Rohit, Kohli, Ishan Kishan in: ਅਫਗਾਨਿਸਤਾਨ ਸੀਰੀਜ਼ ਲਈ ਭਾਰਤੀ ਟੈਸਟ ਅਤੇ ਇਕ ਦਿਨਾ ਕ੍ਰਿਕਟ ਟੀਮ ਦਾ ਐਲਾਨ
Indian Cricket squads: ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੀ ਚੋਣ; ਇਸ਼ਾਨ ਕਿਸ਼ਨ ਦੀ ਤਿੰਨ ਸਾਲ ਬਾਅਦ ਵਾਪਸੀ
BCCI announces India's Test and ODI squads : ਅਫਗਾਨਿਸਤਾਨ ਖਿਲਾਫ ਹੋਣ ਵਾਲੀ ਟੈਸਟ ਅਤੇ ਇਕ ਦਿਨਾ ਮੈਚਾਂ ਦੀ ਸੀਰੀਜ਼ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਸਟਾਰ ਆਲਰਾਊਂਡਰ ਰਾਵਿੰਦਰ ਜਡੇਜਾ ਨੂੰ ਦੋਵਾਂ ਹੀ ਟੀਮਾਂ ਵਿੱਚੋਂ ਆਰਾਮ ਦਿੱਤਾ ਗਿਆ ਹੈ।
ਵਨਡੇਅ ਟੀਮ ਵਿੱਚ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵਰਗੇ ਸੀਨੀਅਰ ਖਿਡਾਰੀ ਸ਼ਾਮਲ ਹਨ। ਇਸ ਸੀਰੀਜ਼ ਦੀ ਸਭ ਤੋਂ ਵੱਡੀ ਖਬਰ ਵਿਕਟਕੀਪਰ ਬੱਲੇਬਾਜ਼ ਇਸ਼ਾਨ ਕਿਸ਼ਨ ਦੀ ਵਾਪਸੀ ਹੈ, ਜੋ ਪੂਰੇ 3 ਸਾਲਾਂ ਬਾਅਦ ਟੀਮ ਵਿੱਚ ਪਰਤੇ ਹਨ। ਇਸ਼ਾਨ ਕਿਸ਼ਨ ਨੇ ਆਪਣਾ ਆਖਰੀ ਵਨਡੇਅ ਮੈਚ 11 ਅਕਤੂਬਰ 2023 ਨੂੰ ਅਫਗਾਨਿਸਤਾਨ ਖਿਲਾਫ ਖੇਡਿਆ ਸੀ। ਇਸ ਦੇ ਨਾਲ ਹੀ ਚੋਣਕਾਰਾਂ ਨੇ ਘਰੇਲੂ ਕ੍ਰਿਕਟ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਨਵੇਂ ਖਿਡਾਰੀਆਂ 'ਤੇ ਵੀ ਭਰੋਸਾ ਜਤਾਇਆ ਹੈ, ਜਿਸ ਤਹਿਤ ਖੱਬੇ ਹੱਥ ਦੇ ਸਪਿੰਨਰ ਮਾਨਵ ਸੁਥਾਰ, ਗੁਰਨੂਰ ਬਰਾੜ ਅਤੇ ਹਰਸ਼ ਦੂਬੇ ਨੂੰ ਪਹਿਲੀ ਵਾਰ ਭਾਰਤੀ ਟੀਮ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਹੈ।
ਅਫਗਾਨਿਸਤਾਨ ਦੀ ਕ੍ਰਿਕਟ ਟੀਮ 6 ਜੂਨ ਤੋਂ ਭਾਰਤ ਦੇ ਦੌਰੇ 'ਤੇ ਆਵੇਗੀ। ਇਸ ਦੌਰੇ ਦੌਰਾਨ ਦੋਵਾਂ ਦੇਸ਼ਾਂ ਦੇ ਵਿਚਕਾਰ ਇੱਕ ਟੈਸਟ ਮੈਚ ਅਤੇ 3 ਵਨਡੇਅ ਮੈਚਾਂ ਦੀ ਲੜੀ ਖੇਡੀ ਜਾਵੇਗੀ। ਇਕ ਦਿਨਾ ਮੁਕਾਬਲੇ ਧਰਮਸ਼ਾਲਾ, ਲਖਨਊ ਅਤੇ ਚੇਨਈ ਵਿੱਚ ਕਰਵਾਏ ਜਾਣਗੇ ਜੋ ਕ੍ਰਮਵਾਰ 14 ਜੂਨ, 17 ਜੂਨ ਅਤੇ 20 ਜੂਨ ਨੂੰ ਖੇਡੇ ਜਾਣਗੇ।

