤੇ ਕਾਲਜ ਦਾ ਨਾਂ ਰੌਸ਼ਨ ਕਰ ਰਹੀ ਹੈ। ਉਸ ਨੇ ਵਰਲਡ ਯੂਨੀਵਰਸਿਟੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ’ਚ ਵੀ ਤਗ਼ਮੇ ਜਿੱਤੇ ਹਨ। ਇਸ ਤੋਂ ਪਹਿਲਾਂ ਨਿਸ਼ਾਨੇਬਾਜ਼ ਲਖਬੀਰ ਕੌਰ ਸਿੱਧੂ ਤੇ ਰੂਬੀ ਤੋਮਰ ਵੀ ਵਰਲਡ ਯੂਨੀਵਰਸਿਟੀ ਚੈਂਪੀਅਨਸ਼ਿਪ ਵਿੱਚ ਅਦਾਰੇ ਦੀ ਸ਼ਾਨ ਵਧਾ ਚੁੱਕੀਆਂ ਹਨ। ਦੱਸਣਾ ਬਣਦਾ ਹੈ ਕਿ ਸਿਮਰਨਪ੍ਰੀਤ ਕੌਰ ਬਰਾੜ ਦਾ ਖੇਡ ਸਫ਼ਰ ਸੁਨਹਿਰੀ ਪ੍ਰਾਪਤੀਆਂ ਨਾਲ ਲਬਰੇਜ਼ ਹੈ। ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼-2025 ਜੈਪੁਰ ਵਿੱਚ ਉਸ ਨੇ 25 ਮੀਟਰ ਰੈਪਿਡ ਫਾਇਰ ਅਤੇ ਟੀਮ ਇਵੈਂਟ ਵਿੱਚ ਦੋ ਸੋਨ ਤਗ਼ਮੇ ਜਿੱਤੇ ਹਨ।

Advertisement
Advertisement
Show comments