DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Sher-E-Punjab T20: Mohali Kings ਨੇ ਆਖ਼ਰੀ ਗੇਂਦ ’ਤੇ Ludhiana Lions ਨੂੰ 4 ਵਿਕਟਾਂ ਨਾਲ ਹਰਾਇਆ

ਲੁਧਿਆਣਾ ਨੂੰ ਚਾਰ ਵਿਕਟਾਂ ਨਾਲ ਦਿੱਤੀ ਮਾਤ

  • fb
  • twitter
  • whatsapp
  • whatsapp
featured-img featured-img
ਸ਼ਾਟ ਜੜਦਾ ਹੋਇਆ ਮੁਹਾਲੀ ਕਿੰਗਜ਼ ਦਾ ਕਪਤਾਨ ਰਮਨਦੀਪ ਸਿੰਘ।
Advertisement

ਇੱਥੋਂ ਦੇ ਆਈ ਐੱਸ ਬਿੰਦਰਾ ਪੀ ਸੀ ਏ ਕ੍ਰਿਕਟ ਸਟੇਡੀਅਮ ਵਿੱਚ ਚੱਲ ਰਹੀ ਸ਼ੇਰ-ਏ-ਪੰਜਾਬ ਟੀ-20 ਲੀਗ ਵਿੱਚ ਮੁਹਾਲੀ ਕਿੰਗਜ਼ ਨੇ ਰੋਮਾਂਚਕ ਮੁਕਾਬਲੇ ਦੀ ਆਖ਼ਰੀ ਗੇਂਦ ’ਤੇ ਲੁਧਿਆਣਾ ਲਾਇਨਜ਼ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਲੁਧਿਆਣਾ ਨੇ 20 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ’ਤੇ 213 ਦੌੜਾਂ ਬਣਾਈਆਂ। ਲੁਧਿਆਣਾ ਲਈ ਅਰਜੁਨ ਰਾਜਪੂਤ (78) ਅਤੇ ਅਭਿਜੀਤ ਗਰਗ (77) ਨੇ ਤੀਜੀ ਵਿਕਟ ਲਈ 131 ਦੌੜਾਂ ਦੀ ਭਾਈਵਾਲੀ ਕੀਤੀ। ਕਪਤਾਨ ਰਮਨਦੀਪ ਸਿੰਘ ਦੀਆਂ 85 ਅਤੇ ਅਨਮੋਲਪ੍ਰੀਤ ਸਿੰਘ ਦੀ 50 ਦੌੜਾਂ ਸਦਕਾ ਮੁਹਾਲੀ ਨੇ ਇਹ ਟੀਚਾ ਆਖਰੀ ਗੇਂਦ ’ਤੇ ਪੂਰਾ ਕਰ ਲਿਆ। ਬੀਤੀ ਰਾਤ ਖੇਡੇ ਗਏ ਮੈਚ ਵਿੱਚ ਫ਼ਾਜ਼ਿਲਕਾ ਫਾਲਕਨਜ਼ ਨੇ ਵੀ ਲੁਧਿਆਣਾ ਲਾਇਨਜ਼ ਨੂੰ ਇੱਕ ਦੌੜ ਨਾਲ ਮਾਤ ਦਿੱਤੀ। ਫ਼ਾਜ਼ਿਲਕਾ ਲਈ ਆਪਣਾ ਪਹਿਲਾ ਮੈਚ ਖੇਡ ਰਹੇ ਸ਼ੁਭਮਨ ਗਿੱਲ ਨੇ 40 ਦੌੜਾਂ ਦੀ ਤੇਜ਼ ਪਾਰੀ ਖੇਡੀ, ਜਿਸ ਬਦਲੇ ਉਸ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ। ਫ਼ਾਜ਼ਿਲਕਾ ਦੇ 170 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਲੁਧਿਆਣਾ ਲਈ ਕ੍ਰਿਸ਼ ਭਗਤ ਅਤੇ ਮਾਧਵ ਪਠਾਨੀਆ ਨੇ 29 ਗੇਂਦਾਂ ’ਤੇ ਨਾਬਾਦ 61 ਦੌੜਾਂ ਜੋੜੀਆਂ। ਲੁਧਿਆਣਾ ਨੂੰ ਆਖਰੀ ਗੇਂਦ ’ਤੇ ਛੇ ਦੌੜਾਂ ਦੀ ਲੋੜ ਸੀ, ਪਰ ਪਠਾਨੀਆ ਚੌਕਾ ਹੀ ਲਾ ਸਕਿਆ।

Advertisement
Advertisement
×