DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Sher-e-Punjab T20 Cricket League: ਲੁਧਿਆਣਾ ਨੇ ਫਾਜ਼ਿਲਕਾ ਨੂੰ ਛੇ ਵਿਕਟਾਂ ਨਾਲ ਹਰਾਇਆ

ਦੂਜੇ ਮੈਚ ਵਿੱਚ ਜਲੰਧਰ ਨੇ ਲੁਧਿਆਣਾ ਨੂੰ ਮਾਤ ਦਿੱਤੀ

  • fb
  • twitter
  • whatsapp
  • whatsapp
featured-img featured-img
ਲੁਧਿਆਣਾ ਲਾਇਨਜ਼ ਦਾ ਸਲਿਲ ਅਰੋੜਾ ਫਾਜ਼ਿਲਕਾ ਫਾਲਕਨਜ਼ ਖ਼ਿਲਾਫ਼ ਮੈਚ ਦੌਰਾਨ ਸ਼ਾਟ ਜੜਦਾ ਹੋਇਆ। -ਫੋਟੋ: ਵਿੱਕੀ ਘਾਰੂ
Advertisement

ਇੱਥੋਂ ਦੇ ਆਈ ਐੱਸ ਬਿੰਦਰਾ ਸਟੇਡੀਅਮ ਵਿੱਚ ਚੱਲ ਰਹੀ ਸ਼ੇਰ-ਏ-ਪੰਜਾਬ ਟੀ-20 ਕ੍ਰਿਕਟ ਲੀਗ ’ਚ ਅੱਜ ਲੁਧਿਆਣਾ ਲਾਇਨਜ਼ ਨੇ ਫਾਜ਼ਿਲਕਾ ਫਾਲਕਨਜ਼ ਨੂੰ ਛੇ ਵਿਕਟਾਂ ਨਾਲ ਹਰਾਇਆ। ਲਾਇਨਜ਼ ਨੇ ਬਿਕਰਮਜੀਤ ਸਿੰਘ ਅਤੇ ਸਲਿਲ ਅਰੋੜਾ ਦੇ ਨੀਮ ਸੈਂਕੜਿਆਂ ਦੀ ਮਦਦ ਨਾਲ 201 ਦੌੜਾਂ ਬਣਾਈਆਂ।

ਫਾਜ਼ਿਲਕਾ ਨੇ ਸ਼ਾਨਦਾਰ ਬੱਲੇਬਾਜ਼ੀ ਕਰ ਕੇ 20 ਓਵਰਾਂ ਵਿੱਚ ਤਿੰਨ ਵਿਕਟਾਂ ’ਤੇ 200 ਦੌੜਾਂ ਬਣਾਈਆਂ। ਫਾਜ਼ਿਲਕਾ ਦੇ ਅੰਸ਼ੁਲ ਚੌਧਰੀ ਅਤੇ ਪ੍ਰਾਂਸ਼ੂ ਪ੍ਰਤਾਪ ਨੇ 86 ਦੌੜਾਂ ਦੀ ਭਾਈਵਾਲੀ ਕੀਤੀ। ਅੰਸ਼ੁਲ ਨੇ ਰਿਟਾਇਰਡ ਆਊਟ ਹੋਣ ਤੋਂ ਪਹਿਲਾਂ 47 ਗੇਂਦਾਂ ਵਿੱਚ 65 ਦੌੜਾਂ ਬਣਾਈਆਂ। ਸਨਵੀਰ ਸਿੰਘ ਨੇ 28 ਗੇਂਦਾਂ ਵਿੱਚ ਪੰਜ ਛੱਕਿਆਂ ਸਣੇ ਨਾਬਾਦ 59 ਦੌੜਾਂ ਬਣਾਈਆਂ। ਲੁਧਿਆਣਾ ਦੇ ਸਲਿਲ ਅਰੋੜਾ ਅਤੇ ਬਿਕਰਮਜੀਤ ਨੇ 114 ਦੌੜਾਂ ਦੀ ਮਹੱਤਵਪੂਰਨ ਭਾਈਵਾਲੀ ਕੀਤੀ। ਬਿਕਰਮਜੀਤ ਨੇ 35 ਗੇਂਦਾਂ ’ਤੇ 58 ਦੌੜਾਂ ਅਤੇ ਸਲਿਲ ਨੇ 38 ਗੇਂਦਾਂ ਵਿੱਚ 78 ਦੌੜਾਂ ਬਣਾਈਆਂ। ਲੰਘੀ ਰਾਤ ਜਲੰਧਰ ਵਾਰੀਅਰਜ਼ ਨੇ ਆਖ਼ਰੀ ਓਵਰ ਤੱਕ ਚੱਲੇ ਰੋਮਾਂਚਕ ਮੁਕਾਬਲੇ ਵਿੱਚ ਲੁਧਿਆਣਾ ਲਾਇਨਜ਼ ਨੂੰ ਸੱਤ ਦੌੜਾਂ ਨਾਲ ਹਰਾ ਕੇ ਆਪਣੀ ਜਿੱਤ ਦਰਜ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਜਲੰਧਰ ਵਾਰੀਅਰਜ਼ ਨੇ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ’ਤੇ 169 ਦੌੜਾਂ ਬਣਾਈਆਂ। ਲੁਧਿਆਣਾ ਲਾਇਨਜ਼ ਨੇ ਆਖ਼ਰੀ ਪਲਾਂ ਤੱਕ ਜਿੱਤ ਲਈ ਤਿੱਖਾ ਸੰਘਰਸ਼ ਕੀਤਾ, ਪਰ ਟੀਮ 20 ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ ’ਤੇ 162 ਦੌੜਾਂ ਹੀ ਬਣਾ ਸਕੀ।

Advertisement

Advertisement
Advertisement
×