DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਦੂਜਾ ਟੈਸਟ: ਸ੍ਰੀਲੰਕਾ ਨੇ 265 ਦੌੜਾਂ ’ਤੇ 8 ਵਿਕਟਾਂ ਗੁਆਈਆਂ

ਸੋਨਲ ਦਿਨੁਸ਼ਾ ਨੇ ਨਾਬਾਦ ਨੀਮ ਸੈਂਕਡ਼ਾ ਜਡ਼ਿਆ; w ਕ੍ਰਿਸ਼ਨਾ ਤੇ ਸੁਥਾਰ ਨੇ ਤਿੰਨ-ਤਿੰਨ ਵਿਕਟਾਂ ਲੲੀਆਂ

  • fb
  • twitter
  • whatsapp
  • whatsapp
featured-img featured-img
ਮਾਨਵ ਸੁਥਾਰ ਕੋਲੰਬੋ ਵਿੱਚ ਦੂਜੇ ਟੈਸਟ ਦੌਰਾਨ ਸ੍ਰੀਲੰਕਾ ਦੇ ਕੇਸ਼ਰਾ ਨੁਵਾਂਥਾ ਦੀ ਵਿਕਟ ਲੈ ਕੇ ਖੁਸ਼ੀ ਜ਼ਾਹਿਰ ਕਰਦਾ ਹੋਇਆ। -ਫੋਟੋ: ਪੀਟੀਆਈ
Advertisement

ਭਾਰਤ ਨੇ ਇੱਥੇ ਸ੍ਰੀਲੰਕਾ ਖ਼ਿਲਾਫ਼ ਦੂਜੇ ਤੇ ਆਖ਼ਰੀ ਕ੍ਰਿਕਟ ਟੈਸਟ ਮੈਚ ’ਚ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਮੇਜ਼ਬਾਨ ਟੀਮ ਨੇ ਮੈਚ ਦੇ ਤੀਜੇ ਦਿਨ 265 ਦੌੜਾਂ ’ਤੇ 8 ਵਿਕਟਾਂ ਗੁਆ ਦਿੱਤੀਆਂ ਹਨ। ਦਿਨ ਦੀ ਖੇਡ ਖ਼ਤਮ ਸਮੇਂ ਸ੍ਰੀਲੰਕਾਈ ਬੱਲੇਬਾਜ਼ ਸੋਨਲ ਦਿਨੁਸ਼ਾ 85 ਦੌੜਾਂ ਅਤੇ ਲਾਹਿਰੂ ਕੁਮਾਰਾ 8 ਦੌੜਾਂ ਬਣਾ ਕੇ ਨਾਬਾਦ ਸਨ ਅਤੇ ਸ੍ਰੀਲੰਕਾ ਨੂੰ ਫਾਲੋਆਨ ਤੋਂ ਬਚਣ ਲਈ ਹਾਲੇ ਵੀ ਹੋਰ 38 ਦੌੜਾਂ ਦੀ ਲੋੜ ਹੈ। ਭਾਰਤ ਨੇ ਪਹਿਲੀ ਪਾਰੀ ’ਚ 503/9 ਦਾ ਸਕੋਰ ਬਣਾਇਆ ਸੀ। ਭਾਰਤ ਵੱਲੋਂ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ ਅਤੇ ਸਪਿੰਨਰ ਮਾਨਵ ਸੁਥਾਰ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਮੁਹੰਮਦ ਸਿਰਾਜ ਤੇ ਰਵਿੰਦਰ ਜਡੇਜਾ ਨੇ ਇੱਕ-ਇੱਕ ਖਿਡਾਰੀ ਨੂੰ ਆਊਟ ਕੀਤਾ।

ਭਾਰਤ ਨੇ ਭਾਵੇਂ ਮੈਚ ’ਤੇ ਸ਼ਿਕੰਜਾ ਕੱਸ ਲਿਆ ਹੈ ਪਰ ਭਾਰਤੀ ਗੇਂਦਬਾਜ਼ ਸ੍ਰੀਲੰਕਾ ਤੇ ਮੱਧਕ੍ਰਮ ਦੇ ਬੱਲੇਬਾਜ਼ਾਂ ਨੂੰ ਜਲਦੀ ਆਊਟ ਕਰਨ ’ਚ ਨਾਕਾਮ ਰਹੇ। ਸ੍ਰੀਲੰਕਾ ਟੀਮ ਇੱਕ ਸਮੇਂ 173 ਦੌੜਾਂ ’ਤੇ 7 ਵਿਕਟਾਂ ਗੁਆ ਚੁੱਕੀ ਸੀ ਪਰ ਦਿਨੁਸ਼ਾ ਨੇ ਨੀਮ ਸੈਂਕੜਾ ਜੜਦਿਆਂ ਭਾਰਤੀ ਗੇਂਦਬਾਜ਼ਾਂ ਨੂੰ ਦੋ ਸੈਸ਼ਨਾਂ ਤੱਕ ਵਿਕਟ ਹਾਸਲ ਕਰਨ ਲਈ ਤਰਸਾਈ ਰੱਖਿਆ। ਇਸ ਤੋਂ ਪਹਿਲਾਂ ਪਸਿੰਦੂ ਸੂਰੀਆਬੰਦਾਰਾ ਨੇ 80 ਦੌੜਾਂ ਅਤੇ ਕਮਿੰਦੂ ਮੈਂਡਿਸ ਨੇ 32 ਦੌੜਾਂ ਦੀ ਪਾਰੀ ਖੇਡਦਿਆਂ ਟੀਮ ਨੂੰ 265 ਦੌੜਾਂ ਤੱਕ ਪਹੁੰਚਣ ’ਚ ਮਦਦ ਕੀਤੀ। ਕੇਸ਼ਾਰਾ ਨੁਵਾਂਤਾ 18 ਦੌੜਾਂ ਬਣਾ ਕੇ ਆਊੁਟ ਹੋਇਆ ਜਦਕਿ ਵਿਕਟਕੀਪਰ ਬੱਲੇਬਾਜ਼ ਨਿਰੋਸ਼ਨ ਡਿਕਵੇਲਾ ਖਾਤਾ ਖੋਲ੍ਹਣ ’ਚ ਨਾਕਾਮ ਰਿਹਾ। ਭਾਰਤੀ ਟੀਮ ਗਾਲੇ ਟੈਸਟ ਜਿੱਤਣ ਮਗਰੋਂ ਲੜੀ ’ਚ 1-0 ਨਾਲ ਅੱਗੇ ਹੈ।

Advertisement

Advertisement
Advertisement
×