DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਤੀਰਅੰਦਾਜ਼ੀ ਵਿੱਚ Sheetal-Payal ਦਾ ਚਾਂਦੀ ’ਤੇ ਨਿਸ਼ਾਨਾ, Swati-Adil ਨੇ ਜਿੱਤਿਆ Bronze Medal

ਏਸ਼ਿਆਈ ਪੈਰਾ ਖੇਡਾਂ ਦੇ ਤੀਰਅੰਦਾਜ਼ੀ ਮੁਕਾਬਲਿਆਂ ਵਿੱਚ ਅੱਜ ਭਾਰਤੀ ਜੋੜੀ ਸ਼ੀਤਲ ਦੇਵੀ ਅਤੇ ਪਾਇਲ ਨਾਗ ਨੇ ਕੁੜੀਆਂ ਦੇ ਕੰਪਾਊਂਡ ਡਬਲਜ਼ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਦੇ ਨਾਲ ਹੀ ਸਵਾਤੀ ਚੌਧਰੀ ਅਤੇ ਆਦਿਲ ਮੁਹੰਮਦ ਨਜ਼ੀਰ ਅੰਸਾਰੀ ਦੀ ਜੋੜੀ ਨੇ ਮਿਕਸਡ...

  • fb
  • twitter
  • whatsapp
  • whatsapp
featured-img featured-img
ਮੁਕਾਬਲੇ ਵਿੱਚ ਹਿੱਸਾ ਲੈਂਦੀਆਂ ਹੋਈਆਂ ਸ਼ੀਤਲ ਦੇਵੀ ਅਤੇ ਪਾਇਲ ਨਾਗ। -ਫੋਟੋ: ਏਐੱਨਆਈ
Advertisement

ਏਸ਼ਿਆਈ ਪੈਰਾ ਖੇਡਾਂ ਦੇ ਤੀਰਅੰਦਾਜ਼ੀ ਮੁਕਾਬਲਿਆਂ ਵਿੱਚ ਅੱਜ ਭਾਰਤੀ ਜੋੜੀ ਸ਼ੀਤਲ ਦੇਵੀ ਅਤੇ ਪਾਇਲ ਨਾਗ ਨੇ ਕੁੜੀਆਂ ਦੇ ਕੰਪਾਊਂਡ ਡਬਲਜ਼ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਦੇ ਨਾਲ ਹੀ ਸਵਾਤੀ ਚੌਧਰੀ ਅਤੇ ਆਦਿਲ ਮੁਹੰਮਦ ਨਜ਼ੀਰ ਅੰਸਾਰੀ ਦੀ ਜੋੜੀ ਨੇ ਮਿਕਸਡ ਟੀਮ ਡਬਲਿਊ-1 ਰਿਕਰਵ ਮੁਕਾਬਲੇ ਵਿੱਚ ਕਾਂਸੇ ਦਾ ਤਗ਼ਮਾ ਦੇਸ਼ ਦੀ ਝੋਲੀ ਪਾਇਆ। ਫਾਈਨਲ ਮੁਕਾਬਲੇ ਵਿੱਚ 19 ਸਾਲਾ ਸ਼ੀਤਲ ਅਤੇ ਪਾਇਲ ਦੀ ਜੋੜੀ ਚੀਨ ਦੀ ਸ਼ੂ ਜ਼ਿਊਕਿੰਗ ਅਤੇ ਜ਼ਾਓ ਜਿੰਗ ਤੋਂ 141-150 ਅੰਕਾਂ ਨਾਲ ਹਾਰ ਗਈ। ਪੈਰਿਸ ਪੈਰਾਲੰਪਿਕਸ ਦੀ ਕਾਂਸੇ ਦਾ ਤਗ਼ਮਾ ਜੇਤੂ ਅਤੇ ਕਿਸ਼ਤਵਾੜ ਦੀ ਸ਼ੀਤਲ ਨੇ ਚਾਰ ਵਾਰ ਦਸ ਅੰਕ ਲਏ ਪਰ ਉੜੀਸਾ ਦੀ ਪਾਇਲ ਨਿਸ਼ਾਨਿਆਂ ਤੋਂ ਖੁੰਝ ਗਈ। ਦੂਜੇ ਪਾਸੇ, ਸਵਾਤੀ ਅਤੇ ਆਦਿਲ ਦੀ ਦੂਜਾ ਦਰਜਾ ਪ੍ਰਾਪਤ ਜੋੜੀ ਸੈਮੀ ਫਾਈਨਲ ਵਿੱਚ ਕੋਰੀਆ ਦੀ ਕਿਮ ਓਕ ਗਿਊਮ ਅਤੇ ਪਾਰਕ ਹੋਂਗ ਜੋ ਤੋਂ 2-6 (36-38, 33-35, 33-32, 31-35) ਨਾਲ ਹਾਰ ਗਈ।

Advertisement
Advertisement
×