ਰੋਸ਼ੀਬੀਨਾ ਦੇਵੀ ਨੂੰ ਵੁਸ਼ੂ ’ਚ ਚਾਂਦੀ ਦਾ ਤਗ਼ਮਾ
ਨਾਓਰੇਮ ਰੋਸ਼ੀਬੀਨਾ ਦੇਵੀ ਨੇ ਅੱਜ ਇੱਥੇ ਔਰਤਾਂ ਦੇ 60 ਕਿਲੋਗ੍ਰਾਮ ਵੁਸ਼ੂ ਫਾਈਨਲ ਵਿੱਚ ਹਾਰਨ ਤੋਂ ਬਾਅਦ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਏਸ਼ਿਆਈ ਖੇਡਾਂ ਵਿੱਚ ਇਹ ਉਸ ਦਾ ਲਗਾਤਾਰ ਤੀਜਾ ਤਗ਼ਮਾ ਹੈ। ਹਾਲਾਂਕਿ ਉਹ ਸ਼ੁਰੂਆਤ ਵਿੱਚ ਚੁਣੀ ਗਈ ਟੀਮ ਦਾ ਹਿੱਸਾ...
ਨਾਓਰੇਮ ਰੋਸ਼ੀਬੀਨਾ ਦੇਵੀ ਨੇ ਅੱਜ ਇੱਥੇ ਔਰਤਾਂ ਦੇ 60 ਕਿਲੋਗ੍ਰਾਮ ਵੁਸ਼ੂ ਫਾਈਨਲ ਵਿੱਚ ਹਾਰਨ ਤੋਂ ਬਾਅਦ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਏਸ਼ਿਆਈ ਖੇਡਾਂ ਵਿੱਚ ਇਹ ਉਸ ਦਾ ਲਗਾਤਾਰ ਤੀਜਾ ਤਗ਼ਮਾ ਹੈ। ਹਾਲਾਂਕਿ ਉਹ ਸ਼ੁਰੂਆਤ ਵਿੱਚ ਚੁਣੀ ਗਈ ਟੀਮ ਦਾ ਹਿੱਸਾ ਨਹੀਂ ਸੀ। ਦੋ-ਦੋ ਮਿੰਟ ਦੇ ਦੋਵੇਂ ਗੇੜਾਂ ਵਿੱਚ ਪੰਜੇ ਜੱਜਾਂ ਨੇ ਚੀਨੀ ਖਿਡਾਰਨ ਦੇ ਪੱਖ ਵਿੱਚ ਸਰਬਸੰਮਤੀ ਨਾਲ 5-0 ਦਾ ਫ਼ੈਸਲਾ ਸੁਣਾਇਆ, ਜਿਸ ਨਾਲ 25 ਸਾਲਾ ਰੋਸ਼ੀਬੀਨਾ ਫਾਈਨਲ ਮੁਕਾਬਲੇ ਵਿੱਚ 0-2 ਨਾਲ ਹਾਰ ਗਈ। ਰੋਸ਼ੀਬੀਨਾ ਨੇ ਪਿਛਲੀਆਂ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਅਤੇ 2018 ਦੀਆਂ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਅੱਜ ਉਹ ਆਪਣੀ ਵਿਰੋਧਣ ਦੇ ਹਮਲਾਵਰ ਰੁਖ਼ ਅਤੇ ਤਕਨੀਕੀ ਮੁਹਾਰਤ ਦਾ ਸਾਹਮਣਾ ਨਹੀਂ ਕਰ ਸਕੀ। ਭਾਰਤੀ ਖਿਡਾਰਨ ਮੁਕਾਬਲੇ ਦੇ ਜ਼ਿਆਦਾਤਰ ਸਮੇਂ ਦੌਰਾਨ ਦਬਾਅ ਹੇਠ ਨਜ਼ਰ ਆਈ। ਮੁਕਾਬਲੇ ਤੋਂ ਬਾਅਦ ਰੋਸ਼ੀਬੀਨਾ ਨੇ ਕਿਹਾ, ‘‘ਮੈਂ ਪਹਿਲਾਂ ਵੀ ਚਾਂਦੀ ਦਾ ਤਗ਼ਮਾ ਜਿੱਤਿਆ ਸੀ ਅਤੇ ਇਸ ਵਾਰ ਵੀ ਮੈਂ ਸਿਰਫ਼ ਚਾਂਦੀ ਦਾ ਤਗ਼ਮਾ ਹੀ ਜਿੱਤ ਸਕੀ। ਮੈਂ ਭਾਰਤੀਆਂ ਨੂੰ ਸੋਨ ਤਗ਼ਮਾ ਨਹੀਂ ਦੇ ਸਕੀ।’’ -ਪੀਟੀਆਈ

