DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Sher-E-Punjab T-20: ਅੰਮ੍ਰਿਤਸਰ ਨੇ ਮੁਹਾਲੀ ਨੂੰ 67 ਦੌੜਾਂ ਨਾਲ ਹਰਾਇਆ

ਨਮਨ ਧੀਰ ਨੇ 173 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ; ਦੂਜੇ ਮੈਚ ਵਿੱਚ ਵੀ ਅੰਮ੍ਰਿਤਸਰ ਨੇ ਫਾਜ਼ਿਲਕਾ ਨੂੰ ਮਾਤ ਦਿੱਤੀ

  • fb
  • twitter
  • whatsapp
  • whatsapp
featured-img featured-img
ਅੰਮ੍ਰਿਤਸਰ ਦੇ ਖਿਡਾਰੀ ਮੁਹਾਲੀ ਨੂੰ ਹਰਾਉਣ ਉਪਰੰਤ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ। -ਫੋਟੋ: ਚਿੱਲਾ
Advertisement

ਇੱਥੋਂ ਦੇ ਪੀ ਸੀ ਏ ਸਟੇਡੀਅਮ ਵਿੱਚ ਚੱਲ ਰਹੀ ਸ਼ੇਰ-ਏ-ਪੰਜਾਬ ਟੀ-20 ਕ੍ਰਿਕਟ ਲੀਗ ਵਿੱਚ ਅੰਮ੍ਰਿਤਸਰ ਸੂਰਮਿਆਂ ਨੇ ਮੁਹਾਲੀ ਕਿੰਗਜ਼ ਨੂੰ 67 ਦੌੜਾਂ ਹਰਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਸੈਮੀ ਫਾਈਨਲ ਵਿੱਚ ਜਾਣ ਲਈ ਆਪਣੀ ਦਾਅਵੇਦਾਰੀ ਮਜ਼ਬੂਤ ਕਰ ਲਈ ਹੈ।

ਅੰਮ੍ਰਿਤਸਰ ਨੇ 20 ਓਵਰਾਂ ਵਿੱਚ ਸੱਤ ਵਿਕਟਾਂ ਦੇ ਨੁਕਸਾਨ ’ਤੇ 279 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਇਸ ਦੌਰਾਨ ਨਮਨ ਧੀਰ ਨੇ 64 ਗੇਂਦਾਂ ਵਿੱਚ 16 ਚੌਕੇ ਅਤੇ 12 ਛੱਕੇ ਲਗਾ ਕੇ ਰਿਕਾਰਡ 173 ਦੌੜਾਂ ਬਣਾਈਆਂ। ਜਸ਼ਨਪ੍ਰੀਤ ਨੇ 25 ਗੇਂਦਾਂ ਵਿੱਚ 41 ਦੌੜਾਂ ਬਣਾਈਆਂ। ਮੁਹਾਲੀ ਦੇ ਆਯੂਸ਼ ਗੋਇਲ ਨੇ ਚਾਰ ਵਿਕਟਾਂ ਲਈਆਂ। ਮੁਹਾਲੀ ਦੇ ਜਸਕਰਨਵੀਰ ਨੇ 41 ਗੇਂਦਾਂ ਵਿੱਚ 76 ਦੌੜਾਂ ਬਣਾਈਆਂ ਤੇ ਹੋਰ ਕੋਈ ਵੀ ਬੱਲੇਬਾਜ਼ ਵੱਡਾ ਸਕੋਰ ਖੜ੍ਹਾ ਨਹੀਂ ਕਰ ਸਕਿਆ। ਮੁਹਾਲੀ ਦੀ ਟੀਮ 20 ਓਵਰਾਂ ਵਿੱਚ ਨੌਂ ਵਿਕਟਾਂ ’ਤੇ ਸਿਰਫ਼ 212 ਹੀ ਬਣਾ ਸਕੀ।

Advertisement

ਲੰਘੀ ਰਾਤ ਹੋਏ ਇੱਕ ਹੋਰ ਮੁਕਾਬਲੇ ਵਿੱਚ ਅੰਮ੍ਰਿਤਸਰ ਸੂਰਮਿਆਂ ਨੇ ਫਾਜ਼ਿਲਕਾ ਫਾਲਕਨਜ਼ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਫਾਜ਼ਿਲਕਾ ਨੇ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ’ਤੇ 191 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਨੇ 35 ਗੇਂਦਾਂ ’ਤੇ 67 ਦੌੜਾਂ ਦੀ ਪਾਰੀ ਖੇਡੀ। ਅੰਮ੍ਰਿਤਸਰ ਦੇ ਅਭਿਸ਼ੇਕ ਸ਼ਰਮਾ ਨੇ ਹਮਲਾਵਰ ਬੱਲੇਬਾਜ਼ੀ ਕਰਦਿਆਂ ਸਿਰਫ਼ 15 ਗੇਂਦਾਂ ’ਤੇ 49 ਦੌੜਾਂ ਬਣਾਈਆਂ। ਅੰਮ੍ਰਿਤਸਰ ਸੂਰਮਿਆਂ ਨੇ ਫਾਜ਼ਿਲਕਾ ਫਾਲਕਨਜ਼ ਨੂੰ 4 ਵਿਕਟਾਂ ਨਾਲ ਮਾਤ ਦਿੱਤੀ।

Advertisement

Advertisement
×