ਦੂਜਾ ਐਸ਼ੇਜ਼ ਟੈਸਟ: ਇੰਗਲੈਂਡ ’ਤੇ ਭਾਰੀ ਪਿਆ ਸਟਾਰਕ
ਆਸਟਰੇਲੀਆ ਅਤੇ ਇੰਗਲੈਂਡ ਵਿਚਾਲੇ ਦੂਜੇ ਐਸ਼ੇਜ਼ ਟੈਸਟ ਦੌਰਾਨ ਆਸਟਰੇਲੀਆ ਦਾ ਤੇਜ਼ ਗੇਂਦਬਾਜ਼ ਖਿਡਾਰੀ ਮਿਸ਼ੇਲ ਸਟਾਰਕ ਇੰਗਲੈਂਡ ’ਤੇ ਭਾਰੀ ਪਿਆ ਹੈ। ਸਟਾਰਕ ਨੇ ਨਾ ਕੇਵਲ ਆਪਣੀ ਤੇਜ਼ ਗੇਂਦ ਨਾਲ ਇੰਗਲੈਂਡ ਨੂੰ ਨੁਕਸਾਨ ਪਹੁੰਚਾਇਆ ਸਗੋਂ ਇਸ ਵਾਰ ਉਸ ਨੇ ਆਪਣੇ ਬੱਲੇ ਨਾਲ ਵੀ ਜੌਹਰ ਦਿਖਾਏ ਤੇ 141 ਗੇਂਦਾਂ ਵਿੱਚ 77 ਦੌੜਾਂ ਬਣਾਈਆਂ। ਸਟਾਰਕ ਨੇ ਇੰਗਲੈਂਡ ਵਿਰੁੱਧ ਢਾਈ ਘੰਟੇ ਤੋਂ ਵੱਧ ਸਮੇਂ ਤੱਕ ਬੱਲੇਬਾਜ਼ੀ ਕੀਤੀ।
ਦੂਜੇ ਟੈਸਟ ਦੌਰਾਨ ਖੇਡ ਦੇ ਅੰਤ ਤੱਕ ਇੰਗਲੈਂਡ ਛੇ ਵਿਕਟਾਂ ਦੇ ਨੁਕਸਾਨ ’ਤੇ 134 ਦੌੜਾਂ ਹੀ ਬਣਾ ਸਕਿਆ। ਸਟਾਰਕ ਨੇ ਇੰਗਲੈਂਡ ਦੀ ਪਹਿਲੀ ਪਾਰੀ ਦੌਰਾਨ ਪਹਿਲੇ ਤੇ ਦੂਜੇ ਦਿਨ ਛੇ ਵਿਕਟਾਂ ਲਈਆਂ। ਦੂਜੇ ਟੈਸਟ ਵਿੱਚ ਉਸ ਨੇ ਆਪਣੇ ਆਪ ਨੂੰ ਪਿੱਚ ’ਤੇ ਬਰਕਰਾਰ ਰੱਖਿਆ ਤੇ 77 ਦੌੜਾਂ ਬਣਾਈਆਂ। ਸਟਾਰਕ ਨੂੰ ਆਊਟ ਕਰਨ ਲਈ ਇੰਗਲੈਂਡ ਦੇ ਗੇਂਦਬਾਜ਼ਾਂ ਨੂੰ ਬੜੀ ਮਿਹਨਤ ਕਰਨੀ ਪਈ। ਗੇਂਦਬਾਜ਼ੀ ਦੌਰਾਨ ਸਟਾਰਕ ਨੇ ਚੋਟੀ ਦੇ ਖਿਡਾਰੀ ਜੋਅ ਰੂਟ ਨੂੰ 15 ਦੌੜਾਂ ’ਤੇ ਹੀ ਆਊਟ ਕਰ ਦਿੱਤਾ। ਮਗਰੋਂ ਇੰਗਲੈਂਡ ਨੇ 123 ਦੌੜਾਂ ’ਤੇ ਪੰਜ ਵਿਕਟਾਂ ਗੁਆ ਲਈਆਂ। ਅਗਲੇ ਓਵਰ ਵਿੱਚ ਉਸ ਨੇ ਜੈਮੀ ਸਮਿਥ ਦੀ ਵਿਕਟ ਲਈ ਤੇ ਇੰਗਲੈਂਡ ਦੀ ਛੇਵੀਂ ਵਿਕਟ ਡਿੱਗੀ।
