DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Sher-e-Punjab T20: ਮੁਹਾਲੀ ਨੂੰ ਹਰਾ ਕੇ ਅੰਮ੍ਰਿਤਸਰ ਫਾਈਨਲ ’ਚ

ਇੱਥੋਂ ਦੇ ਆਈ ਐੱਸ ਬਿੰਦਰਾ ਪੀ ਸੀ ਏ ਸਟੇਡੀਅਮ ਵਿੱਚ ਅੱਜ ਖੇਡੇ ਗਏ ਸ਼ੇਰ-ਏ-ਪੰਜਾਬ ਟੀ-20 ਕ੍ਰਿਕਟ ਲੀਗ 2026 ਦੇ ਪਹਿਲੇ ਸੈਮੀ ਫਾਈਨਲ ਵਿੱਚ ਅੰਮ੍ਰਿਤਸਰ ਸੂਰਮਾਜ਼ ਨੇ ਮੁਹਾਲੀ ਕਿੰਗਜ਼ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ।...

  • fb
  • twitter
  • whatsapp
  • whatsapp
featured-img featured-img
ਨੀਮ ਸੈਂਕੜਾ ਜੜਨ ਮਗਰੋਂ ਖ਼ੁਸ਼ੀ ਮਨਾਉਂਦਾ ਹੋਇਆ ਅੰਮ੍ਰਿਤਸਰ ਸੂਰਮਾਜ਼ ਦਾ ਬੱਲੇਬਾਜ਼ ਨਮਨ ਧੀਰ। -ਫੋਟੋ: ਵਿੱਕੀ ਘਾਰੂ
Advertisement

ਇੱਥੋਂ ਦੇ ਆਈ ਐੱਸ ਬਿੰਦਰਾ ਪੀ ਸੀ ਏ ਸਟੇਡੀਅਮ ਵਿੱਚ ਅੱਜ ਖੇਡੇ ਗਏ ਸ਼ੇਰ-ਏ-ਪੰਜਾਬ ਟੀ-20 ਕ੍ਰਿਕਟ ਲੀਗ 2026 ਦੇ ਪਹਿਲੇ ਸੈਮੀ ਫਾਈਨਲ ਵਿੱਚ ਅੰਮ੍ਰਿਤਸਰ ਸੂਰਮਾਜ਼ ਨੇ ਮੁਹਾਲੀ ਕਿੰਗਜ਼ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਇਸ ਅਹਿਮ ਮੁਕਾਬਲੇ ਵਿੱਚ ਅੰਮ੍ਰਿਤਸਰ ਦੇ ਬੱਲੇਬਾਜ਼ ਨਮਨ ਧੀਰ ਨੇ 37 ਗੇਂਦਾਂ ਵਿੱਚ 10 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ 91 ਦੌੜਾਂ ਦੀ ਪਾਰੀ ਖੇਡ ਕੇ ਟੀਮ ਦੀ ਜਿੱਤ ਪੱਕੀ ਕੀਤੀ। ਫਾਈਨਲ ਮੁਕਾਬਲਾ ਐਤਵਾਰ ਨੂੰ ਖੇਡਿਆ ਜਾਵੇਗਾ।

ਪਹਿਲਾਂ ਬੱਲੇਬਾਜ਼ੀ ਕਰਦਿਆਂ ਮੁਹਾਲੀ ਨੇ ਸੱਤ ਵਿਕਟਾਂ ’ਤੇ 169 ਦੌੜਾਂ ਬਣਾਈਆਂ ਸਨ। ਮੁਹਾਲੀ ਦੀ ਸ਼ੁਰੂਆਤ ਕਾਫ਼ੀ ਖ਼ਰਾਬ ਰਹੀ ਅਤੇ ਸ਼ੁਰੂਆਤੀ ਤਿੰਨ ਵਿਕਟਾਂ ਜਲਦੀ ਡਿੱਗ ਗਈਆਂ। ਇਸ ਮਗਰੋਂ ਅਨਮੋਲਪ੍ਰੀਤ ਸਿੰਘ ਅਤੇ ਰਮਨਦੀਪ ਸਿੰਘ ਨੇ ਚੌਥੀ ਵਿਕਟ ਲਈ 55 ਦੌੜਾਂ ਜੋੜ ਕੇ ਪਾਰੀ ਨੂੰ ਕੁੱਝ ਮਜ਼ਬੂਤੀ ਦਿੱਤੀ। ਇਸ ਦੌਰਾਨ ਰਮਨਦੀਪ ਨੇ 28 ਗੇਂਦਾਂ ਵਿੱਚ 42 ਦੌੜਾਂ ਅਤੇ ਅਨਮੋਲਪ੍ਰੀਤ ਨੇ 26 ਗੇਂਦਾਂ ਵਿੱਚ 43 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸੋਹਰਾਬ ਧਾਲੀਵਾਲ ਨੇ 13 ਗੇਂਦਾਂ ਵਿੱਚ 26, ਜਦਕਿ ਹਰਪ੍ਰੀਤ ਬਰਾੜ ਨੇ 27 ਗੇਂਦਾਂ ਵਿੱਚ 33 ਨਾਬਾਦ ਦੌੜਾਂ ਬਣਾਈਆਂ।

Advertisement

ਟੀਚੇ ਦਾ ਪਿੱਛਾ ਕਰਨ ਉਤਰੀ ਅੰਮ੍ਰਿਤਸਰ ਦੀ ਟੀਮ ਦੀ ਸ਼ੁਰੂਆਤੀ ਵੀ ਮਾੜੀ ਰਹੀ। ਸਹਿਜ ਧਵਨ ਅਤੇ ਜਸ਼ਨਪ੍ਰੀਤ ਸਿੰਘ ਸਿਰਫ਼ ਸੱਤ ਦੌੜਾਂ ਦੇ ਕੁੱਲ ਸਕੋਰ ’ਤੇ ਹੀ ਆਊਟ ਹੋ ਗਏ। ਪਰ ਇਸ ਮਗਰੋਂ ਨਮਨ ਧੀਰ ਅਤੇ ਅਭੈ ਚੌਧਰੀ ਨੇ ਮੋਰਚਾ ਸੰਭਾਲਦਿਆਂ ਪਾਰੀ ਅੱਗੀ ਵਧਾਈ। ਅਭੈ ਚੌਧਰੀ ਨੇ ਨਮਨ ਦਾ ਚੰਗਾ ਸਾਥ ਦਿੰਦਿਆਂ 38 ਗੇਂਦਾਂ ਵਿੱਚ 48 ਦੌੜਾਂ ਦਾ ਯੋਗਦਾਨ ਪਾਇਆ। ਇਨ੍ਹਾਂ ਦੋਵਾਂ ਦੀ ਸ਼ਾਨਦਾਰ ਬੱਲੇਬਾਜ਼ੀ ਸਦਕਾ ਅੰਮ੍ਰਿਤਸਰ ਦੀ ਟੀਮ ਨੇ 16.3 ਓਵਰਾਂ ਵਿੱਚ ਹੀ 173 ਦੌੜਾਂ ਬਣਾ ਕੇ ਸੱਤ ਵਿਕਟਾਂ ਨਾਲ ਜਿੱਤ ਦਰਜ ਕਰ ਲਈ।

Advertisement

Advertisement
×