DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਨਿਸ਼ਾਨੇਬਾਜ਼ੀ: ਟਰੈਪ ਮਿਕਸਡ ਟੀਮ ’ਚ ਭਾਰਤ ਨੂੰ ਸੋਨ ਤਗ਼ਮਾ

ਭਾਰਤੀ ਜੋੜੀ ਨੀਰੂ ਢਾਂਡਾ ਅਤੇ ਕਾਇਨਨ ਚੇਨਾਈ ਨੇ ਏਸ਼fਆਈ ਖੇਡਾਂ ਦੇ ਟਰੈਪ ਮਿਕਸਡ ਟੀਮ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਲਿਆ ਹੈ। ਇਸ ਦੌਰਾਨ ਉਨ੍ਹਾਂ ਏਸ਼ਿਆਈ ਪੱਧਰ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਭਾਰਤੀ ਟੀਮ ਨੇ ਚੌਥੇ ਸਥਾਨ ’ਤੇ ਕੁਆਲੀਫਾਈ ਕਰਨ...

  • fb
  • twitter
  • whatsapp
  • whatsapp
featured-img featured-img
ਨਿਸ਼ਾਨੇਬਾਜ਼ੀ ਦੇ ਟਰੈਪ ਮਿਕਸਡ ਟੀਮ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਣ ਤੋਂ ਬਾਅਦ ਫੋਟੋ ਖਿਚਵਾਉਂਦੇ ਹੋਏ ਨੀਰੂ ਢਾਂਡਾ ਅਤੇ ਕਾਇਨਨ ਚੇਨਾਈ। -ਫੋਟੋ: ਪੀਟੀਆਈ
Advertisement

ਭਾਰਤੀ ਜੋੜੀ ਨੀਰੂ ਢਾਂਡਾ ਅਤੇ ਕਾਇਨਨ ਚੇਨਾਈ ਨੇ ਏਸ਼fਆਈ ਖੇਡਾਂ ਦੇ ਟਰੈਪ ਮਿਕਸਡ ਟੀਮ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਲਿਆ ਹੈ। ਇਸ ਦੌਰਾਨ ਉਨ੍ਹਾਂ ਏਸ਼ਿਆਈ ਪੱਧਰ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਭਾਰਤੀ ਟੀਮ ਨੇ ਚੌਥੇ ਸਥਾਨ ’ਤੇ ਕੁਆਲੀਫਾਈ ਕਰਨ ਤੋਂ ਬਾਅਦ ਫਾਈਨਲ ਵਿੱਚ 34 ਦਾ ਸਕੋਰ ਬਣਾਇਆ। ਕਤਰ ਦੇ ਮੁਹੰਮਦ ਅਲ-ਰੁਮੈਹੀ ਅਤੇ ਰੇ ਬਾਸਿਲ ਨੇ 32 ਦੇ ਸਕੋਰ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਤੋਂ ਪਹਿਲਾਂ ਦਾ ਏਸ਼ਿਆਈ ਰਿਕਾਰਡ 30 ਦਾ ਸੀ, ਜੋ ਕਤਰ ਦੇ ਨਾਂ ਸੀ ਅਤੇ ਇਸ ਸਾਲ ਜਨਵਰੀ ਵਿੱਚ ਹੀ ਬਣਿਆ ਸੀ। ਚੀਨ ਦੇ ਕੀ ਯਿੰਗ ਅਤੇ ਸੁਨ ਯੂਨੋਂਗ ਨੇ 23 ਦਾ ਸਕੋਰ ਬਣਾ ਕੇ ਕਾਂਸੀ ਦਾ ਤਗ਼ਮਾ ਪ੍ਰਾਪਤ ਕੀਤਾ।

ਦੱਸਣਯੋਗ ਹੈ ਕਿ 26 ਸਾਲਾ ਨੀਰੂ ਨੇ ਮੰਗਲਵਾਰ ਨੂੰ ਏਸ਼ਿਆਈ ਰਿਕਾਰਡ ਤੋੜ ਕੇ ਵਿਅਕਤੀਗਤ ਟਰੈਪ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਇਸ ਮੁਕਾਬਲੇ ਵਿੱਚ ਤਗ਼ਮਾ ਜਿੱਤਣ ਵਾਲੀ ਉਹ ਭਾਰਤ ਦੀ ਪਹਿਲੀ ਮਹਿਲਾ ਨਿਸ਼ਾਨੇਬਾਜ਼ ਬਣ ਗਈ ਹੈ। ਇਹ ਮੌਜੂਦਾ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਵਿੱਚ ਭਾਰਤ ਦਾ ਪਹਿਲਾ ਵਿਅਕਤੀਗਤ ਸੋਨ ਤਗ਼ਮਾ ਵੀ ਹੈ। ਇਸ ਤੋਂ ਪਹਿਲਾਂ ਭਾਰਤੀ ਮਹਿਲਾ ਟਰੈਪ ਟੀਮ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਅੱਜ ਕੁਆਲੀਫਿਕੇਸ਼ਨ ਗੇੜ ਦੌਰਾਨ, ਕਾਇਨਨ ਦਾ ਪ੍ਰਦਰਸ਼ਨ ਬਿਹਤਰ ਰਿਹਾ, ਉਸ ਨੇ 73 ਦਾ ਸਕੋਰ ਬਣਾਇਆ, ਜਦਕਿ ਨੀਰੂ ਦਾ ਪ੍ਰਦਰਸ਼ਨ 63 ਦੇ ਸਕੋਰ ਨਾਲ ਕੁਝ ਹੱਦ ਤੱਕ ਨਿਰਾਸ਼ਾਜਨਕ ਰਿਹਾ। ਕਾਇਨਨ ਨੇ ਇਸ ਸਾਲ ਪਹਿਲਾਂ ਵਿਸ਼ਵ ਕੱਪ ਵਿੱਚ ਕਾਂਸੀ ਦਾ ਤਗ਼ਮਾ ਵੀ ਜਿੱਤਿਆ ਸੀ। ਨਿਸ਼ਾਨੇਬਾਜ਼ੀ ਨੇ ਹੁਣ ਤੱਕ ਭਾਰਤ ਦੀ ਝੋਲੀ ਵਿੱਚ 15 ਤਗ਼ਮੇ ਪਾ ਦਿੱਤੇ ਹਨ, ਜਿਨ੍ਹਾਂ ਵਿੱਚ ਤਿੰਨ ਸੋਨੇ, ਅੱਠ ਚਾਂਦੀ ਅਤੇ ਚਾਰ ਕਾਂਸੀ ਦੇ ਤਗ਼ਮੇ ਸ਼ਾਮਲ ਹਨ। -ਪੀਟੀਆਈ

Advertisement

Advertisement
Advertisement
×