ਸਤਨਾਮ-ਸਲਮਾਨ ਦੀ ਜੋੜੀ ਨੂੰ ਡਬਲ ਸਕੱਲਜ਼ ’ਚ ਤਗ਼ਮਾ
ਸਤਨਾਮ ਸਿੰਘ ਅਤੇ ਸਲਮਾਨ ਖ਼ਾਨ ਨੇ ਡਬਲ ਸਕੱਲਜ਼ ਮੁਕਾਬਲੇ ਵਿੱਚ ਭਾਰਤ ਲਈ ਏਸ਼ਿਆਈ ਖੇਡਾਂ ’ਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਸਤਨਾਮ ਤੇ ਸਲਮਾਨ ਦੀ ਜੋੜੀ ਵੱਲੋਂ ਜਿੱਤਿਆ ਤਗ਼ਮਾ ਏਸ਼ਿਆਈ ਖੇਡਾਂ ਵਿੱਚ ਪੁਰਸ਼ ਵਰਗ ’ਚ ਭਾਰਤ ਦਾ ਪਹਿਲਾ ਡਬਲ ਸਕੱਲਜ਼ ਤਗ਼ਮਾ...
Advertisement
ਸਤਨਾਮ ਸਿੰਘ ਅਤੇ ਸਲਮਾਨ ਖ਼ਾਨ ਨੇ ਡਬਲ ਸਕੱਲਜ਼ ਮੁਕਾਬਲੇ ਵਿੱਚ ਭਾਰਤ ਲਈ ਏਸ਼ਿਆਈ ਖੇਡਾਂ ’ਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਸਤਨਾਮ ਤੇ ਸਲਮਾਨ ਦੀ ਜੋੜੀ ਵੱਲੋਂ ਜਿੱਤਿਆ ਤਗ਼ਮਾ ਏਸ਼ਿਆਈ ਖੇਡਾਂ ਵਿੱਚ ਪੁਰਸ਼ ਵਰਗ ’ਚ ਭਾਰਤ ਦਾ ਪਹਿਲਾ ਡਬਲ ਸਕੱਲਜ਼ ਤਗ਼ਮਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਗ਼ਮਾ ਜਿੱਤਣ ’ਤੇ ਜੋੜੀ ਨੂੰ ਵਧਾਈ ਦਿੱਤੀ ਹੈ। ਭਾਰਤੀ ਜੋੜੀ ਨਾਗਾਰਾਗਾਵਾ ਕੌਮਾਂਤਰੀ ਰੇਗਾਟਾ ਕੋਰਸ ਵਿੱਚ 6:13.25 ਦਾ ਸਮਾਂ ਕੱਢ ਕੇ ਆਖ਼ਰੀ 500 ਮੀਟਰ ਵਿੱਚ ਤੀਜੇ ਸਥਾਨ ’ਤੇ ਖਿਸਕਣ ਤੋਂ ਪਹਿਲਾਂ 1,500 ਮੀਟਰ ਦੇ ਨਿਸ਼ਾਨ ਤੱਕ ਦੂਜੇ ਸਥਾਨ ’ਤੇ ਰਹੀ। ਚੀਨ ਦੀ ਟੀਮ ਨੇ 6:09.37 ਦੇ ਸਮੇਂ ਨਾਲ ਸੋਨ ਤਗ਼ਮਾ ਜਿੱਤਿਆ। ਜਦਕਿ ਉਜ਼ਬੇਕਿਸਤਾਨ ਦੀ ਟੀਮ ਨੇ ਚਾਂਦੀ ਦਾ ਤਗ਼ਮਾ ਆਪਣੇ ਨਾਂ ਕੀਤਾ। ਉਧਰ ਕੈਨੋਇੰਗ ਸਪ੍ਰਿੰਟ ਵਿੱਚ ਭਾਰਤ ਲਈ ਅੱਜ ਦਾ ਦਿਨ ਨਿਰਾਸ਼ਾਜਨਕ ਰਿਹਾ। ਰਾਜੂ ਰਾਵਤ ਅਤੇ ਫਿਲੇਮ ਗਿਆਨੇਸ਼ਵਰ ਸਿੰਘ ਨੇ ਪੁਰਸ਼ਾਂ ਦੇ ਡਬਲ 500 ਮੀਟਰ ਫਾਈਨਲ ਵਿੱਚ 1:56.121 ਸਕਿੰਟ ਦਾ ਸਮਾਂ ਕੱਢ ਕੇ ਨੌਵਾਂ ਅਤੇ ਆਖ਼ਰੀ ਸਥਾਨ ਪ੍ਰਾਪਤ ਕੀਤਾ।
Advertisement
Advertisement
×

