DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Hockey India League ਦੀ ਸੁਰਜੀਤੀ ਲਈ ਸੱਤ ਮੈਂਬਰੀ ਕਮੇਟੀ ਬਣਾਈ

ਸਤੰਬਰ ਵਿੱਚ ਹੋਈ ਮੀਟਿੰਗ ਮਗਰੋਂ ਖੇਡ ਮੰਤਰੀ ਨੇ ਕਦਮ ਚੁੱਕਿਆ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਖੇਡ ਮੰਤਰਾਲੇ ਨੇ ਸੰਕਟ ਵਿੱਚ ਘਿਰੀ ਹਾਕੀ ਇੰਡੀਆ ਲੀਗ ਦੀ ਸੁਰਜੀਤੀ ’ਤੇ ਕੰਮ ਕਰਨ ਲਈ ਰਸਮੀ ਤੌਰ ’ਤੇ ਹਾਕੀ ਇੰਡੀਆ, ਐੱਚ ਆਈ ਐੱਲ ਫਰੈਂਚਾਇਜ਼ੀਜ਼ ਅਤੇ ਮੰਤਰਾਲੇ ਦੇ ਪ੍ਰਤੀਨਿਧਾਂ ਨੂੰ ਸ਼ਾਮਲ ਕਰ ਕੇ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਹ ਕਦਮ ਖੇਡ ਮੰਤਰੀ ਮਨਸੁਖ ਮਾਂਡਵੀਆ ਵੱਲੋਂ ਸਤੰਬਰ ਵਿੱਚ ਹਾਕੀ ਇੰਡੀਆ ਦੇ ਅਧਿਕਾਰੀਆਂ ਅਤੇ ਐੱਚ ਆਈ ਐੱਲ ਫਰੈਂਚਾਇਜ਼ੀਜ਼ ਦੇ ਪ੍ਰਤੀਨਿਧਾਂ ਨਾਲ ਕੀਤੀ ਗਈ ਲੰਬੀ ਮੀਟਿੰਗ ਤੋਂ ਬਾਅਦ ਚੁੱਕਿਆ ਗਿਆ ਹੈ। ਇਸ ਮੀਟਿੰਗ ਵਿੱਚ ਉਨ੍ਹਾਂ ਨੂੰ ਮੁਕਾਬਲੇ ਨਾਲ ਜੁੜੀਆਂ ਚਿੰਤਾਵਾਂ ਤੋਂ ਜਾਣੂ ਕਰਵਾਇਆ ਗਿਆ ਸੀ।

ਮੰਤਰਾਲੇ ਦੇ ਇੱਕ ਸੂਤਰ ਨੇ ਦੱਸਿਆ, ‘‘ਇਸ ਕਮੇਟੀ ਵਿੱਚ ਖੇਡ ਮੰਤਰਾਲੇ ਦੇ ਸੰਯੁਕਤ ਸਕੱਤਰ (ਖੇਲੋ ਇੰਡੀਆ) ਵਿਨੀਲ ਕ੍ਰਿਸ਼ਨਾ, ਹਾਕੀ ਇੰਡੀਆ ਦੇ ਪ੍ਰਧਾਨ ਦਲੀਪ ਟਿਰਕੀ, ਸਕੱਤਰ ਜਨਰਲ ਭੋਲਾ ਨਾਥ ਸਿੰਘ ਅਤੇ ਖ਼ਜ਼ਾਨਚੀ ਸੇਕਰ ਜੇ ਮਨੋਹਰਨ ਸ਼ਾਮਲ ਹਨ।’’ ਉਨ੍ਹਾਂ ਹੋਰ ਕਿਹਾ, ‘‘ਪੈਨਲ ਵਿੱਚ ਤਿੰਨ ਫਰੈਂਚਾਇਜ਼ੀਜ਼ ਪ੍ਰਤੀਨਿਧੀ ਆਲੋਕ ਸੰਘੀ, ਮਹੇਸ਼ ਭੂਪਤੀ ਅਤੇ ਦਿਵਿਆਂਸ਼ੂ ਸਿੰਘ ਹਨ।’’ ਪਿਛਲੇ ਮਹੀਨੇ ਦੀ ਮੀਟਿੰਗ ਤੋਂ ਬਾਅਦ, ਹਾਕੀ ਇੰਡੀਆ ਅਤੇ ਫਰੈਂਚਾਇਜ਼ੀਜ਼ ਦੇ ਪ੍ਰਤੀਨਿਧਾਂ ਅਤੇ ਖੇਡ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੂੰ ਸ਼ਾਮਲ ਕਰ ਕੇ ਪੈਨਲ ਬਣਾਉਣ ਦੀ ਤਜਵੀਜ਼ ਵੀ ਰੱਖੀ ਗਈ ਸੀ। ਮੰਤਰੀ ਨੇ ਭਾਈਵਾਲਾਂ ਨੂੰ ਪਹਿਲ ਦੇ ਆਧਾਰ ’ਤੇ ਲੀਗ ਦੇ ਸ਼ਾਸਨ ਮਾਡਲ, ਵਿੱਤੀ ਮਾਡਲ ਅਤੇ ਢਾਂਚੇ ’ਤੇ ਕੰਮ ਕਰਨ ਦੀ ਹਦਾਇਤ ਕੀਤੀ। ਕਮੇਟੀ ਨੂੰ ਸਮਾਂਬੱਧ ਤਰੀਕੇ ਨਾਲ ਆਪਣੀ ਰਿਪੋਰਟ ਮੰਤਰਾਲੇ ਨੂੰ ਸੌਂਪਣ ਲਈ ਕਿਹਾ ਗਿਆ।

Advertisement

ਅਗਸਤ ਵਿੱਚ ਆਲਮੀ ਕੱਪ ਦੌਰਾਨ ਜਿੱਥੇ ਭਾਰਤੀ ਮਹਿਲਾ ਹਾਕੀ ਟੀਮ ਨੇ 1974 ਤੋਂ ਬਾਅਦ ਦਾ ਆਪਣਾ ਸਰਵੋਤਮ ਪ੍ਰਦਰਸ਼ਨ ਕਰਦਿਆਂ ਪੰਜਵਾਂ ਸਥਾਨ ਹਾਸਲ ਕੀਤਾ ਸੀ, ਉੱਥੇ ਕਪਤਾਨ ਸਲੀਮਾ ਟੇਟੇ ਅਤੇ ਸਵਿਤਾ ਪੂਨੀਆ ਸਣੇ ਭਾਰਤੀ ਹਾਕੀ ਖਿਡਾਰਨਾਂ ਨੇ ਗੰਭੀਰ ਵਿੱਤੀ ਸੰਕਟ ਦਰਮਿਆਨ ਮਹਿਲਾ ਹਾਕੀ ਇੰਡੀਆ ਲੀਗ ਨੂੰ ਬੰਦ ਹੋਣ ਤੋਂ ਬਚਾਉਣ ਲਈ ਅਪੀਲ ਕੀਤੀ ਸੀ। ਐੱਚ ਆਈ ਐੱਲ ਦਾ ਅਗਲਾ ਸੀਜ਼ਨ ਬੇਯਕੀਨੀ ਦਾ ਸਾਹਮਣਾ ਕਰ ਰਿਹਾ ਹੈ, ਕਿਉਂਕਿ ਫਰੈਂਚਾਇਜ਼ੀਜ਼ ਵਧੇਰੇ ਸਪੱਸ਼ਟਤਾ ਦੀ ਮੰਗ ਕਰ ਰਹੀਆਂ ਹਨ।

Advertisement

Advertisement
×