DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Sher-e-Punjab T20: ਮੀਂਹ ਨਾਲ ਪ੍ਰਭਾਵਿਤ ਮੈਚ ’ਚ ਫਾਜ਼ਿਲਕਾ ਜੇਤੂ

ਅੰਸ਼ੁਲ ਚੌਧਰੀ ਨੇ 82 ਦੌੜਾਂ ਦੀ ਨਾਬਾਦ ਪਾਰੀ ਖੇਡੀ; ਜਲੰਧਰ ਨੇ ਲੁਧਿਆਣਾ ਨੂੰ ਸੱਤ ਵਿਕਟਾਂ ਨਾਲ ਹਰਾਇਆ

  • fb
  • twitter
  • whatsapp
  • whatsapp
featured-img featured-img
ਮੈਚ ਦੌਰਾਨ ਸ਼ਾਟ ਜੜਦਾ ਹੋਇਆ ਅੰਸ਼ੁਲ ਚੌਧਰੀ। -ਫੋਟੋ: ਵਿੱਕੀ ਘਾਰੂ
Advertisement

ਮੁਹਾਲੀ ਦੇ ਆਈ ਐੱਸ ਬਿੰਦਰਾ ਸਟੇਡੀਅਮ ਵਿੱਚ ਚੱਲ ਰਹੀ ਸ਼ੇਰ-ਏ-ਪੰਜਾਬ ਟੀ-20 ਕ੍ਰਿਕਟ ਲੀਗ ਦੇ ਰੋਮਾਂਚਕ ਮੁਕਾਬਲੇ ਵਿੱਚ ਫਾਜ਼ਿਲਕਾ ਫਾਲਕਨਜ਼ ਨੇ ਮੀਂਹ ਨਾਲ ਪ੍ਰਭਾਵਿਤ ਮੈਚ ਵਿੱਚ ਬਠਿੰਡਾ ਰੌਇਲਜ਼ ਨੂੰ ਡੀ ਐੱਲ ਐੱਸ ਨਿਯਮ ਤਹਿਤ 17 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਫਾਜ਼ਿਲਕਾ ਫਾਲਕਨਜ਼ ਨੇ ਮਿਥੇ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ’ਤੇ 214 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਟੀਮ ਵੱਲੋਂ ਸਲਾਮੀ ਬੱਲੇਬਾਜ਼ ਅੰਸ਼ੁਲ ਚੌਧਰੀ ਨੇ ਮਹਿਜ਼ 47 ਗੇਂਦਾਂ ਵਿੱਚ 82 ਦੌੜਾਂ ਦੀ ਨਾਬਾਦ ਪਾਰੀ ਖੇਡੀ।

ਟੀਚੇ ਦਾ ਪਿੱਛਾ ਕਰਨ ਉਤਰੀ ਬਠਿੰਡਾ ਰੌਇਲਜ਼ ਨੇ ਹਾਲੇ 11 ਓਵਰਾਂ ਵਿੱਚ 101 ਦੌੜਾਂ ਹੀ ਬਣਾਈਆਂ ਸਨ ਕਿ ਮੀਂਹ ਕਾਰਨ ਖੇਡ ਰੋਕਣੀ ਪਈ। ਬਾਅਦ ਵਿੱਚ ਡੀ ਐੱਲ ਐੱਸ ਨਿਯਮ ਮੁਤਾਬਕ ਫਾਜ਼ਿਲਕਾ ਨੂੰ 17 ਦੌੜਾਂ ਨਾਲ ਜੇਤੂ ਐਲਾਨ ਦਿੱਤਾ ਗਿਆ।

Advertisement

ਇਸ ਤੋਂ ਪਹਿਲਾਂ ਬੀਤੀ ਰਾਤ ਖੇਡੇ ਗਏ ਇੱਕ ਹੋਰ ਮੁਕਾਬਲੇ ਵਿੱਚ ਜਲੰਧਰ ਵਾਰੀਅਰਜ਼ ਨੇ ਲੁਧਿਆਣਾ ਲਾਇਨਜ਼ ਨੂੰ 7 ਵਿਕਟਾਂ ਨਾਲ ਮਾਤ ਦਿੱਤੀ। ਲੁਧਿਆਣਾ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 7 ਵਿਕਟਾਂ ਗੁਆ ਕੇ 167 ਦੌੜਾਂ ਬਣਾਈਆਂ ਸਨ। ਲੁਧਿਆਣਾ ਵੱਲੋਂ ਮਾਧਵ ਪਠਾਨੀਆ ਨੇ 25 ਗੇਂਦਾਂ ’ਚ ਨੀਮ ਸੈਂਕੜਾ ਪੂਰਾ ਕਰਦਿਆਂ 32 ਗੇਂਦਾਂ ਵਿੱਚ 72 ਦੌੜਾਂ ਦੀ ਪਾਰੀ ਖੇਡੀ। ਹਾਲਾਂਕਿ, ਜਲੰਧਰ ਦੇ ਪ੍ਰਭਸਿਮਰਨ ਸਿੰਘ ਦੀ ਸ਼ਾਨਦਾਰੀ ਬੱਲੇਬਾਜ਼ੀ ਅੱਗੇ ਇਹ ਸਕੋਰ ਛੋਟਾ ਪੈ ਗਿਆ। ਉਸ ਨੇ ਮਹਿਜ਼ 39 ਗੇਂਦਾਂ ’ਤੇ ਨਾਬਾਦ 90 ਦੌੜਾਂ ਬਣਾ ਕੇ ਆਪਣੀ ਟੀਮ ਨੂੰ ਸੌਖੀ ਜਿੱਤ ਦਿਵਾਈ।

Advertisement

Advertisement
×