DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Sher-E-Punjab ਲੀਗ ਉੱਭਰਦੇ ਕ੍ਰਿਕਟਰਾਂ ਲਈ ਵੱਡਾ ਮੰਚ: Prabhsimran Singh

ਜਲੰਧਰ ਵਾਰੀਅਰਜ਼ ਦੇ ਕਪਤਾਨ ਨੂੰ ਟੀਮ ਦੀ ਤਿਆਰੀ ’ਤੇ ਤਸੱਲੀ

  • fb
  • twitter
  • whatsapp
  • whatsapp
featured-img featured-img
ਪ੍ਰਭਸਿਮਰਨ ਸਿੰਘ
Advertisement

ਜਲੰਧਰ ਵਾਰੀਅਰਜ਼ ਦੇ ਕਪਤਾਨ ਪ੍ਰਭਸਿਮਰਨ ਸਿੰਘ ਦਾ ਮੰਨਣਾ ਹੈ ਕਿ ਸ਼ੇਰ-ਏ-ਪੰਜਾਬ ਟੀ-20 ਲੀਗ ਉੱਭਰਦੇ ਕ੍ਰਿਕਟਰਾਂ ਲਈ ਅਹਿਮ ਮੰਚ ਸਾਬਤ ਹੋਵੇਗੀ। ਇਸ ਲੀਗ ਰਾਹੀਂ ਨਵੇਂ ਖਿਡਾਰੀਆਂ ਨੂੰ ਆਈ ਪੀ ਐੱਲ ਜਾਂ ਕੌਮਾਂਤਰੀ ਪੱਧਰ ’ਤੇ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਤਜਰਬੇਕਾਰ ਕ੍ਰਿਕਟਰਾਂ ਤੋਂ ਬਹੁਤ ਕੁਝ ਸਿੱਖਣ ਦਾ ਮੌਕਾ ਮਿਲੇਗਾ।

ਪ੍ਰਭਸਿਮਰਨ ਨੇ ਕਿਹਾ ਕਿ ਨੌਜਵਾਨਾਂ ਲਈ ਇਹ ਸ਼ਾਨਦਾਰ ਮੰਚ ਹੈ, ਜਿੱਥੇ ਉਹ ਕੌਮੀ ਅਤੇ ਕੌਮਾਂਤਰੀ ਖਿਡਾਰੀਆਂ ਨਾਲ ਡਰੈਸਿੰਗ ਰੂਮ ਸਾਂਝਾ ਕਰਨਗੇ। ਉਸ ਮੁਤਾਬਕ ਨਵੇਂ ਖਿਡਾਰੀ ਸੀਨੀਅਰਾਂ ਦੇ ਤਜਰਬੇ ਤੋਂ ਪੇਸ਼ੇਵਰ ਕ੍ਰਿਕਟ ਦੀਆਂ ਬਾਰੀਕੀਆਂ ਸਮਝ ਸਕਦੇ ਹਨ ਅਤੇ ਆਪਣੀ ਖੇਡ ਵਿੱਚ ਸੁਧਾਰ ਲਿਆ ਸਕਦੇ ਹਨ। ਤਜਰਬੇਕਾਰ ਖਿਡਾਰੀਆਂ ਨਾਲ ਮੈਦਾਨ ਵਿੱਚ ਉਤਰਨ ਨਾਲ ਨੌਜਵਾਨਾਂ ਦਾ ਸਵੈ-ਭਰੋਸਾ ਵੀ ਵਧੇਗਾ। ਇਹ ਟੀ-20 ਟੂਰਨਾਮੈਂਟ 30 ਅਗਸਤ ਤੋਂ ਆਈ ਐੱਸ ਬਿੰਦਰਾ ਸਟੇਡੀਅਮ ਵਿੱਚ ਸ਼ੁਰੂ ਹੋ ਰਿਹਾ ਹੈ ਜਿਸ ਵਿੱਚ ਛੇ ਟੀਮਾਂ ਹਿੱਸਾ ਲੈ ਰਹੀਆਂ ਹਨ। ਜਲੰਧਰ ਵਾਰੀਅਰਜ਼ ਦੇ ਕਪਤਾਨ ਪ੍ਰਭਸਿਮਰਨ ਨੇ ਆਪਣੀ ਟੀਮ ਦੀਆਂ ਤਿਆਰੀਆਂ ’ਤੇ ਤਸੱਲੀ ਪ੍ਰਗਟਾਈ। ਉਸ ਨੇ ਕਿਹਾ ਕਿ ਟੀਮ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਉੱਤੇ ਚੱਲ ਰਹੀਆਂ ਹਨ। ਸੱਜੂ ਬੱਲੇਬਾਜ਼ ਨੇ ਕ੍ਰਿਕਟ ਪ੍ਰੇਮੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਡੀ ਗਿਣਤੀ ਵਿੱਚ ਸਟੇਡੀਅਮ ਪਹੁੰਚ ਕੇ ਖਿਡਾਰੀਆਂ ਦਾ ਹੌਸਲਾ ਵਧਾਉਣ।

Advertisement

Advertisement
Advertisement
×