DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Shooting: ਨਿਸ਼ਾਨੇਬਾਜ਼ Anantveer Singh ਨੇ ਚੈਂਪੀਅਨਸ਼ਿਪ ਜਿੱਤੀ

ਜੂਨੀਅਰ ਗਰੁੱਪ ਅੰਡਰ-21 ਵਰਗ ’ਚ ਪਹਿਲਾ ਸਥਾਨ ਹਾਸਲ ਕੀਤਾ

  • fb
  • twitter
  • whatsapp
  • whatsapp
featured-img featured-img
ਨਿਸ਼ਾਨੇਬਾਜ਼ ਅਨੰਤਵੀਰ ਸਿੰਘ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਮਾਪੇ।
Advertisement

ਮੁਹਾਲੀ ਵਿੱਚ 8 ਤੋਂ 14 ਜੁਲਾਈ ਤੱਕ ਹੋਈ 61ਵੀਂ ਪੰਜਾਬ ਰਾਜ ਰਾਈਫ਼ਲ ਤੇ ਪਿਸਟਲ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਨਿਸ਼ਾਨੇਬਾਜ਼ ਅਨੰਤਵੀਰ ਸਿੰਘ ਨੇ ਜੂਨੀਅਰ ਗਰੁੱਪ ਅੰਡਰ-21 ਵਰਗ ਵਿੱਚ ਪਹਿਲਾ ਸਥਾਨ ਅਤੇ ਸੀਨੀਅਰ ਗਰੁੱਪ (21 ਤੋਂ 60 ਸਾਲ) ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਜਾਣਕਾਰੀ ਦਿੰਦਿਆਂ ਅਨੰਤਵੀਰ ਸਿੰਘ ਦੇ ਪਿਤਾ ਗੁਰਦੀਪ ਸਿੰਘ ਫੱਗੂਵਾਲਾ ਅਤੇ ਮਾਤਾ ਅਰਵਿੰਦਰ ਕੌਰ ਸਾਬਕਾ ਸਰਪੰਚ ਪਿੰਡ ਫੱਗੂਵਾਲਾ ਨੇ ਦੱਸਿਆ ਕਿ ਆਨੰਤਵੀਰ ਸਿੰਘ ਪਹਿਲਾਂ ਵੀ ਅੰਡਰ-19 ਵਰਗ ਉਮਰ ਦੇ ਰਾਈਫ਼ਲ ਸ਼ੂਟਿੰਗ ਮੁਕਾਬਲੇ ਵਿੱਚ ਪੰਜਾਬ ਚੈਂਪੀਅਨ ਅਤੇ ਕੌਮੀ ਚੈਂਪੀਅਨ ਰਹਿ ਚੁੱਕਾ ਹੈ। ਹੋਣਹਾਰ ਖਿਡਾਰੀ ਦੇ ਕੋਚ ਸ਼ਿਵਮ ਕਾਕੜੀਆ ਅਤੇ ਕੋਚ ਜੈਸਮੀਨ ਕੌਰ ਪਟਿਆਲਾ ਨੇ ਵਧਾਈ ਦਿੰਦਿਆਂ ਕਿਹਾ ਕਿ ਅਨੰਤਵੀਰ ਸਿੰਘ ਨੇ ਸਖ਼ਤ ਮਿਹਨਤ ਅਤੇ ਲਗਨ ਨਾਲ ਇਹ ਮੁਕਾਮ ਹਾਸਲ ਕੀਤਾ ਹੈ। ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ, ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ, ਸਾਬਕਾ ਵਿਧਾਇਕ ਅਰਵਿੰਦ ਖੰਨਾ ਅਤੇ ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਨੇ ਆਨੰਤਵੀਰ ਸਿੰਘ ਅਤੇ ਮਾਪਿਆਂ ਨੂੰ ਵਧਾਈ ਦਿੱਤੀ।

Advertisement
Advertisement
×