DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਾਊਂਡਗਲਾਸ ਪੰਜਾਬ ਅਕੈਡਮੀ ਹਾਕੀ ਚੈਂਪੀਅਨ ਬਣੀ

ਫਾਈਨਲ ’ਚ ਐੱਸ ਜੀ ਪੀ ਸੀ ਅਕੈਡਮੀ ਨੂੰ 4-0 ਨਾਲ ਹਰਾਇਆ

  • fb
  • twitter
  • whatsapp
  • whatsapp
featured-img featured-img
ਚੈਂਪੀਅਨ ਬਣਨ ਮਗਰੋਂ ਜੇਤੂ ਟਰਾਫੀ ਨਾਲ ਰਾਊਂਡਗਲਾਸ ਪੰਜਾਬ ਅਕੈਡਮੀ ਦੀ ਟੀਮ।
Advertisement

ਰਾਊਂਡਗਲਾਸ ਪੰਜਾਬ ਹਾਕੀ ਕਲੱਬ ਅਕੈਡਮੀ ਨੇ ਸੂਰਤ ਦੇ ਵੀਰ ਨਰਮਦ ਦੱਖਣੀ ਗੁਜਰਾਤ ਯੂਨੀਵਰਸਿਟੀ ਹਾਕੀ ਮੈਦਾਨ ਵਿੱਚ ਖੇਡੀ ਗਈ ਤੀਜੀ ਹਾਕੀ ਇੰਡੀਆ ਜੂਨੀਅਰ ਪੁਰਸ਼ ਅਕੈਡਮੀ ਚੈਂਪੀਅਨਸ਼ਿਪ 2025 (ਜ਼ੋਨ ਏ ਤੇ ਬੀ) ਦਾ ਖ਼ਿਤਾਬ ਜਿੱਤ ਲਿਆ ਹੈ। ਅੱਜ ਫਾਈਨਲ ਮੁਕਾਬਲੇ ਵਿੱਚ ਰਾਊਂਡਗਲਾਸ ਪੰਜਾਬ ਅਕੈਡਮੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ ਜੀ ਪੀ ਸੀ) ਹਾਕੀ ਅਕੈਡਮੀ ਨੂੰ 4-0 ਨਾਲ ਮਾਤ ਦਿੱਤੀ। ਜੇਤੂ ਟੀਮ ਲਈ ਸੁਖਪ੍ਰੀਤ ਸਿੰਘ ਨੇ 27ਵੇਂ, ਜਰਮਨ ਸਿੰਘ ਨੇ 35ਵੇਂ, ਸੁਖਮਨਪ੍ਰੀਤ ਸਿੰਘ ਨੇ 51ਵੇਂ ਅਤੇ ਅਮਨਦੀਪ ਨੇ 56ਵੇਂ ਮਿੰਟ ਵਿੱਚ ਗੋਲ ਕੀਤੇ।

ਤੀਜੇ ਸਥਾਨ ਲਈ ਹੋਏ ਮੈਚ ਵਿੱਚ ਨਾਮਧਾਰੀ ਇਲੈਵਨ ਨੇ ਘੁੰਮਣਹੇੜਾ ਰਾਈਜ਼ਰਜ਼ ਅਕੈਡਮੀ ਨੂੰ 7-0 ਦੇ ਵੱਡੇ ਫਰਕ ਨਾਲ ਹਰਾਇਆ। ਨਾਮਧਾਰੀ ਇਲੈਵਨ ਲਈ ਬਿਹਾਰਾ ਸਿੰਘ ਅਤੇ ਗੁਰਦਿਆਲ ਸਿੰਘ ਨੇ ਦੋ-ਦੋ; ਵਿਕਰਮ, ਨਿਖਿਲ ਅਤੇ ਸਹਿਜਪ੍ਰੀਤ ਸਿੰਘ ਨੇ ਇੱਕ-ਇੱਕ ਗੋਲ ਕੀਤਾ।

Advertisement

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਰਾਊਂਡਗਲਾਸ ਪੰਜਾਬ ਹਾਕੀ ਕਲੱਬ ਅਕੈਡਮੀ ਨੇ ਸਬ-ਜੂਨੀਅਰ ਵਰਗ ਵਿੱਚ ਵੀ ਜਿੱਤ ਦਰਜ ਕੀਤੀ ਸੀ। ਫਾਈਨਲ ਵਿੱਚ ਉਸ ਨੇ ਆਰਮੀ ਬੁਆਏਜ਼ ਸਪੋਰਟਸ ਕੰਪਨੀ ਨੂੰ 2-0 ਨਾਲ ਹਰਾਇਆ ਸੀ, ਜਿਸ ਵਿੱਚ ਅਲੀ ਰਜ਼ਾਕ ਅਤੇ ਸਨਮੁੱਖ ਸਿੰਘ ਨੇ ਗੋਲ ਕੀਤੇ ਸਨ।

Advertisement

ਤੀਜੇ ਸਥਾਨ ਲਈ ਹੋਏ ਮੁਕਾਬਲੇ ’ਚ ਸੇਲ ਹਾਕੀ ਅਕਾਦਮੀ ਨੇ ਰਿਤੂ ਰਾਣੀ ਹਾਕੀ ਅਕਾਦਮੀ ਨੂੰ 7-0 ਨਾਲ ਹਰਾਇਆ ਸੀ। ਸੇਲ ਹਾਕੀ ਅਕਾਦਮੀ ਲਈ ਅਰੁਣ ਲਾਕੜਾ ਨੇ ਦੋ ਜਦਕਿ ਬਿਕਾਸ਼ ਕੀਥਾ, ਮੁਹੰਮਦ ਸ਼ਾਹਿਦ, ਕੈਲਾਸ਼ ਕੁਜੁਰ, ਮਿਲਾਨ ਅਥੋਕਪਮ ਤੇ ਮਾਲੇਮਗੰਬਾ ਅਕੋਈਜਮ ਨੇ ਇੱਕ-ਇੱਕ ਗੋਲ ਕੀਤਾ।

Advertisement
×