DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Thailand Open ਦੇ Final ਵਿੱਚ ਪਹੁੰਚੀ Satwik-Chirag ਦੀ ਜੋੜੀ

ਸੈਮੀ ਫਾਈਨਲ ’ਚ ਮਲੇਸ਼ੀਆ ਦੇ ਖਿਡਾਰੀਆਂ ਨੂੰ ਹਰਾਇਆ

  • fb
  • twitter
  • whatsapp
  • whatsapp
Advertisement

ਭਾਰਤੀ ਸਟਾਰ ਬੈਡਮਿੰਟਨ ਖਿਡਾਰੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਮਲੇਸ਼ੀਅਨ ਜੋੜੀ ਨੂੰ ਹਰਾ ਕੇ ਥਾਈਲੈਂਡ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਫਾਈਨਲ ਵਿੱਚ ਜਗ੍ਹਾ ਬਣਾ ਲਈ। ਵਿਸ਼ਵ ਦੀ ਚੌਥੇ ਨੰਬਰ ਦੀ ਭਾਰਤੀ ਜੋੜੀ ਨੇ ਦਬਾਅ ਵਾਲੇ ਸੈਮੀ ਫਾਈਨਲ ਮੁਕਾਬਲੇ ਵਿੱਚ ਮਲੇਸ਼ੀਆ ਦੇ ਗੋਹ ਸਜ਼ੇ ਫੇਈ ਅਤੇ ਨੂਰ ਈਜ਼ੂਦੀਨ ਨੂੰ 19-21, 22-20, 21-16 ਨਾਲ ਹਰਾਇਆ। 82 ਮਿੰਟ ਤੱਕ ਚੱਲੇ ਇਸ ਸਖ਼ਤ ਮੁਕਾਬਲੇ ਵਿੱਚ ਜਿੱਤ ਦਰਜ ਕਰ ਕੇ ਭਾਰਤੀ ਜੋੜੀ ਨੇ ਮੌਜੂਦਾ ਸੀਜ਼ਨ ਦੇ ਆਪਣੇ ਪਹਿਲੇ ਅਤੇ ਇਸ ਟੂਰਨਾਮੈਂਟ ਦੇ ਤੀਜੇ ਫਾਈਨਲ ਵਿੱਚ ਥਾਂ ਬਣਾਈ ਹੈ। ਇਹ ਜੋੜੀ ਇਸ ਤੋਂ ਪਹਿਲਾਂ ਸਾਲ 2019 ਅਤੇ 2024 ਵਿੱਚ ਇੱਥੇ ਖ਼ਿਤਾਬ ਜਿੱਤ ਚੁੱਕੀ ਹੈ।

ਪਹਿਲੀ ਗੇਮ ਵਿੱਚ ਮਲੇਸ਼ਿਆਈ ਜੋੜੀ ਨੇ ਸ਼ਾਨਦਾਰ ਸ਼ੁਰੂਆਤ ਕਰਦਿਆਂ 11-8 ਦੀ ਲੀਡ ਲਈ ਅਤੇ ਭਾਰਤੀ ਜੋੜੀ ਦੀਆਂ ਗ਼ਲਤੀਆਂ ਦਾ ਫ਼ਾਇਦਾ ਉਠਾ ਕੇ ਗੇਮ 21-19 ਨਾਲ ਜਿੱਤ ਲਈ। ਦੂਜੀ ਗੇਮ ਵਿੱਚ ਦੋਵਾਂ ਜੋੜੀਆਂ ਵਿਚਾਲੇ ਸਖ਼ਤ ਟੱਕਰ ਦੇਖਣ ਨੂੰ ਮਿਲੀ। ਇੱਕ ਵੇਲੇ ਸਕੋਰ 20-20 ਨਾਲ ਬਰਾਬਰੀ ’ਤੇ ਸੀ, ਪਰ ਚਿਰਾਗ ਦੀ ਦਮਦਾਰ ਸਮੈਸ਼ ਸਦਕਾ ਭਾਰਤ ਨੇ ਇਹ ਗੇਮ 22-20 ਨਾਲ ਜਿੱਤ ਕੇ ਵਾਪਸੀ ਕੀਤੀ।

Advertisement

ਫ਼ੈਸਲਾਕੁਨ ਗੇਮ ਵਿੱਚ ਸਾਤਵਿਕ ਨੇ ਹਮਲਾਵਰ ਖੇਡ ਦਿਖਾਉਂਦਿਆਂ ਸ਼ੁਰੂਆਤ ਵਿੱਚ ਹੀ 11-5 ਦੀ ਮਜ਼ਬੂਤ ਲੀਡ ਲੈ ਲਈ। ਮਲੇਸ਼ਿਆਈ ਖਿਡਾਰੀਆਂ ਨੇ ਵਾਪਸੀ ਦੀ ਕੋਸ਼ਿਸ਼ ਕੀਤੀ, ਪਰ ਭਾਰਤੀ ਜੋੜੀ ਨੇ ਅਖ਼ੀਰ 21-16 ਨਾਲ ਗੇਮ ਅਤੇ ਮੈਚ ਆਪਣੇ ਨਾਂ ਕਰ ਲਿਆ। ਫਾਈਨਲ ਵਿੱਚ ਹੁਣ ਉਨ੍ਹਾਂ ਦਾ ਮੁਕਾਬਲਾ ਇੰਡੋਨੇਸ਼ੀਆ ਜਾਂ ਚੀਨ ਦੀ ਜੋੜੀ ਨਾਲ ਹੋਵੇਗਾ।

Advertisement

Advertisement
×