DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੌੜਾਕ ਜਿਨਸਨ ਜਾਨਸਨ ਨੇ ਸੰਨਿਆਸ ਲਿਆ

ਕੌਮੀ ਰਿਕਾਰਡ ਹੋਲਡਰ ਤੇ ਏਸ਼ੀਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੇ ਭਾਰਤੀ ਦੌੜਾਕ ਜਿਨਸਨ ਜਾਨਸਨ ਨੇ ਖੇਡ ਦੁਨੀਆ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ 15 ਸਾਲਾਂ ਦੇ ਕਰੀਅਰ ਤੋਂ ਬਾਅਦ ਹੁਣ ਕੁਝ ਨਵਾਂ...

  • fb
  • twitter
  • whatsapp
  • whatsapp
Advertisement
ਕੌਮੀ ਰਿਕਾਰਡ ਹੋਲਡਰ ਤੇ ਏਸ਼ੀਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੇ ਭਾਰਤੀ ਦੌੜਾਕ ਜਿਨਸਨ ਜਾਨਸਨ ਨੇ ਖੇਡ ਦੁਨੀਆ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ 15 ਸਾਲਾਂ ਦੇ ਕਰੀਅਰ ਤੋਂ ਬਾਅਦ ਹੁਣ ਕੁਝ ਨਵਾਂ ਕਰਨਾ ਚਾਹੁੰਦੇ ਹਨ। ਕੇਰਲ ਦੇ ਇਸ 34 ਸਾਲਾ ਅਥਲੀਟ ਨੇ ਅਕਤੂਬਰ 2023 ਵਿੱਚ ਹਾਂਗਜ਼ੂ ਏਸ਼ੀਆਈ ਖੇਡਾਂ ਵਿੱਚ 1500 ਮੀਟਰ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਤੋਂ ਬਾਅਦ ਕਿਸੇ ਵੀ ਮੁਕਾਬਲੇ ਵਿੱਚ ਹਿੱਸਾ ਨਹੀਂ ਲਿਆ ਸੀ। ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਯਾਦਗਾਰ ਪਲ 2018 ਦੀਆਂ ਜਕਾਰਤਾ ਏਸ਼ੀਆਈ ਖੇਡਾਂ ਵਿੱਚ 3 ਮਿੰਟ 44.72 ਸੈਕੰਡ ਦੇ ਸਮੇਂ ਨਾਲ 1500 ਮੀਟਰ ਵਿੱਚ ਸੋਨ ਤਗ਼ਮਾ ਜਿੱਤਣਾ ਸੀ। ਉਨ੍ਹਾਂ ਨੇ ਇਨ੍ਹਾਂ ਹੀ ਖੇਡਾਂ ਵਿੱਚ 800 ਮੀਟਰ ਵਿੱਚ ਚਾਂਦੀ ਦਾ ਤਗ਼ਮਾ ਵੀ ਜਿੱਤਿਆ ਸੀ। ਜਾਨਸਨ ਨੇ ਇੰਸਟਾਗ੍ਰਾਮ ’ਤੇ ਲਿਖਿਆ ਕਿ ਕੋਲਕਾਤਾ ਤੋਂ ਇੱਕ ਸੁਫਨੇ ਨਾਲ ਸ਼ੁਰੂ ਹੋਇਆ ਸਫ਼ਰ ਹਾਂਗਜ਼ੂ 2023 ਵਿੱਚ ਏਸ਼ੀਆਈ ਖੇਡਾਂ ਦੇ ਪੋਡੀਅਮ ਤੱਕ ਪਹੁੰਚਿਆ। ਉਨ੍ਹਾਂ ਨੇ ਐਥਲੈਟਿਕਸ ਦਾ ਧੰਨਵਾਦ ਕੀਤਾ।

Advertisement
Advertisement
×