DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Argentina ਖ਼ਿਲਾਫ਼ ਲੜੀ ’ਚ Savita Punia ਦੀ ਵਾਪਸੀ

Salima Tete ਦੀ ਥਾਂ Navneet Kaur ਕਰੇਗੀ ਅਗਵਾਈ

  • fb
  • twitter
  • whatsapp
  • whatsapp
Advertisement

ਭਾਰਤੀ ਮਹਿਲਾ ਹਾਕੀ ਟੀਮ ਦੀ ਸਟਾਰ ਗੋਲਕੀਪਰ ਅਤੇ ਸਾਬਕਾ ਕਪਤਾਨ ਸਵਿਤਾ ਪੂਨੀਆ 10 ਮਹੀਨਿਆਂ ਦੇ ਲੰਮੇ ਅਰਸੇ ਬਾਅਦ ਕੌਮੀ ਟੀਮ ਵਿੱਚ ਵਾਪਸੀ ਕਰ ਰਹੀ ਹੈ। ਅਰਜਨਟੀਨਾ ਖ਼ਿਲਾਫ਼ ਸੋਮਵਾਰ ਤੋਂ ਸ਼ੁਰੂ ਹੋ ਰਹੀ ਚਾਰ ਮੈਚਾਂ ਦੀ ਲੜੀ ਦੇ ਪਹਿਲੇ ਮੁਕਾਬਲੇ ਵਿੱਚ ਸਵਿਤਾ ਮੈਦਾਨ ’ਤੇ ਨਜ਼ਰ ਆਵੇਗੀ। ਨਿੱਜੀ ਕਾਰਨਾਂ ਕਰ ਕੇ ਜੂਨ 2025 ਤੋਂ ਖੇਡ ਤੋਂ ਦੂਰ ਰਹਿਣ ਵਾਲੀ ਸਵਿਤਾ ਦੀ ਵਾਪਸੀ ਨਾਲ ਭਾਰਤੀ ਡਿਫੈਂਸ ਨੂੰ ਵੱਡੀ ਮਜ਼ਬੂਤੀ ਮਿਲੇਗੀ। ਦੂਜੇ ਪਾਸੇ, ਟੀਮ ਦੀ ਮੌਜੂਦਾ ਕਪਤਾਨ ਸਲੀਮਾ ਟੇਟੇ ਬਿਮਾਰ ਹੋਣ ਕਾਰਨ ਇਹ ਲੜੀ ਨਹੀਂ ਖੇਡੇਗੀ।

ਸਲੀਮਾ ਦੀ ਗੈਰ-ਹਾਜ਼ਰੀ ਵਿੱਚ ਤਜਰਬੇਕਾਰ ਖਿਡਾਰਨ ਨਵਨੀਤ ਕੌਰ ਟੀਮ ਦੀ ਅਗਵਾਈ ਕਰੇਗੀ। ਨਵਨੀਤ ਨੂੰ ਹਾਲ ਹੀ ਵਿੱਚ ‘ਹਾਕੀ ਇੰਡੀਆ ਬਲਬੀਰ ਸਿੰਘ ਸੀਨੀਅਰ ਪਲੇਅਰ ਆਫ ਦਿ ਯੀਅਰ’ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਇਹ ਦੌਰਾ ਐੱਫ ਆਈ ਐੱਚ ਨੇਸ਼ਨਜ਼ ਕੱਪ, ਐੱਫ ਆਈ ਐੱਚ ਹਾਕੀ ਵਿਸ਼ਵ ਕੱਪ 2026 ਅਤੇ ਏਸ਼ਿਆਈ ਖੇਡਾਂ ਦੀਆਂ ਤਿਆਰੀਆਂ ਲਈ ਅਹਿਮ ਮੰਨਿਆ ਜਾ ਰਿਹਾ ਹੈ। ਵਿਸ਼ਵ ਕੱਪ ਕੁਆਲੀਫਾਇਰ 2026 ਵਿੱਚ ਉਪ-ਜੇਤੂ ਰਹੀ ਭਾਰਤੀ ਟੀਮ ਜੇਤੂ ਲੈਅ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ।

Advertisement

Advertisement
Advertisement
×