DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Sher-e-Punjab T20: ਲੁਧਿਆਣਾ ਨੇ ਮੁਹਾਲੀ ਨੂੰ ਸੱਤ ਵਿਕਟਾਂ ਨਾਲ ਹਰਾਇਆ

ਜਲੰਧਰ ਨੇ ਅੰਮ੍ਰਿਤਸਰ ਨੂੰ ਅੱਠ ਵਿਕਟਾਂ ਨਾਲ ਮਾਤ ਦਿੱਤੀ

  • fb
  • twitter
  • whatsapp
  • whatsapp
featured-img featured-img
ਮੁਹਾਲੀ ਕਿੰਗਜ਼ ਅਤੇ ਲੁਧਿਆਣਾ ਲਾਇਨਜ਼ ਦੇ ਖਿਡਾਰੀ ਮੈਚ ਖੇਡਦੇ ਹੋਏ। -ਫੋਟੋ: ਵਿੱਕੀ ਘਾਰੂ
Advertisement
ਇੱਥੋਂ ਦੇ ਆਈ ਐੱਸ ਬਿੰਦਰਾ ਸਟੇਡੀਅਮ ਵਿੱਚ ਚੱਲ ਰਹੀ ਸ਼ੇਰ-ਏ-ਪੰਜਾਬ ਟੀ-20 ਕ੍ਰਿਕਟ ਲੀਗ-2026 ਵਿੱਚ ਲੁਧਿਆਣਾ ਲਾਇਨਜ਼ ਨੇ ਮੁਹਾਲੀ ਕਿੰਗਜ਼ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਹੈ।ਲੁਧਿਆਣਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਮੁਹਾਲੀ ਕਿੰਗਜ਼ ਨੂੰ ਸਿਰਫ 101 ਦੌੜਾਂ ’ਤੇ ਆਊਟ ਕਰ ਦਿੱਤਾ। ਸੋਹਰਾਬ ਧਾਲੀਵਾਲ ਨੂੰ ਛੱਡ ਕੇ ਮੁਹਾਲੀ ਦਾ ਕੋਈ ਵੀ ਬੱਲੇਬਾਜ਼ ਵਧੀਆ ਪ੍ਰਦਰਸ਼ਨ ਨਹੀਂ ਕਰ ਸਕਿਆ। ਸਿਰਫ਼ ਸੋਹਰਾਬ ਨੇ 31 ਗੇਂਦਾਂ ’ਤੇ 33 ਦੌੜਾਂ ਦੀ ਪਾਰੀ ਖੇਡੀ। ਲੁਧਿਆਣਾ ਵੱਲੋਂ ਸਾਹਿਲ ਭਾਸਕਰ ਸਭ ਤੋਂ ਵਧੀਆ ਗੇਂਦਬਾਜ਼ ਰਿਹਾ, ਜਿਸ ਨੇ ਤਿੰਨ ਓਵਰਾਂ ਵਿੱਚ 14 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਕ੍ਰਿਸ਼ ਭਗਤ ਅਤੇ ਲਵਦੀਪ ਖਰੌੜ ਨੇ ਵੀ ਦੋ-ਦੋ ਵਿਕਟਾਂ ਲਈਆਂ। ਲੁਧਿਆਣਾ ਲਾਇਨਜ਼ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਸਿਰਫ 8.3 ਓਵਰਾਂ ਵਿੱਚ ਤਿੰਨ ਵਿਕਟਾਂ ਦੇ ਨੁਕਸਾਨ ’ਤੇ 102 ਦੌੜਾਂ ਬਣਾ ਕੇ ਆਪਣੀ ਜਿੱਤ ਦਰਜ ਕੀਤੀ।

ਇਸੇ ਤਰ੍ਹਾਂ ਲੰਘੀ ਰਾਤ ਅੰਮ੍ਰਿਤਸਰ ਅਤੇ ਜਲੰਧਰ ਦਰਮਿਆਨ ਹੋਏ ਮੈਚ ਵਿੱਚ ਨਮਨ ਧੀਰ ਅਤੇ ਪ੍ਰਭਸਿਮਰਨ ਦੇ ਸੈਂਕੜਿਆਂ ਦੀ ਬਦੌਲਤ ਜਲੰਧਰ ਨੇ ਅੰਮ੍ਰਿਤਸਰ ਨੂੰ ਹਰਾ ਦਿੱਤਾ। ਅੰਮ੍ਰਿਤਸਰ ਦੀ ਟੀਮ ਨੇ 20 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ਨਾਲ ਲੀਗ ਦਾ ਹੁਣ ਤੱਕ ਦਾ ਸਭ ਤੋਂ ਵੱਡਾ 264 ਦੌੜਾਂ ਦਾ ਸਕੋਰ ਬਣਾਇਆ। ਅੰਮ੍ਰਿਤਸਰ ਟੀਮ ਦੇ ਕਪਤਾਨ ਨੇ 36 ਗੇਂਦਾਂ ਵਿੱਚ 82 ਦੌੜਾਂ ਬਣਾਈਆਂ। ਜਲੰਧਰ ਵਾਰੀਅਰਜ਼ ਦੇ ਕਪਤਾਨ ਪ੍ਰਭਸਿਮਰਨ ਸਿੰਘ ਨੇ ਸਿਰਫ਼ 16 ਗੇਂਦਾਂ ਵਿੱਚ ਆਪਣਾ ਨੀਮ ਸੈਂਕੜਾ ਪੂਰਾ ਕੀਤਾ, ਜੋ ਟੂਰਨਾਮੈਂਟ ਦਾ ਸਭ ਤੋਂ ਤੇਜ਼ ਨੀਮ ਸੈਂਕੜਾ ਹੈ। ਉਸ ਨੇ 41 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਪ੍ਰਭਸਿਮਰਨ ਨੇ 47 ਗੇਂਦਾਂ ’ਤੇ 14 ਚੌਕੇ ਤੇ ਅੱਠ ਛੱਕੇ ਲਾ ਕੇ 125 ਦੌੜਾਂ ਬਣਾ ਕੇ ਨਾਬਾਦ ਪਾਰੀ ਖੇਡੀ। ਨਮਨ ਧੀਰ ਨੇ 117 ਦੌੜਾਂ ਬਣਾਈਆਂ।

Advertisement

Advertisement

Advertisement
×