ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੂਜਾ ਟੀ-20: ਭਾਰਤ ਨੇ ਬੰਗਲਾਦੇਸ਼ ਨੂੰ 86 ਦੌੜਾਂ ਨਾਲ ਹਰਾ ਕੇ ਲੜੀ ਜਿੱਤੀ

ਲੜੀ ਦਾ ਤੀਜਾ ਤੇ ਆਖਰੀ ਮੈਚ 12 ਨੂੰ
Advertisement

ਨਵੀਂ ਦਿੱਲੀ, 9 ਅਕਤੂਬਰ

ਭਾਰਤ ਨੇ ਅੱਜ ਇੱਥੇ ਬੰਗਲਾਦੇਸ਼ ਨੂੰ 86 ਦੌੜਾਂ ਨਾਲ ਹਰਾ ਕੇ ਤਿੰਨ ਟੀ-20 ਮੈਚਾਂ ਦੀ ਲੜੀ ’ਚ 2-0 ਦੀ ਅਜੇਤੂ ਲੀਡ ਹਾਸਲ ਕਰ ਲਈ ਹੈ। ਭਾਰਤ ਨੇ ਮੈਚ ’ਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਤੀਸ਼ ਰੈੱਡੀ (74 ਦੌੜਾਂ) ਤੇ ਰਿੰਕੂ ਸਿੰੰਘ (53 ਦੌੜਾਂ) ਦੇ ਨੀਮ ਸੈਂਕੜਿਆਂ ਤੋਂ ਇਲਾਵਾ ਹਾਰਦਿਕ ਪਾਂਡਿਆਂ ਦੀਆਂ 32 ਦੌੜਾਂ ਸਦਕਾ 20 ਓਵਰਾਂ ’ਚ 221 ਬਣਾਈਆਂ। ਇਸ ਮਗਰੋਂ ਜਿੱਤ ਲਈ 222 ਦੌੜਾਂ ਦੀ ਟੀਚਾ ਹਾਸਲ ਕਰਦਿਆਂ ਬੰਗਲਾਦੇਸ਼ ਟੀਮ ਤੈਅ ਓਵਰਾਂ ’ਚ 9 ਵਿਕਟਾਂ ’ਤੇ 135 ਦੌੜਾਂ ਹੀ ਬਣਾ ਸਕੀ। ਭਾਰਤੀ ਗੇਂਦਬਾਜ਼ਾਂ ਨਿਤੀਸ਼ ਰੈੱਡੀ ਅਤੇ ਵਰੁਣ ਚਕਰਵਰਤੀ ਨੇ 2-2 ਵਿਕਟਾਂ ਲਈਆਂ। ਨਿਤੀਸ਼ ਰੈੱਡੀ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ। ਲੜੀ ਦਾ ਤੀਜਾ ਤੇ ਆਖਰੀ ਮੈਚ 12 ਅਕਤੂਬਰ ਨੂੰ ਹੈਦਰਾਬਾਦ ’ਚ ਖੇਡਿਆ ਜਾਵੇਗਾ।

Advertisement

Advertisement
Show comments