DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Sher-e-Punjab T20 League: ਫਾਜ਼ਿਲਕਾ ਨੇ ਜਲੰਧਰ ਨੂੰ 8 Wickets ਨਾਲ ਹਰਾਇਆ

17.4 ਓਵਰਾਂ ਵਿੱਚ ਪੂਰਾ ਕੀਤਾ 188 ਦੌਡ਼ਾਂ ਦਾ ਟੀਚਾ; ਅੰਡਰ-19 ਸਟਾਰ ਵਿਹਾਨ ਮਲਹੋਤਰਾ ਨੇ ਨਾਬਾਦ ਸੈਂਕਡ਼ਾ ਜਡ਼ਿਆ

  • fb
  • twitter
  • whatsapp
  • whatsapp
featured-img featured-img
ਸ਼ਾਟ ਜੜਦਾ ਹੋਇਆ ਫਾਜ਼ਿਲਕਾ ਫਾਲਕਨਜ਼ ਦਾ ਬੱਲੇਬਾਜ਼ ਵਿਹਾਨ ਮਲਹੋਤਰਾ। -ਫੋਟੋ: ਵਿੱਕੀ ਘਾਰੂ
Advertisement

ਮੁਹਾਲੀ ਦੇ ਆਈ ਐੱਸ ਬਿੰਦਰਾ ਕ੍ਰਿਕਟ ਸਟੇਡੀਅਮ ਵਿੱਚ ਚੱਲ ਰਹੀ ਸ਼ੇਰ-ਏ-ਪੰਜਾਬ ਟੀ-20 ਲੀਗ ਵਿੱਚ ਅੱਜ ਫਾਜ਼ਿਲਕਾ ਫਾਲਕਨਜ਼ ਨੇ ਜਲੰਧਰ ਵਾਰੀਅਰਜ਼ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਜਲੰਧਰ ਵੱਲੋਂ ਦਿੱਤਾ 188 ਦੌੜਾਂ ਦਾ ਟੀਚਾ ਫਾਜ਼ਿਲਕਾ ਦੀ ਟੀਮ ਨੇ ਭਾਰਤ ਦੇ ਅੰਡਰ-19 ਸਟਾਰ ਖਿਡਾਰੀ ਵਿਹਾਨ ਮਲਹੋਤਰਾ ਦੇ ਸ਼ਾਨਦਾਰ ਨਾਬਾਦ ਸੈਂਕੜੇ ਸਦਕਾ 17.4 ਓਵਰਾਂ ਵਿੱਚ ਹੀ ਹਾਸਲ ਕਰ ਲਿਆ। ਇਸ ਬਿਹਤਰੀਨ ਪਾਰੀ ਲਈ ਵਿਹਾਨ ਨੂੰ ‘ਮੈਨ ਆਫ ਦਿ ਮੈਚ’ ਚੁਣਿਆ ਗਿਆ।

ਇਸ ਤੋਂ ਪਹਿਲਾਂ ਬੀਤੀ ਰਾਤ ਖੇਡੇ ਗਏ ਉਦਘਾਟਨੀ ਮੁਕਾਬਲੇ ਵਿੱਚ ਮੁਹਾਲੀ ਕਿੰਗਜ਼ ਨੇ ਅੰਮ੍ਰਿਤਸਰ ਸੂਰਮਾਜ਼ ਨੂੰ 5 ਵਿਕਟਾਂ ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅੰਮ੍ਰਿਤਸਰ ਦੀ ਟੀਮ ਨੇ 19.5 ਓਵਰਾਂ ਵਿੱਚ 258 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ ਸੀ। ਟੀਚੇ ਦਾ ਪਿੱਛਾ ਕਰਦਿਆਂ ਮੁਹਾਲੀ ਵੱਲੋਂ ਅਨਮੋਲਪ੍ਰੀਤ ਸਿੰਘ ਨੇ ਮਹਿਜ਼ 51 ਗੇਂਦਾਂ ’ਤੇ 10 ਚੌਕਿਆਂ ਅਤੇ 12 ਛੱਕਿਆਂ ਦੀ ਮਦਦ ਨਾਲ 133 ਦੌੜਾਂ ਦੀ ਪਾਰੀ ਖੇਡੀ। ਇਸ ਪਾਰੀ ਸਦਕਾ ਮੁਹਾਲੀ ਕਿੰਗਜ਼ ਨੇ 19 ਓਵਰਾਂ ਵਿੱਚ 5 ਵਿਕਟਾਂ ਗੁਆ ਕੇ 262 ਦੌੜਾਂ ਬਣਾ ਕੇ ਮੈਚ ਆਪਣੇ ਨਾਂ ਕਰ ਲਿਆ।

Advertisement

ਦਰਸ਼ਕਾਂ ਦੀ ਘਾਟ ਰੜਕੀ

Advertisement

ਆਈ ਪੀ ਐੱਲ ਦੀ ਤਰਜ਼ ’ਤੇ ਖੇਡੇ ਜਾ ਰਹੇ ਇਸ ਟੂਰਨਾਮੈਂਟ ਵਿੱਚ ਦਰਸ਼ਕਾਂ ਦੀ ਘਾਟ ਰੜਕ ਰਹੀ ਹੈ। ਉਦਘਾਟਨੀ ਮੈਚ ਦੌਰਾਨ ਕੁਝ ਰੌਣਕ ਜ਼ਰੂਰ ਸੀ, ਪਰ ਅੱਜ ਦਿਨ ਦੇ ਮੈਚ ਵਿੱਚ ਸਟੇਡੀਅਮ ਤਕਰੀਬਨ ਖਾਲੀ ਨਜ਼ਰ ਆਇਆ। ਸਥਿਤੀ ਇੱਥੋਂ ਤੱਕ ਪੁੱਜ ਗਈ ਹੈ ਕਿ ਹਾਕਮ ਧਿਰ ਦੇ ਆਗੂਆਂ ਅਤੇ ਕੌਂਸਲਰਾਂ ਨੂੰ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਮੁਫ਼ਤ ਟਿਕਟਾਂ ਦੀ ਪੇਸ਼ਕਸ਼ ਕਰ ਕੇ ਮੈਚ ਦੇਖਣ ਦਾ ਸੱਦਾ ਦੇਣਾ ਪੈ ਰਿਹਾ ਹੈ।

ਕੈਪਸ਼ਨ: ਸ਼ਾਟ ਜੜਦਾ ਹੋਇਆ ਫਾਜ਼ਿਲਕਾ ਫਾਲਕਨਜ਼ ਦਾ ਬੱਲੇਬਾਜ਼ ਵਿਹਾਨ ਮਲਹੋਤਰਾ। -ਫੋਟੋ: ਵਿੱਕੀ ਘਾਰੂ

Advertisement
×